ਪੜਚੋਲ ਕਰੋ
Advertisement
Budget Session: ਬਜਟ ਸੈਸ਼ਨ 'ਚ ਖੇਤੀ ਕਾਨੂੰਨਾਂ ਬਾਰੇ ਬੋਲੇ ਰਾਸ਼ਟਰਪਤੀ ਰਾਮਨਾਥ ਕੋਵਿੰਦ
ਕੋਵਿੰਦ ਨੇ ਕਿਹਾ ਕਿ ਸਵਾਮੀਨਾਥਨ ਕਮੀਸ਼ਨ ਦੀ ਰਿਪੋਰਟ ਵੀ ਲਾਗੂ ਕੀਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਦਾ ਡੇਢ ਗੁਣਾ ਭਾਅ ਮਿਲ ਸਕੇ।
ਨਵੀਂ ਦਿੱਲੀ: ਬਜਟ ਸੈਸ਼ਨ (Budget Session) ਸ਼ੁਰੂ ਹੋਣ ਨਾਲ ਆਪਣੇ ਬਜਟ ਭਾਸ਼ਣ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ (Ramnath Kovind) ਨੇ ਖੇਤੀ ਕਾਨੂੰਨਾਂ (Farm Laws) ਸਮਰਥਨ ‘ਚ ਟਿੱਪਣੀ ਕੀਤੀ ਹੈ। ਰਾਮਨਾਥ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਲਈ ਖੇਤੀ ਦਾ ਆਤਮ ਨਿਰਭਰ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬੀਜ ਤੋਂ ਲੈ ਕਿ ਬਾਜ਼ਾਰ ਤੱਕ ਕਈ ਸਕਾਰਾਤਮਕ ਪਹਿਲ ਕੀਤੀ ਹੈ।
ਕੋਵਿੰਦ ਨੇ ਕਿਹਾ ਕਿ ਸਵਾਮੀਨਾਥਨ ਕਮੀਸ਼ਨ ਦੀ ਰਿਪੋਰਟ ਵੀ ਲਾਗੂ ਕੀਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਦਾ ਡੇਢ ਗੁਣਾ ਭਾਅ ਮਿਲ ਸਕੇ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੁਪਰੀਮ ਕੋਰਟ ਵੱਲੋਂ ਲਿਆ ਗਏ ਫੈਸਲੇ ਦਾ ਸਨਮਾਨ ਕਰਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ “ਅੱਜ ਦੇਸ਼ ਵਿੱਚ 80ਸੀਸੀ ਤੋਂ ਵੀ ਵੱਧ ਛੋਟੇ ਕਿਸਾਨ ਹਨ, ਇਨ੍ਹਾਂ ਦੀ ਗਿਣਤੀ 10 ਕਰੋੜ ਤੋਂ ਵੀ ਵੱਧ ਹੈ। ਉਨ੍ਹਾਂ ਕਿਹਾ ਜੋ ਤਿੰਨ ਮਹੱਤਵਪੂਰਨ ਖੇਤੀ ਕਾਨੂੰਨਾਂ ਕਰਕੇ ਜੋ ਖੇਤੀ ਸੁਧਾਰ ਹੋਏ ਹਨ 10 ਕਰੋੜ ਤੋਂ ਵੱਧ ਛੋਟੇ ਕਿਸਾਨਾਂ ਨੇ ਉਨ੍ਹਾਂ ਦਾ ਲਾਭ ਲੈਣਾ ਸ਼ੁਰੂ ਕਰ ਦਿੱਤਾ ਹੈ।“
ਇਹ ਵੀ ਪੜ੍ਹੋ: ਜਲਦ ਆ ਰਿਹਾ Royal Enfield ਦਾ ਨਵਾਂ ਮੋਟਰਸਾਈਕਲ Himalayan
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement