ਪੜਚੋਲ ਕਰੋ
Advertisement
Pollution in Delhi: ਕੇਂਦਰ ਦਾ ਕੇਜਰੀਵਾਲ 'ਤੇ ਸ਼ਿਕੰਜਾ! ਹੁਣ ਤਾਂ ਪਰਾਲੀ ਨਹੀਂ ਸੜ ਰਹੀ, ਫਿਰ ਦਿੱਲੀ ’ਚ ਪ੍ਰਦੂਸ਼ਣ ਕਿਉਂ?
ਡੀਡੀਸੀਡੀ ਦੇ ਉਪ ਮੁਖੀ ਜਸਮੀਨ ਸ਼ਾਹ ਨੇ ਕਿਹ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਵਾਯੂ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਕਈ ਇਨਕਲਾਬੀ ਕਦਮ ਚੁੱਕੇ ਹਨ।
ਨਵੀਂ ਦਿੱਲੀ: ਦਿੱਲੀ ’ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਦਾ ਕਹਿਣਾ ਹੈ ਕਿ ਦਿੱਲੀ ’ਚ ਹਵਾ ਦਾ ਮਿਆਰ ਹਾਲੇ ਵੀ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਹੈ, ਜਦ ਕਿ ਹੁਣ ਤਾਂ ਪਰਾਲੀ ਸੜਨਾ ਬੰਦ ਹੋ ਚੁੱਕੀ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ, ਬਾਇਓਮਾਸ ਸਾੜਨ ਤੇ ਧੂੜ ਜਿਹੇ ਪ੍ਰਦੂਸ਼ਣ ਕਾਰਨਾਂ ਉੱਤੇ ਕਾਰਵਾਈ ਕਰਨ ਲਈ ਕਿਹਾ ਹੈ।
ਇਸ ਦੌਰਾਨ ਦਿੱਲੀ ਸਰਕਾਰ ਦੇ ‘ਡਾਇਲੌਗ ਤੇ ਡਿਵੈਲਪਮੈਂਟ ਕਮਿਸ਼ਨ’ ਤੇ ‘ਵਿਧੀ ਸੈਂਟਰ ਫ਼ਾਰ ਲੀਗਲ ਪਾਲਿਸੀ’ ਨੇ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵਾਯੂ ਪ੍ਰਦੂਸ਼ਣ ਨਾਲ ਨਿਪਟਣ ਲਈ ਇੱਕ ਰਣਨੀਤਕ ਭਾਈਵਾਲੀ ਕੀਤੀ ਹੈ। ਕੱਲ੍ਹ 3 ਦਸੰਬਰ ਨੂੰ ਹੋਏ ਇੱਕ ਸਹਿਮਤੀ ਪੱਤਰ ਅਨੁਸਾਰ ਦੋਵੇਂ ਸੰਸਥਾਨ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵਾਯੂ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਲਈ ਨੀਤੀ ਤੇ ਕਾਨੂੰਨੀ ਸੁਧਾਰਾਂ ਦਾ ਸੁਝਾਅ ਦੇਣ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਲਈ ਮਿਲ ਕੇ ਕੰਮ ਕਰਨਗੇ।
ਡੀਡੀਸੀਡੀ ਦੇ ਉਪ ਮੁਖੀ ਜਸਮੀਨ ਸ਼ਾਹ ਨੇ ਕਿਹ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਵਾਯੂ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਕਈ ਇਨਕਲਾਬੀ ਕਦਮ ਚੁੱਕੇ ਹਨ। ਜਿਸ ਵਿੱਚ ਪਰਾਲੀ ਦੇ ਹੱਲ ਲਈ ਪੂਸਾ ਇੰਸਟੀਚਿਊਟ ਵੱਲੋਂ ਵਿਕਸਤ ਵਾਯੋ ਡੀਕੰਪੋਜ਼ਰ ਤਕਨੀਕ ਦੀ ਵਰਤੋਂ ਦਿੱਲੀ ਇਲੈਕਟ੍ਰਿਕ ਵਹੀਕਲਜ਼ ਪਾਲਿਸੀ ਤੇ ਔਡ-ਈਵਨ ਸਕੀਮ ਜਿਹੇ ਪ੍ਰਮੁੱਖ ਕਦਮ ਸ਼ਾਮਲ ਹਨ। ਕੱਲ੍ਹ ਵੀਰਵਾਰ ਨੂੰ ਹਵਾ ਦੇ ਮਿਆਰ ਦਾ ਸੂਚਕ ਅੰਕ 341 ਦਰਜ ਕੀਤਾ ਗਿਆ ਸੀ, ਜਦ ਕਿ ਬੁੱਧਵਾਰ ਨੂੰ 24 ਘੰਟਿਆਂ ਦਾ ਔਸਤ AQI 373 ਸੀ। ਅਗਲੇ ਦੋ ਦਿਨਾਂ ਅੰਦਰ ਦਿੱਲੀ ’ਚ ਹਵਾ ਦਾ ਪੱਧਰ ਹੋਰ ਖ਼ਰਾਬ ਹੋਵੇਗਾ ਕਿਉਂਕਿ ਹਵਾਵਾਂ ਸ਼ਾਂਤ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Air quality in Delhi is still in the very poor category, even though stubble burning has stopped. Central Pollution Control Board has issued notice to Delhi govt, asking to take action on causes behind pollution like biomass burning & dust: Environment Minister Prakash Javadekar pic.twitter.com/hTAzuYN9mO
— ANI (@ANI) December 4, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement