ਪੜਚੋਲ ਕਰੋ
ਮੋਦੀ ਸਰਕਾਰ ਦੇ ਬਜਟ ਤੋਂ ਕੈਪਟਨ ਕਿਉਂ ਨਾਖੁਸ਼..!
ਕੈਪਟਨ ਨੇ ਕਿਹਾ ਕਿ ਐਨਡੀਏ ਸਰਕਾਰ ਦੇਸ਼ ਦੀ ਸੁਰੱਖਿਆ ਨੂੰ ਖ਼ਤਰਿਆਂ ਦਾ ਪ੍ਰਚਾਰ ਕਰ ਕੇ ਸੱਤਾ ਵਿੱਚ ਆਈ ਪਰ ਦੇਸ ਦੇ ਰਾਖਿਆਂ ਲਈ ਸਿਰਫ ਬਜਟ ਵਿੱਚ 6.5% ਵਾਧਾ ਕੀਤਾ। ਕੈਪਟਨ ਮੁਤਾਬਕ ਇੰਨਾ ਵਾਧਾ ਹਥਿਆਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੀ ਕਾਫੀ ਨਹੀਂ ਹੈ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੂਜੀ ਵਾਰ ਸੱਤਾ ਵਿੱਚ ਆਈ ਮੋਦੀ ਸਰਕਾਰ ਦੇ ਬਜਟ 'ਤੇ ਨਾਖੁਸ਼ੀ ਪ੍ਰਗਟਾਈ ਹੈ। ਕੈਪਟਨ ਨੇ ਬਜਟ ਵਿੱਚ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ, ਜਲ ਸੰਕਟ, ਖੇਤੀਬਾੜੀ ਤੇ ਰੱਖਿਆ ਖੇਤਰ ਨੂੰ ਅਣਗੌਲਿਆ ਕਰਨ ਦੋਸ਼ ਵੀ ਲਾਏ।
ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2019-20 ਲਈ ਕੇਂਦਰੀ ਬਜਟ ਨਾਲ ਸਮਾਜ ਦੇ ਕਿਸੇ ਵੀ ਵਰਗ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਿਰਫ ਲੰਮੀਆਂ ਗੱਲਾਂ ਹੀ ਸਨ ਜਦਕਿ ਲਾਗੂ ਕਰਨ 'ਤੇ ਇਸ ਵਿੱਚ ਕੁਝ ਖ਼ਾਸ ਨਹੀਂ ਨਿੱਕਲਣ ਵਾਲਾ। ਕੈਪਟਨ ਨੇ ਕਿਹਾ ਕਿ ਐਨਡੀਏ ਸਰਕਾਰ ਦੇਸ਼ ਦੀ ਸੁਰੱਖਿਆ ਨੂੰ ਖ਼ਤਰਿਆਂ ਦਾ ਪ੍ਰਚਾਰ ਕਰ ਕੇ ਸੱਤਾ ਵਿੱਚ ਆਈ ਪਰ ਦੇਸ ਦੇ ਰਾਖਿਆਂ ਲਈ ਸਿਰਫ ਬਜਟ ਵਿੱਚ 6.5% ਵਾਧਾ ਕੀਤਾ। ਕੈਪਟਨ ਮੁਤਾਬਕ ਇੰਨਾ ਵਾਧਾ ਹਥਿਆਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੀ ਕਾਫੀ ਨਹੀਂ ਹੈ।21 major Indian cities are expected to run out of water in 2020. Where is the “Jal” for the "Nal" going to come from? Disappointed that nothing concrete has been announced in the budget today. #Budget2019 #SaveWater
— Capt.Amarinder Singh (@capt_amarinder) July 5, 2019
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿੱਚ ਖੇਤੀਬਾੜੀ ਸੈਕਟਰ ਲਈ ਵੀ ਕੋਈ ਖਾਸ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਆਮ ਬਜਟ ਵਿੱਚ ਨਾ ਕਿਸਾਨੀ ਕਰਜ਼ੇ ਮੁਆਫ਼ ਕਰਨ ਅਤੇ ਨਾ ਹੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਬਾਰੇ ਵੀ ਕੋਈ ਐਲਾਨ ਨਹੀਂ ਕੀਤਾ ਗਿਆ। ਕੈਪਟਨ ਨੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਉਣ ਅਤੇ ਸੈੱਸ ਲਾਉਣ ਦੀ ਵੀ ਨਿਖੇਧੀ ਕੀਤੀ।.@capt_amarinder rejects #Budget2020 as long on talk and short on delivery, with nothing for any section. Says critical sectors like Defence & Agriculture have got nothing. Laments absence of allocation for 550th Prakash Purb of Sri Guru Nanak Dev ji. pic.twitter.com/1kQJvF1kVG
— Raveen Thukral (@RT_MediaAdvPbCM) July 5, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















