ਪੜਚੋਲ ਕਰੋ
Advertisement
ਚੰਦਾ ਕੋਚਰ ਖ਼ਿਲਾਫ਼ ਕੇਸ ਦਰਜ ਕਰਨ 'ਤੇ ਸੀਬੀਆਈ 'ਤੇ ਵਰ੍ਹੇ ਜੇਤਲੀ
ਚੰਡੀਗੜ੍ਹ: ਵੀਡੀਓਕੌਨ ਕਰਜ਼ ਮਾਮਲੇ ਬਾਰੇ ICICI ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ’ਤੇ ਐਫਆਈਆਰ ਸਬੰਧੀ ਵਿੱਤ ਮੰਤਰੀ ਅਰੁਨ ਜੇਤਲੀ ਨੇ ਸੀਬੀਆਈ ’ਤੇ ਹੀ ਸਵਾਲ ਚੁੱਕ ਦਿੱਤੇ ਹਨ। ਜੇਤਲੀ ਨੇ ਕਿਹਾ ਹੈ ਕਿ ਜਾਂਚ ਏਜੰਸੀਆਂ ਨੂੰ ਪੇਸ਼ੇਵਰ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ। ਯਾਦ ਰਹੇ ਕਿ ਸੀਬੀਆਈ ਨੇ ਤਤਕਾਲੀ ICICI ਬੈਂਕ ਦੀ ਤਤਕਾਲੀ ਐਮਡੀ ਚੰਦਾ ਕੋਚਰ ਸਮੇਤ ਉਨ੍ਹਾਂ ਦੇ ਪਤੀ ਦੀਪਕ ਕੋਚਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੇ ਇਲਾਵਾ ਵੀਐਮ ਧੂਤ, ਵੀਡੀਓਕੌਨ ਸਮੂਹ ਦੇ ਐਮਡੀ ਅਤੇ ਹੋਰਾਂ ਖਿਲਾਫ ਵੀ ਕੇਸ ਦਰਜ ਕੀਤੇ ਗਏ ਹਨ।
ਟਵੀਟ ਕਰਦਿਆਂ ਜੇਤਲੀ ਨੇ ਲਿਖਿਆ ਹੈ ਕਿ ਪੇਸ਼ੇਵਰ ਜਾਂਚ ਤੇ ਜਾਂਚ ਵਿੱਚ ਵੱਡਾ ਅੰਤਰ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ICICI ਕੇਸ ਵਿੱਚ ਸੰਭਾਵੀ ਟੀਚਿਆਂ ਵੱਲ ਨਜ਼ਰ ਮਾਰੀ ਜਾਏ ਤਾਂ ਸਵਾਲ ਉੱਠਦਾ ਹੈ ਕਿ ਟੀਚੇ ਵੱਲ ਧਿਆਨ ਦੇਣ ਦੀ ਬਜਾਏ ਬੇਤੁਕੇ ਰਾਹ ਕਿਉਂ ਚੁਣੇ ਗਏ। ਉਨ੍ਹਾਂ ਸਵਾਲ ਕੀਤਾ ਕਿ ਜੇ ਬੈਂਕਿੰਗ ਖੇਤਰ ਨਾਲ ਜੁੜੇ ਹਰ ਕਿਸੇ ਵਿਅਕਤੀ ਨੂੰ ਇਸ ਜਾਂਚ ਵਿੱਚ ਸਬੂਤ ਜਾਂ ਬਗੈਰ ਸਬੂਤ ਸ਼ਾਮਲ ਕਰਾਂਗੇ ਤਾਂ ਇਸ ਨਾਲ ਕੀ ਹਾਸਲ ਹੋਏਗਾ ਜਾਂ ਕੀ ਨੁਕਸਾਨ ਹੋਏਗਾ?
ਕੀ ਹੈ ਮਾਮਲਾ
ਦਰਅਸਲ ICICI ਬੈਂਕ ਅਤੇ ਵੀਡੀਓਕੌਨ ਦੇ ਸ਼ੇਅਰ ਹੋਲਡਰ ਅਰਵਿੰਦ ਗੁਪਤਾ ਨੇ ਪ੍ਰਧਾਨ ਮੰਤਰੀ, ਰਿਜ਼ਰਵ ਬੈਂਕ ਤੇ ਸੇਬੀ ਨੂੰ ਚਿੱਠੀ ਲਿਖ ਕੇ ਪ੍ਰਧਾਨ ਵੇਣੂਗੋਪਾਲ ਧੂਤ ਤੇ ICICI ਦੀ ਸੀਈਓ ਤੇ ਐਮਡੀ ਚੰਦਾ ਕੋਚਰ ’ਤੇ ਇੱਕ-ਦੂਜੇ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਲਾਇਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਧੂਤ ਦੀ ਕੰਪਨੀ ਵੀਡੀਓਕੌਨ ਨੂੰ ICICI ਬੈਂਕ ਤੋਂ 3250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਤੇ ਇਸ ਦੇ ਬਾਅਦ ਧੂਤ ਨੇ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਦੀ ਵੈਕਲਪਿਕ ਉਰਜਾ ਕੰਪਨੀ ‘ਨੂਪਾਵਰ’ ਵੱਚ ਆਪਣਾ ਪੈਸਾ ਨਿਵੇਸ਼ ਕੀਤਾ। ਹੁਣ ਇਲਜ਼ਾਮ ਇਹ ਹੈ ਕਿ ਚੰਦਾ ਕੋਚਰ ਨੇ ਆਪਣੇ ਪਤੀ ਦੀ ਕੰਪਨੀ ਲਈ ਵੇਣੂਗੋਪਾਲ ਧੂਤ ਨੂੰ ਫਾਇਦਾ ਪਹੁੰਚਾਇਆ। ਇਲਜ਼ਾਮਾਂ ਦੇ ਬਾਅਦ ਚੰਦਾ ਕੋਚਰ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement