PM Modi ਸਰਕਾਰ ਨੇ ਭੇਜੇ 898 ਕਰੋੜ ਰੁਪਏ, ਗਰੀਬ ਪਰਿਵਾਰਾਂ ਲਈ ਮਕਾਨਾਂ ਦਾ ਕੰਮ ਸ਼ੁਰੂ
898 crore rupees Grant - ਗਰੀਬ ਤੇ ਜਰੂਰਤਮੰਦ ਲੋਕਾਂ ਦੇ ਸਪਨੇ ਤੇ ਉਮੀਦਾਂ ਨੂੰ ਪੂਰਾ ਕਰਨ ਦਾ ਇਕ ਬਹੁਤ ਮਹਤੱਵਪੂਰਨ ਪ੍ਰੋਗ੍ਰਾਮ ਹੈ। ਇਸ ਦੇ ਤਹਿਤ ਸੂਬੇ ਵਿਚ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿਚ ਆਵਾਸ ਬਨਾਉਣ ਲਈ 898 ਕਰੋੜ ਰੁਪਏ ਦੀ ਰਕਮ
ਚੰਡੀਗੜ੍ਹ, - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਦੇ ਜਿਨ੍ਹਾਂ ਸ਼ਹਿਰਾਂ ਵਿਚ ਗਰੀਬ ਪਰਿਵਾਰਾਂ ਦੇ ਕੋਲ ਆਪਣੇ ਮਕਾਨ ਨਹੀਂ ਹਨ ਉਨ੍ਹਾਂ ਨੂੰ ਪਲਾਟ ਜਾਂ ਫਲੈਟ ਮਹੁਇਆ ਕਰਵਾਉਣ ਲਈ ਸਰਵੇ ਕੀਤਾ ਜਾਵੇਗਾ। ਇਸ ਦੇ ਲਈ ਜਲਦ ਹੀ ਮੁੱਖ ਮੰਤਰੀ ਆਵਾਸ ਯੋਜਨਾ ਲਿਆਈ ਜਾਵੇਗੀ ਜਿਸ ਦੇ ਤਹਿਤ ਇਕ ਲੱਖ ਪਰਿਵਾਰਾਂ ਨੂੰ ਲਾਭ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਪਰਿਵਾਰਾਂ ਨੂੰ ਪੀਐਮ ਆਵਾਸ ਯੋਜਨਾ ਸ਼ਹਿਰੀ ਦੀ 50 ਹਜਾਰ ਰੁਪਏ ਦੀ ਤੀਜੀ ਕਿਸ਼ਤ ਨਹੀਂ ਮਿਲੀ ਹੈ ਉਹ 31 ਅਗਸਤ ਤਕ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਲਗਭਗ 15 ਹਜਾਰ ਪਰਿਵਾਰਾਂ ਨੂੰ ਫਾਇਦਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਹਰ ਗਰੀਬ ਤੇ ਜਰੂਰਤਮੰਦ ਲੋਕਾਂ ਦੇ ਸਪਨੇ ਤੇ ਉਮੀਦਾਂ ਨੂੰ ਪੂਰਾ ਕਰਨ ਦਾ ਇਕ ਬਹੁਤ ਮਹਤੱਵਪੂਰਨ ਪ੍ਰੋਗ੍ਰਾਮ ਹੈ। ਇਸ ਦੇ ਤਹਿਤ ਸੂਬੇ ਵਿਚ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿਚ ਆਵਾਸ ਬਨਾਉਣ ਲਈ 898 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਜਿਨ੍ਹਾਂ ਲੋਕਾਂ ਨੂੰ ਆਪਣੇ ਸਪਨਿਆਂ ਦਾ ਪੱਕਾ ਮਕਾਨ ਮਿਲਿਆ ਹੈ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਘਰ ਤੁਹਾਡੇ ਬਿਹਤਰ ਭਵਿੱਖ ਦਾ ਨਵਾਂ ਆਧਾਰ ਹੈ। ਇੱਥੋਂ ਤੁਸੀਂ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਅਤੇ ਪਰਿਵਾਰ ਨੂੰ ਨਵੀਂ ਉਚਾਈਆਂ 'ਤੇ ਲੈ ਕੇ ਆਉਣ। ਅਜਿਹੇ ਪਰਿਵਾਰ ਅੱਗੇ ਵੱਧਣਗੇ ਤਾਂ ਦੇਸ਼ ਤੇ ਸੂਬੇ ਅੱਗੇ ਵਧੇਗਾ। ਉਨ੍ਹਾਂ ਨੇ ਕਿਹਾ ਕਿ ਪੀਏਮ ਆਵਾਸ ਯੋਜਨਾ ਦੇ ਤਹਿਤ ਬਣੇ ਮਕਾਨਾਂ ਵਿਚ ਪਖਾਨੇ, ਨੱਲ ਤੋਂ ਜਲ , ਗੈਸ ਅਤੇ ਬਿਜਲੀ ਕਨੈਕਸ਼ਨ ਵਰਗੀ ਸਹੂਲਤਾਂ ਦੇ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਪੀਐਮ ਆਵਾਸ ਯੋਜਨਾ ਸ਼ਹਿਰੀ ਦੇ ਤਹਿਤ 67649 ਮਕਾਨ ਬਨਾਉਣ ਦਾ ਟੀਚਾ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਤਹਿਤ 67649 ਮਕਾਨ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚੋਂ 14939 ਮਕਾਨ ਬਣਵਾਏ ਜਾ ਚੁੱਕੇ ਹਨ ਅਤੇ 15356 ਮਕਾਨ ਨਿਰਮਾਣ ਅਧੀਨ ਹਨ। ਇੰਨ੍ਹਾਂ 'ਤੇ 522 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸਿੱਧੇ ਲਾਭਕਾਰਾਂ ਦੇ ਖਾਤੇ ਵਿਚ ਭੇਜੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਖੇਤਰ ਦੇ ਲਈ 2.50 ਲੱਖ ਰੁਪਏ ਦੀ ਆਰਥਕ ਸਹਾਇਤਾ 3 ਕਿਸ਼ਤਾਂ ਚ ਦਿੱਤੇ ਜਾਣ ਦਾ ਪ੍ਰਾਵਧਾਨ ਹੈ।
ਇਸ ਵਿਚ ਪਹਿਲੀ ਤੇ ਦੂਜੀ ਕਿਸ਼ਤ ਇਕ-ਇਕ ਲੱਖ ਰੁਪਏ ਅਤੇ ਤੀਜੀ ਕਿਸ਼ਤ ਵਿਚ 50 ਹਜਾਰ ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, 2138 ਪੁਰਾਣੇ ਮਕਾਨਾਂ ਦੇ ਵਿਸਤਾਰ ਲਈ ਵੀ 32 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ। ਮਕਾਨ ਵਿਸਤਾਰ ਤਹਿਤ 3 ਕਿਸ਼ਤਾਂ ਵਿਚ 1.50 ਲੱਖ ਰੁਪਏ ਦੀ ਦਿੱਤੇ ਜਾਣ ਦਾ ਪ੍ਰਾਵਧਾਨ ਹੈ।
ਪੀਐਮ ਆਵਾਸ ਯੋਜਨਾ ਗ੍ਰਾਮੀਣ ਵਿਚ 29440 ਮਕਾਨਾਂ ਦੇ ਨਿਰਮਾਣ ਦੀ ਮੰਜੂਰੀ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਵਿਚ 29440 ਮਕਾਨਾਂ ਦਾ ਨਿਰਮਾਣ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚੋਂ 26318 ਮਕਾਨ ਬਣਵਾਏ ਜਾ ਚੁੱਕੇ ਹਨ। ਇੰਨ੍ਹਾਂ ਦੇ ਲਈ 376 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ। ਇਸ ਯੋਜਨਾ ਤਹਿਤ ਗ੍ਰਾਮੀਣ ਖੇਤਰ ਵਿਚ 1.38 ਲੱਖ ਰੁਪਏ ਦੀ ਰਕਮ 3 ਕਿਸ਼ਤਾਂ ਵਿਚ ਲਾਭਕਾਰ ਦੇ ਸਿੱਧੇ ਖਾਤੇ ਵਿਚ ਭੇਜੀ ਜਾਂਦੀ ਹੈ।
ਇਸ ਵਿਚ ਪਹਿਲੀ ਕਿਸ਼ਤ 45 ਹਜਾਰ ਰੁਪਏ, ਦੂਜੀ ਕਿਸਤ 60 ਹਜਾਰ ਰੁਪਏ ਅਤੇ ਤੀਜੀ ਕਿਸ਼ਤ ਵਜੋ 33 ਹਜਾਰ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਗਰੀਬਾਂ ਦੇ ਸਪਨਿਆਂ ਨੁੰ ਸਾਕਾਰ ਕਰਨ ਵਿਚ ਮਦਦਗਾਰ ਹੋਣ ਦੇ ਨਾਲ-ਨਾਲ ਇਸ ਬਹੁਤ ਸਾਰੀ ਆਰਥਕ ਗਤੀਵਿਧੀਆਂ ਵੀ ਉਤਪਨ ਹੁੰਦੀਆਂ ਹਨ।