(Source: ECI/ABP News/ABP Majha)
Lok Sabha Election 2024: ਇਸ ਉਮੀਦਵਾਰ ਉੱਤੇ ਦਰਜ ਨੇ ਸਭ ਤੋਂ ਵੱਧ ਮੁਕੱਦਮੇ, ਕਤਲ ਦੀ ਕੋਸ਼ਿਸ਼ ਤੇ ਡਕੈਤੀ ਵੀ ਸ਼ਾਮਲ, ADR ਰਿਪੋਰਟ 'ਚ ਖ਼ੁਲਾਸਾ
ਚੰਦਰਸ਼ੇਖਰ ਨੇ ਜੋ ਹਲਫਨਾਮਾ ਦਾਇਰ ਕਰਵਾਇਆ ਹੈ ਉਸ ਦੇ ਮੁਤਾਬਕ ਉਸ ਉੱਤੇ 36 ਮਾਮਲੇ ਦਰਜ ਹਨ ਜਿਨ੍ਹਾਂ ਵਿੱਚ IPC ਦੀਆਂ 167 ਧਾਰਾਵਾਂ ਹਨ ਤੇ ਜਿਨ੍ਹਾਂ ਤੋਂ 78 ਗੰਭੀਰ ਹਨ।
Lok Sabha Election 2024: ਉੱਤਰ ਪ੍ਰਦੇਸ਼ ਦੀ ਨਗੀਨਾ ਲੋਕ ਸਭਾ ਸੀਟ ਚੋਂ ਉਮੀਦਵਾਰ ਚੰਦਰਸ਼ੇਖਰ ਦੇ ਖ਼ਿਲਾਫ਼ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਮੁਕੱਦਮੇ ਦਰਜ ਹਨ। ਇਹ ਦਾਅਵਾ ਐਸੋਸਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫਾਰਮ (ADR) ਦੀ ਰਿਪੋਰਟ ਵਿੱਚ ਕੀਤਾ ਗਿਆ ਹੈ।
ਰਿਪੋਰਟ ਦੇ ਮੁਤਾਬਕ, ਨਗੀਨਾ ਸੀਟ ਉੱਤੇ ਆਜ਼ਾਦ ਸਮਾਜ ਪਾਰਟੀ ਦੇ ਉਮੀਦਵਾਰ ਚੰਦਰਸ਼ੇਖਰ ਆਜ਼ਾਦ ਉਰਫ਼ ਰਾਵਣ ਉੱਤੇ ਦੇਸ਼ ਭਰ ਤੋਂ ਸਭ ਤੋਂ ਵੱਧ ਮੁਕੱਦਮੇ ਦਰਜ ਹਨ। ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ ਦੇ ਲੀਡਰ ਤੇ ਮੋਢੀ ਚੰਦਰਸ਼ੇਖਰ ਦੀ ਜੇ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਕੋਲ 39 ਲੱਖ 71 ਹਜ਼ਾਰ ਤੇ 581 ਰੁਪਏ ਦੀ ਜਾਇਦਾਦ ਹੈ ਜਿਸ ਵਿੱਚੋਂ 6 ਲੱਖ ਦੀ ਚੱਲ ਤੇ 33 ਲੱਖ ਦੀ ਅਚੱਲ ਜਾਇਦਾਦ ਹੈ।
ਇਨ੍ਹਾਂ ਆਰੋਪਾਂ ਤਹਿਤ ਮਾਮਲਾ ਦਰਜ
ਨਗੀਨਾ ਲੋਕ ਸਭਾ ਸੀਟ ਉੱਤੇ ਪਹਿਲੇ ਗੇੜ ਤਹਿਤ 19 ਅਪ੍ਰੈਲ ਨੂੰ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ਲਈ ਚੰਦਰਸ਼ੇਖਰ ਨੇ ਜੋ ਹਲਫਨਾਮਾ ਦਾਇਰ ਕਰਵਾਇਆ ਹੈ ਉਸ ਦੇ ਮੁਤਾਬਕ ਉਸ ਉੱਤੇ 36 ਮਾਮਲੇ ਦਰਜ ਹਨ ਜਿਨ੍ਹਾਂ ਵਿੱਚ IPC ਦੀਆਂ 167 ਧਾਰਾਵਾਂ ਹਨ ਤੇ ਜਿਨ੍ਹਾਂ ਤੋਂ 78 ਗੰਭੀਰ ਹਨ। ਚੰਦਰਸ਼ੇਖਰ ਉੱਤੇ ਸਰਕਾਰੀ ਅਧਿਕਾਰੀ ਨੂੰ ਕੰਮ ਤੋਂ ਰੋਕਣ ਦੇ ਮਕਸਦ ਨਾਲ ਸੱਟ ਮਾਰਨਾ, ਕਤਲ ਦੀ ਕੋਸ਼ਿਸ਼, ਡਕੈਤੀ ਸੰਬਧੀ ਮਾਮਲੇ ਹਨ।
ਕਿਹੜੇ ਜ਼ਿਲ੍ਹਿਆਂ ਵਿੱਚ ਦਰਜ ਹਨ ਮਾਮਲੇ
ਭੀਮ ਚੀਫ਼ ਆਰਮੀ ਦੇ ਖ਼ਿਲਾਫ਼ 36 ਮਾਮਲਿਆਂ ਵਿੱਚੋਂ 26 ਕੇਸ ਸਹਾਰਨਪੁਰ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ। ਇਸ ਤੋਂ ਇਲਾਵਾ ਗ਼ਾਜ਼ਿਆਬਾਦ ਵਿੱਚ 1, ਦਿੱਲੀ ਵਿੱਚ 2, ਮੁਜ਼ੱਫਰਨਗਰ ਵਿੱਚ 2, ਲਖਨਊ ਵਿੱਚ 1, ਹਾਥਰਸ ਵਿੱਚ 1, ਅਲੀਗੜ੍ਹ ਵਿੱਚ 2 ਤੇ ਨਗੀਨਾ ਵਿੱਚ 1 ਮਾਮਲਾ ਦਰਜ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :