ਗਊ ਹੱਤਿਆ ਰੋਕੂ ਬਿੱਲ ਪਾਸ, ਖੁਸ਼ੀ 'ਚ ਮੰਤਰੀ ਨੇ ਕੀਤੀ ਗਾਂ ਦੀ ਪੂਜਾ
ਬਿੱਲ ਜਦੋਂ ਸਦਨ 'ਚ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਪਸ਼ੂਪਾਲਣ ਮੰਤਰੀ ਪ੍ਰਭੂ ਚਵਹਾਣ ਨੇ ਵਿਧਾਨ ਸਭਾ ਪਰਿਸਰ 'ਚ ਗਾਂ ਦੀ ਪੂਜਾ ਕੀਤੀ। ਇਸ ਦੌਰਾਨ ਕਈ ਹੋਰ ਮੰਤਰੀ ਵੀ ਮੌਜੂਦ ਰਹੇ।
ਬੈਂਗਲੁਰੂ: ਕਰਨਾਟਕ 'ਚ ਇਕ ਵਾਰ ਫਿਰ ਤੋਂ ਗਊ ਹੱਤਿਆ ਰੋਕੂ ਕਾਨੂੰਨ ਦਾ ਮੁੱਦਾ ਗਰਮਾ ਗਿਆ ਹੈ। ਕਰਨਾਟਕ ਵਿਧਾਨਸਭਾ 'ਚ ਅੱਜ ਯੇਦਿਯੁਰੱਪਾ ਸਰਕਾਰ ਨੇ ਗਊ ਹੱਤਿਆ ਰੋਕੂ ਬਿੱਲ ਪਾਸ ਕਰ ਦਿੱਤਾ। ਇਸ ਦੌਰਾਨ ਸਦਨ 'ਚ ਭਾਰੀ ਹੰਗਾਮਾ ਹੋਇਆ। ਕਾਂਗਰਸ ਦੇ ਵਿਧਾਇਕ ਸਦਨ ਦੀ ਕਾਰਵਾਈ ਛੱਡ ਕੇ ਚਲੇ ਗਏ।
ਉੱਥੇ ਹੀ ਬਿੱਲ ਜਦੋਂ ਸਦਨ 'ਚ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਪਸ਼ੂਪਾਲਣ ਮੰਤਰੀ ਪ੍ਰਭੂ ਚਵਹਾਣ ਨੇ ਵਿਧਾਨ ਸਭਾ ਪਰਿਸਰ 'ਚ ਗਾਂ ਦੀ ਪੂਜਾ ਕੀਤੀ। ਇਸ ਦੌਰਾਨ ਕਈ ਹੋਰ ਮੰਤਰੀ ਵੀ ਮੌਜੂਦ ਰਹੇ। ਕਰਨਾਟਕ ਗਊ ਹੱਤਿਆ ਰੋਕੂ ਕਾਨੂੰਨ ਤੇ ਮਵੇਸ਼ੀ ਸੁਰੱਖਿਆ ਬਿੱਲ 2020 ਦੇ ਨਾਂਅ ਤੋਂ ਜਾਣਿਆ ਜਾਣ ਵਾਲਾ ਬਿੱਲ ਸੂਬੇ 'ਚ ਗਊਹੱਤਿਆ 'ਤੇ ਪੂਰਨ ਪਾਬੰਦੀ ਲਾਉਣ ਤੇ ਤਸਕਰੀ, ਗੈਰ ਕਾਨੂੰਨੀ ਆਵਾਜਾਈ ਤੇ ਗਾਵਾਂ 'ਤੇ ਅੱਤਿਆਚਾਰ ਤੇ ਗਊਹੱਤਿਆ ਕਰਨ ਵਾਲਿਆਂ 'ਤੇ ਸਖਤ ਸਜ਼ਾ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਭਾਰੀ ਹੰਗਾਮੇ ਦੇ ਵਿਚ ਬਿਨਾਂ ਚਰਚਾ ਦੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ। ਕਾਂਗਰਸ ਨੇ ਹੁਣ ਇਸ ਬਿੱਲ ਨੂੰ ਕਾਨੂੰਨਨ ਚੁਣੌਤੀ ਦੇਣ ਦੀ ਗੱਲ ਕਹੀ ਹੈ। ਇਸ ਬਿੱਲ 'ਚ ਗਊਹੱਤਿਆ ਕਰਨ 'ਤੇ ਇਕ ਪਸ਼ੂ ਲਈ 50,000 ਤੋਂ 10 ਲੱਖ ਤਕ ਜ਼ੁਰਮਾਨਾ ਅਤੇ 3-7 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ। ਦੂਜੇ ਪ੍ਰੋਵਿਜ਼ਨ ਲਈ 3-5 ਸਾਲ ਦੀ ਸਜ਼ਾ ਤੇ 50,000 ਤੋਂ 5 ਲੱਖ ਦਾ ਜੁਰਮਾਨਾ ਹੋਵੇਗਾ।
ਅੱਜ ਜਿਵੇਂ ਹੀ ਪਸ਼ੂਪਾਲਣ ਮੰਤਰੀ ਪ੍ਰਭੂ ਚਵਹਾਣ ਨੇ ਇਸ ਬਿੱਲ ਨੂੰ ਪੇਸ਼ ਕੀਤਾ, ਵਿਰੋਧੀ ਧਿਰ ਦੇ ਲੀਡਰ ਸਿਧਾਰਮਈਆ ਦੇ ਅਗਵਾਈ 'ਚ ਕਾਂਗਰਸ ਵਿਧਾਇਕ ਸਦਨ ਦੇ ਵੇਲ ਤਕ ਆ ਪਹੁੰਚੇ। ਉਨ੍ਹਾਂ ਇਲਜ਼ਾਮ ਲਾਇਆ ਕਿ ਸਲਹਾਕਾਰ ਕਮੇਟੀ ਦੀ ਬੈਠਕ 'ਚ ਬਿੱਲ 'ਤੇ ਚਰਚਾ ਨਹੀਂ ਕੀਤੀ ਗਈ।
ਇਸ ਬਿੱਲ 'ਚ ਗਊਹੱਤਿਆ, ਗਾਂ ਦੇ ਵੱਛੇ, ਬੈਲ ਜਾਂ ਮੱਝ 13 ਸਾਲ ਤੋਂ ਹੇਠਾਂ ਦੀ ਹੱਤਿਆ 'ਤੇ ਰੋਕ ਲਾ ਦਿੱਤੀ ਗਈ ਹੈ। ਸਿਧਾਰਮੱਈਆ ਨੇ ਕਿਹਾ, 'ਅਸੀਂ ਕੱਲ੍ਹ ਚਰਚਾ ਕੀਤੀ ਸੀ ਕਿ ਨਵੇਂ ਬਿੱਲਾਂ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਅਸੀਂ ਸਹਿਮਤ ਸੀ ਕਿ ਸਿਰਫ ਆਰਡੀਨੈਂਸ ਪਾਸ ਕੀਤਾ ਜਾਵੇਗਾ। ਹੁਣ ਪ੍ਰਭੂ ਚਵਹਾਣ ਨੇ ਗਊਹੱਤਿਆ ਰੋਕੂ ਬਿੱਲ ਅਚਾਨਕ ਪੇਸ਼ ਕੀਤਾ ਹੈ।'
ਬਿਕਰਮ ਮਜੀਠੀਆ ਨੇ ਮੋਦੀ ਸਰਕਾਰ ਨੂੰ ਇੰਝ ਪਾਈਆਂ ਲਾਹਨਤਾਂ, ਕਿਸਾਨ ਅੰਦੋਲਨ ਦੀ ਕੀਤੀ ਹਮਾਇਤਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ