ਪੜਚੋਲ ਕਰੋ
Advertisement
ਕੋਰੋਨਾ ਨਾਲ ਤਕਨੀਕੀ ਸਿੱਖਿਆ ਮੰਤਰੀ ਦੀ ਮੌਤ
ਉੱਤਰ ਪ੍ਰਦੇਸ਼ ਵਿੱਚ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਐਤਵਾਰ ਨੂੰ ਤਕਨੀਕੀ ਸਿੱਖਿਆ ਮੰਤਰੀ ਕਮਲਾ ਰਾਣੀ ਦੀ ਕੋਰੋਨਾਵਾਇਰਸ ਨਾਲ ਲਖਨਊ ਦੇ ਪੀਜੀਆਈ 'ਚ ਮੌਤ ਹੋ ਗਈ।
ਲਖਨਊ: ਯੋਗੀ ਆਦਿੱਤਿਆਨਾਥ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਕੋਰੋਨਾਵਾਇਰਸ ਕਰਕੇ ਉਨ੍ਹਾਂ ਨੂੰ ਸੰਜੇ ਗਾਂਧੀ ਪੀਜੀਆਈ, ਲਖਨਊ ਵਿੱਚ ਦਾਖਲ ਕਰਵਾਇਆ ਗਿਆ ਸੀ। ਕਮਲਾ ਦੀ ਮੌਤ ਦੀ ਪੁਸ਼ਟੀ ਐਸਜੀਪੀਜੀਆਈ ਦੇ ਸੀਐਮਐਸ ਡਾਕਟਰ ਅਮਿਤ ਅਗਰਵਾਲ ਨੇ ਕੀਤੀ।
ਉਧਰ, ਮੰਤਰੀ ਕਮਲ ਰਾਣੀ ਵਰੁਣ ਦੀ ਮੌਤ ਤੋਂ ਬਾਅਦ ਸੀਐਮ ਯੋਗੀ ਆਦਿੱਤਿਆਨਾਥ ਨੇ ਦੁਖ ਜ਼ਾਹਰ ਕੀਤਾ ਤੇ ਉਨ੍ਹਾਂ ਨੇ ਆਪਣਾ ਅਯੁੱਧਿਆ ਦੌਰਾ ਮੁਲਤਵੀ ਕਰ ਦਿੱਤਾ ਹੈ।
ਸੀਐਮਐਸ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਵੀਅਰ ਕੋਵਿਡ-19 ਨਮੂਨੀਆ ਹੋ ਗਿਆ ਸੀ। ਇਸ ਕਰਕੇ ਉਹ ਗੰਭੀਰ ਸਾਹ ਦੀ ਪ੍ਰੇਸ਼ਾਨੀ ਵਾਲੇ ਸਿੰਡਰੋਮ ਵਿੱਚ ਚਲੀ ਗਈ ਸੀ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਹੋਰ ਦਵਾਈਆਂ, ਕੋਰੋਨਾ ਦੇ ਇਲਾਜ ਲਈ ਵਰਤੀ ਜਾਂਦੀ ਰੈਮੇਡਸਵੀਰ ਦਵਾਈ ਦਿੱਤੀ ਜਾ ਰਹੀ ਸੀ, ਪਰ ਉਨ੍ਹਾਂ ਦੀ ਹਾਲਤ 'ਚ ਸੁਧਾਰ ਨਹੀਂ ਹੋ ਰਿਹਾ ਸੀ। ਇਸ ਦੇ ਨਾਲ ਹੀ ਕਮਲਾ ਰਾਣੀ ਨੂੰ ਪਹਿਲਾਂ ਹੀ ਸ਼ੂਗਰ, ਹਾਈਪਰਟੈਨਸ਼ਨ ਤੇ ਥਾਇਰਾਇਡ ਸਬੰਧਤ ਸਮੱਸਿਆਵਾਂ ਸੀ। ਉਸ ਦਾ ਆਕਸੀਜਨ ਦਾ ਪੱਧਰ ਕਾਫ਼ੀ ਘੱਟ ਗਿਆ ਸੀ। ਜੇਕਰ ਇਸ ਦੇ ਕਰੀਅਰ ਦੀ ਗੱਲ ਕਰੀਏ ਤਾਂ ਕਮਲਾ ਰਾਣੀ ਵਰੁਣ ਨੇ ਕਾਨਪੁਰ ਜ਼ਿਲ੍ਹੇ ਦੇ ਘਾਟਮਪੁਰ ਲੋਕ ਸਭਾ ਹਲਕੇ ਤੋਂ 1996 ਅਤੇ 1998 ਵਿੱਚ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਉਹ 1989 ਤੋਂ 1995 ਤੱਕ ਕੌਂਸਲਰ ਰਹੀ।Uttar Pradesh Cabinet Minister Kamala Rani Varun was receving treatment for COVID19 at a hospital in Lucknow. https://t.co/Zk3nkb71E5
— ANI UP (@ANINewsUP) August 2, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904प्राविधिक शिक्षा मंत्री कमल रानी वरुण का बीते कई दिनों से इलाज चल रहा था वो कोरोना पॉजिटिव थीं। आज सुबह उनका दुखद निधन हुआ है। मैं श्रीमती कमल रानी वरुण के दुखद निधन पर उनके प्रति कोटि-कोटि श्रद्धांजलि अर्पित करता हूं: उत्तर प्रदेश के मुख्यमंत्री योगी आदित्यनाथ #COVID19 https://t.co/qLiqfsen8A pic.twitter.com/mB8fkZGGY5
— ANI_HindiNews (@AHindinews) August 2, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement