ਪੜਚੋਲ ਕਰੋ
Advertisement
Canada Indira Gandhi Tableau: ਕੈਨੇਡਾ 'ਚ ਇੰਦਰਾ ਗਾਂਧੀ ਦੀ ਹੱਤਿਆ ਦੀ ਝਾਕੀ ਨੂੰ ਲੈ ਕੇ ਭੜਕੀ ਕਾਂਗਰਸ
Indira Gandhi Killing In Exhibition: ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਖਾਲਿਸਤਾਨ ਸਮਰਥਕਾਂ ਨੇ 5 ਕਿਲੋਮੀਟਰ ਲੰਬੀ ਪਰੇਡ ਕੱਢੀ, ਜਿਸ ਦੀ ਝਾਕੀ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਦ੍ਰਿਸ਼ ਦਿਖਾਇਆ ਗਿਆ। ਕਾਂਗਰਸ ਦੇ ਜਨਰਲ
Indira Gandhi Killing In Exhibition: ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਖਾਲਿਸਤਾਨ ਸਮਰਥਕਾਂ ਨੇ 5 ਕਿਲੋਮੀਟਰ ਲੰਬੀ ਪਰੇਡ ਕੱਢੀ, ਜਿਸ ਦੀ ਝਾਕੀ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਦ੍ਰਿਸ਼ ਦਿਖਾਇਆ ਗਿਆ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ਘਿਨਾਉਣੀ ਕਾਰਵਾਈ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੋਂ ਇਹ ਮਾਮਲਾ ਕੈਨੇਡਾ ਸਰਕਾਰ ਕੋਲ ਉਠਾਉਣ ਦੀ ਮੰਗ ਕੀਤੀ ਹੈ।
ਸਾਕਾ ਨੀਲਾ ਤਾਰਾ (6 ਜੂਨ) ਦੀ ਬਰਸੀ ਤੋਂ ਦੋ ਦਿਨ ਪਹਿਲਾਂ 4 ਜੂਨ ਨੂੰ ਕੱਢੀ ਗਈ ਇਸ ਪਰੇਡ ਦੀ ਵੀਡੀਓ ਕਾਂਗਰਸੀ ਆਗੂ ਮਿਲਿੰਦ ਦਿਓੜਾ ਨੇ ਸਾਂਝੀ ਕੀਤੀ ਹੈ। ਵੀਡੀਓ ਵਿੱਚ ਇੰਦਰਾ ਗਾਂਧੀ ਦਾ ਪੁਤਲਾ ਦਿਖਾਇਆ ਗਿਆ ਹੈ। ਪੁਤਲੇ ਨੂੰ ਖੂਨ ਨਾਲ ਲੱਥਪੱਥ ਸਾੜੀ ਵਿੱਚ ਪਹਿਨਾ ਕੇ ਇੰਦਰਾ ਗਾਂਧੀ ਦੇ ਕਤਲ ਦੇ ਦ੍ਰਿਸ਼ ਨੂੰ ਰੀਏਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਦੋ ਸਿੱਖ ਬਾਡੀਗਾਰਡ ਵੀ ਦਿਖਾਏ ਗਏ ਹਨ। ਏਬੀਪੀ ਨਿਊਜ਼ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।
ਸਾਕਾ ਨੀਲਾ ਤਾਰਾ (6 ਜੂਨ) ਦੀ ਬਰਸੀ ਤੋਂ ਦੋ ਦਿਨ ਪਹਿਲਾਂ 4 ਜੂਨ ਨੂੰ ਕੱਢੀ ਗਈ ਇਸ ਪਰੇਡ ਦੀ ਵੀਡੀਓ ਕਾਂਗਰਸੀ ਆਗੂ ਮਿਲਿੰਦ ਦਿਓੜਾ ਨੇ ਸਾਂਝੀ ਕੀਤੀ ਹੈ। ਵੀਡੀਓ ਵਿੱਚ ਇੰਦਰਾ ਗਾਂਧੀ ਦਾ ਪੁਤਲਾ ਦਿਖਾਇਆ ਗਿਆ ਹੈ। ਪੁਤਲੇ ਨੂੰ ਖੂਨ ਨਾਲ ਲੱਥਪੱਥ ਸਾੜੀ ਵਿੱਚ ਪਹਿਨਾ ਕੇ ਇੰਦਰਾ ਗਾਂਧੀ ਦੇ ਕਤਲ ਦੇ ਦ੍ਰਿਸ਼ ਨੂੰ ਰੀਏਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਦੋ ਸਿੱਖ ਬਾਡੀਗਾਰਡ ਵੀ ਦਿਖਾਏ ਗਏ ਹਨ। ਏਬੀਪੀ ਨਿਊਜ਼ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।
ਦਿਓੜਾ ਨੇ ਕਿਹਾ- ਪਰੇਡ ਦੇਖ ਕੇ ਹੈਰਾਨ ਹਾਂAs an Indian, I'm appalled by the 5km-long #parade which took place in the city of Brampton, Canada, depicting the assassination of #IndiraGandhi.
— Milind Deora | मिलिंद देवरा ☮️ (@milinddeora) June 7, 2023
It's not about taking sides, it's about respect for a nation's history & the pain caused by its Prime Minister’s assassination.… pic.twitter.com/zLRbTYhRAE
ਮਿਲਿੰਦ ਦਿਓੜਾ ਨੇ ਇਸ ਵੀਡੀਓ ਦੇ ਨਾਲ ਲਿਖਿਆ, "ਇੱਕ ਭਾਰਤੀ ਹੋਣ ਦੇ ਨਾਤੇ ਮੈਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ 5 ਕਿਲੋਮੀਟਰ ਲੰਬੀ ਪਰੇਡ ਤੋਂ ਹੈਰਾਨ ਹਾਂ, ਜਿਸ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਇਆ ਗਿਆ ਹੈ। ਇਹ ਕਿਸੇ ਦਾ ਪੱਖ ਲੈਣ ਬਾਰੇ ਨਹੀਂ ਹੈ, ਇਹ ਇੱਕ ਦੇਸ਼ ਦੇ ਇਤਿਹਾਸ ਦੇ ਪ੍ਰਤਿ ਸਨਮਾਨ ਤੇ ਉਸ ਦੇ ਦੇ ਪ੍ਰਧਾਨ ਮੰਤਰੀ ਦੀ ਹੱਤਿਆ ਕਾਰਨ ਪੈਦਾ ਹੋਏ ਦਰਦ ਦੇ ਬਾਰੇ ਵਿੱਚ ਹੈ। ਇਸ ਕੱਟੜਪੰਥੀ ਦੀ ਵਿਸ਼ਵਵਿਆਪੀ ਨਿੰਦਾ ਤੇ ਇੱਕਜੁਟ ਹੋ ਕੇ ਜਵਾਬ ਦੀ ਲੋੜ ਹੈ।
ਜੈਰਾਮ ਰਮੇਸ਼ ਨੇ ਕਿਹਾ - ਘਿਣਾਉਣੀ ਹਰਕਤ
ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਮਿਲਿੰਦ ਦੇਵੜਾ ਦੀ ਪੋਸਟ ਨੂੰ ਰੀਟਵੀਟ ਕਰਦੇ ਹੋਏ ਕਾਂਗਰਸ ਜਨਰਲ ਸਕੱਤਰ ਨੇ ਲਿਖਿਆ, ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ। ਇਹ ਘਿਣਾਉਣੀ ਹਰਕਤ ਹੈ ਅਤੇ ਵਿਦੇਸ਼ ਮੰਤਰੀ ਡਾ: ਐਸ. ਜੈਸ਼ੰਕਰ ਨੂੰ ਇਹ ਮਾਮਲਾ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਉਣਾ ਚਾਹੀਦਾ ਹੈ।
ਸਿੱਖ ਅੰਗ ਰੱਖਿਅਕਾਂ ਨੇ ਕੀਤੀ ਸੀ ਇੰਦਰਾ ਗਾਂਧੀ ਦੀ ਹੱਤਿਆ
'ਆਪ੍ਰੇਸ਼ਨ ਬਲੂਸਟਾਰ' ਤੋਂ ਕੁਝ ਮਹੀਨੇ ਬਾਅਦ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਉਸ ਦੇ ਅੰਗ ਰੱਖਿਅਕਾਂ ਨੇ ਹੱਤਿਆ ਕਰ ਦਿੱਤੀ ਸੀ। ਦੋਵਾਂ ਨੇ ਇਸ ਨੂੰ ਸਾਕਾ ਨੀਲਾ ਤਾਰਾ ਦਾ ਬਦਲਾ ਕਿਹਾ ਸੀ। ਇੰਦਰਾ ਗਾਂਧੀ ਨੇ ਭਾਰਤੀ ਫੌਜ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ 'ਤੇ ਕਬਜ਼ਾ ਕਰੀ ਬੈਠੇ ਖਾਲਿਸਤਾਨ ਪੱਖੀ ਖਾੜਕੂਆਂ ਨੂੰ ਹਟਾਉਣ ਦਾ ਆਦੇਸ਼ ਦਿੱਤਾ ਸੀ। ਅਪਰੇਸ਼ਨ ਦੇ ਤਹਿਤ ਭਾਰਤੀ ਫੌਜ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਹੋ ਗਈ, ਜਿਸ ਵਿੱਚ ਪਰਿਸਰ ਤੇ ਅਕਾਲ ਤਖ਼ਤ ਸਾਹਿਬ ਨੂੰ ਵੀ ਨੁਕਸਾਨ ਪਹੁੰਚਿਆ ਸੀ। ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਨੇ ਭਾਰੀ ਵਿਰੋਧ ਪ੍ਰਦਸ਼ਨ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਟ੍ਰੈਂਡਿੰਗ
ਸਿੱਖਿਆ
ਆਈਪੀਐਲ
Advertisement