ਪੜਚੋਲ ਕਰੋ
Advertisement
Uttarakhand Election 2022 : ਮਰਹੂਮ CDS ਬਿਪਿਨ ਰਾਵਤ ਦੇ ਭਰਾ ਵਿਜੇ ਰਾਵਤ ਭਾਜਪਾ ਵਿੱਚ ਸ਼ਾਮਲ, ਲੜਨਗੇ ਚੋਣਾਂ
ਮਰਹੂਮ ਸੀਡੀਐਸ ਜਨਰਲ ਬਿਪਿਨ ਰਾਵਤ ਦੇ ਛੋਟੇ ਭਰਾ ਕਰਨਲ ਵਿਜੇ ਰਾਵਤ (ਸੇਵਾਮੁਕਤ) ਦਿੱਲੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੈਂਬਰਸ਼ਿਪ ਹਾਸਲ ਕੀਤੀ।
Uttarakhand Election 2022 : ਮਰਹੂਮ ਸੀਡੀਐਸ ਜਨਰਲ ਬਿਪਿਨ ਰਾਵਤ ਦੇ ਛੋਟੇ ਭਰਾ ਕਰਨਲ ਵਿਜੇ ਰਾਵਤ (ਸੇਵਾਮੁਕਤ) ਦਿੱਲੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੈਂਬਰਸ਼ਿਪ ਹਾਸਲ ਕੀਤੀ। ਰਾਵਤ ਨੇ ਕਿਹਾ ਕਿ ਮੈਂ ਉਤਰਾਖੰਡ ਦੇ ਲੋਕਾਂ ਦੀ ਸੇਵਾ ਕਰਾਂਗਾ।
ਰਾਜਧਾਨੀ ਹੈੱਡਕੁਆਰਟਰ ਵਿਖੇ ਉਹ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਪ੍ਰਦੇਸ਼ ਭਾਜਪਾ ਪ੍ਰਧਾਨ ਮਦਨ ਕੌਸ਼ਿਕ ਅਤੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਦੀ ਮੌਜੂਦਗੀ 'ਚ ਭਾਜਪਾ ਸ਼ਾਮਲ ਹੋਏ। ਵਿਜੇ ਰਾਵਤ ਨੇ ਇਸ ਮੌਕੇ ਕਿਹਾ ਕਿ ਭਾਜਪਾ ਦਾ ਕੰਮ ਕਰਨ ਦਾ ਤਰੀਕਾ ਬਹੁਤ ਪਿਆਰਾ ਹੈ ਅਤੇ ਇਹ ਇਕਲੌਤੀ ਪਾਰਟੀ ਹੈ ,ਜੋ ਅਸਲ ਵਿੱਚ ਦੇਸ਼ ਦਾ ਭਲਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ, "ਭਾਜਪਾ ਦੀ ਸੋਚ ਵੀ ਬਹੁਤ ਚੰਗੀ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁਲਾਕਾਤ ਤੋਂ ਬਾਅਦ ਵਿਜੇ ਰਾਵਤ ਦੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਉਤਰਾਖੰਡ ਦੇ ਸੀਐਮ ਨਾਲ ਮੁਲਾਕਾਤ ਕਰਦੇ ਹੋਏ ਵਿਜੇ ਰਾਵਤ ਨੇ ਕਿਹਾ ਕਿ ਮੈਨੂੰ ਉੱਤਰਾਖੰਡ ਦੇ ਸੀਐਮ ਦਾ ਰਾਜ ਲਈ ਵਿਜ਼ਨ ਪਸੰਦ ਹੈ। ਇਹ ਮੇਰੇ ਭਰਾ ਦੇ ਦਿਮਾਗ ਵਿੱਚ ਜੋ ਕੁੱਝ ਸੀ ,ਇਹ ਮੇਲ ਖਾਂਦਾ ਹੈ। ਭਾਜਪਾ ਦੀ ਵੀ ਇਹੀ ਮਾਨਸਿਕਤਾ ਹੈ।
ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨਲ ਰਾਵਤ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਬੁੱਧੀਮਾਨ ਅਤੇ ਭਵਿੱਖਵਾਦੀ ਦ੍ਰਿਸ਼ਟੀਕੋਣ’ ਦੀ ਪ੍ਰਸ਼ੰਸਾ ਕਰਦੇ ਹਨ। ਕਰਨਲ ਵਿਜੇ ਰਾਵਤ ਨੇ ਕਿਹਾ, "ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਮੇਰੇ ਪਿਤਾ ਸੇਵਾਮੁਕਤ ਹੋਣ ਤੋਂ ਬਾਅਦ ਭਾਜਪਾ ਨਾਲ ਸਨ ਅਤੇ ਹੁਣ ਮੈਨੂੰ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਦੂਰਅੰਦੇਸ਼ੀ ਅਤੇ ਸੋਚ ਬਹੁਤ ਸੂਝਵਾਨ ਅਤੇ ਭਵਿੱਖਮੁਖੀ ਹੈ।
Colonel Vijay Rawat (retired), younger brother of Late CDS General Bipin Rawat joins BJP, in Delhi. pic.twitter.com/JXzSr6RDMf
— ANI (@ANI) January 19, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement