ਕੈਪਟਨ ਦਾ ਦਾਅਵਾ: ਕਿਸਾਨ ਅੰਦੋਲਨ ਨੂੰ ਦਬਾਉਣ ਲਈ ਬੀਜੇਪੀ ਕੋਝੀਆ ਚਾਲਾਂ 'ਤੇ ਉੱਤਰੀ
ਕੈਪਟਨ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਬੀਜੇਪੀ ਘਿਣਾਉਣੇ ਹੱਥਕੰਢੇ ਅਪਣਾ ਰਹੀ ਹੈ।
ਚੰਡੀਗੜ੍ਹ: ਆਮਦਨ ਕਰ ਵਿਭਾਗ ਵੱਲੋਂ ਆੜ੍ਹਤੀਆਂ 'ਤੇ ਕੀਤੀ ਛਾਪੇਮਾਰੀ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਲੋਚਨਾ ਕੀਤੀ ਹੈ। ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਆੜ੍ਹਤੀਆਂ 'ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਲਈ ਕੈਪਟਨ ਨੇ ਕੇਂਦਰ ਦੀ ਨਿਖੇਧੀ ਕੀਤੀ ਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਅਜਿਹੀਆਂ ਗਤੀਵਿਧੀਆਂ ਆਉਣ ਵਾਲੇ ਸਮੇਂ 'ਚ ਲੋਕਾਂ ਅੰਦਰ ਬੀਜੇਪੀ ਖਿਲਾਫ ਹੋਰ ਰੋਹ ਭਰਨਗੀਆਂ।
ਕੈਪਟਨ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਬੀਜੇਪੀ ਘਿਣਾਉਣੇ ਹੱਥਕੰਢੇ ਅਪਣਾ ਰਹੀ ਹੈ। ਪਹਿਲਾਂ ਕਿਸਾਨਾਂ ਨੂੰ ਆਪਸ 'ਚ ਵੰਡਣ ਦੀਆਂ ਕੋਝੀਆ ਚਾਲਾਂ ਖੇਡੀਆਂ ਗਈਆਂ ਤੇ ਉਹ ਕਾਮਯਾਬ ਨਾ ਰਹਿਣ ਮਗਰੋਂ ਹੁਣ ਕੇਂਦਰ ਸਰਕਾਰ ਨੇ ਸੰਗਰਸ਼ ਨੂੰ ਕਮਜ਼ੋਰ ਕਰਨ ਲਈ ਆੜ੍ਹਤੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਓਧਰ ਕਿਰਤੀ ਕਿਸਾਨ ਯੂਨੀਅਨ ਨੇ ਵੀ ਆੜ੍ਹਤੀਆਂ 'ਤੇ ਆਮਦਨ ਕਰ ਵਿਭਾਗ ਵੱਲੋਂ ਕੀਤੀ ਛਾਪੇਮਾਰੀ ਨੂੰ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਖੇਤੀ ਕਾਨੂੰਨਾਂ ਖਿਲਾਫ ਵੱਡਾ ਅੰਦੋਲਨ ਦੇਸ਼ਭਰ 'ਚ ਛਿੜਿਆ ਹੋਇਆ ਹੈ ਇਸ ਨੂੰ ਦਬਾਉਣ ਲਈ ਹੀ ਸਰਕਾਰ ਹੁਣ ਹਥਕੰਢੇ ਵਰਤ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ