ਪੜਚੋਲ ਕਰੋ
Advertisement
ਅਦਾਕਾਰ ਨੂੰ 442 ਰੁਪਏ 'ਚ ਦੋ ਕੇਲੇ ਵੇਚਣੇ ਪਏ ਮਹਿੰਗੇ, ਪੰਜ ਤਾਰਾ ਹੋਟਲ ਨੂੰ ਮੋਟਾ ਜ਼ੁਰਮਾਨਾ
ਛੋਟ ਵਾਲੀ ਵਸਤੂ 'ਤੇ ਨਾਜਾਇਜ਼ ਤੌਰ 'ਤੇ ਟੈਕਸ ਵਸੂਲਣ ਲਈ ਹੋਟਲ 'ਤੇ 25,000 ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ।
ਚੰਡੀਗੜ੍ਹ: ਸਥਾਨਕ ਪੰਜ ਤਾਰਾ ਹੋਟਲ ਨੂੰ ਦੋ ਕੇਲਿਆਂ ਲਈ 442 ਰੁਪਏ ਵਸੂਲਣੇ ਮਹਿੰਗੇ ਪੈ ਗਏ। ਅਦਾਕਾਰ ਰਾਹੁਲ ਬੋਸ ਵੱਲੋਂ ਕੀਤੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਆਬਕਾਰੀ ਤੇ ਕਰ ਵਿਭਾਗ ਨੇ ਹੋਟਲ ਨੂੰ ਸੀਜੀਐਸਟੀ ਦੀ ਧਾਰਾ 11 ਦਾ ਦੋਸ਼ੀ ਪਾਇਆ ਹੈ। ਇਸ ਵਿੱਚ ਵਿਭਾਗ ਵਿੱਚ ਛੋਟ ਵਾਲੀ ਵਸਤੂ 'ਤੇ ਨਾਜਾਇਜ਼ ਤੌਰ 'ਤੇ ਟੈਕਸ ਵਸੂਲਣ ਲਈ ਹੋਟਲ 'ਤੇ 25,000 ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ।
ਦਰਅਸਲ ਅਦਾਕਾਰ ਰਾਹੁਲ ਬੋਸ ਇਨ੍ਹੀਂ ਦਿਨੀਂ ਚੰਡੀਗੜ੍ਹ ‘ਚ ਸ਼ੂਟਿੰਗ ਕਰ ਰਹੇ ਹਨ। ਉਹ ਇੱਥੇ ਇੱਕ ਫਾਈਵ ਸਟਾਰ ਹੋਟਲ ‘ਚ ਰੁਕੇ ਜਿੱਥੇ ਉਨ੍ਹਾਂ ਦੋ ਕੇਲੇ ਆਰਡਰ ਕੀਤੇ ਤੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਮਿਲਿਆ। ਇਸ ਪਿੱਛੋਂ ਉਨ੍ਹਾਂ ਟਵੀਟ ਕਰ ਵੀਡੀਓ ਸ਼ੇਅਰ ਕੀਤੀ ਤੇ ਹੋਟਲ ਦੀ ਇਸ 'ਲੁੱਟ' ਨੂੰ ਉਜਾਗਰ ਕੀਤਾ। ਉਹ ਮਾਮਲਾ ਸੋਸ਼ਲ ਮੀਡੀਆ 'ਤੇ ਕਾਫੀ ਭਖਿਆ ਸੀ। ਕੁਝ ਲੋਕਾਂ ਨੇ ਬੋਸ ਦੇ ਹੱਕ ਤੇ ਕੁਝ ਨੇ ਉਸ ਦੇ ਵਿਰੋਧ ਵਿੱਚ ਟਿੱਪਣੀਆਂ ਕੀਤੀਆਂ ਸੀ।
ਰਾਹੁਲ ਬੋਸ ਦੀ ਇਹ ਵੀਡੀਓ ਕੁਝ ਹੀ ਪਲਾਂ ਵਿੱਚ ਵਾਇਰਲ ਹੋ ਗਈ ਤੇ ਬਹੁਤੇ ਲੋਕਾਂ ਨੇ ਇਸ ਨੂੰ ਹੋਟਲ ਦੀ ਅੰਨ੍ਹੀ ਲੁੱਟ ਕਰਾਰ ਦਿੱਤਾ ਹੈ। ਬੋਸ ਦੀ ਵੀਡੀਓ ਸਾਹਮਣੇ ਆਉਣ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੋਟਲ ਵੱਲੋਂ ਤਾਜ਼ੇ ਫਲਾਂ ਤੋਂ ਵਸਤੂ ਤੇ ਸੇਵਾ ਕਰ (GST) ਵਸੂਲੇ ਜਾਣ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਸੀ। ਹੁਣ ਇਸ 'ਤੇ ਕਾਰਵਾਈ ਹੋ ਗਈ ਹੈ ਤੇ ਹੋਟਲ ਨੂੰ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਭਰਨਾ ਪਏਗਾ।
ਵੇਖੋ ਵੀਡੀਓ
You have to see this to believe it. Who said fruit wasn’t harmful to your existence? Ask the wonderful folks at @JWMarriottChd #goingbananas #howtogetfitandgobroke #potassiumforkings pic.twitter.com/SNJvecHvZB
— Rahul Bose (@RahulBose1) July 22, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਤਕਨਾਲੌਜੀ
Advertisement