ਪੜਚੋਲ ਕਰੋ
Advertisement
‘ਚੰਦਰਯਾਨ-2’ ਦੀ ਚੰਨ ਵੱਲ ਇੱਕ ਹੋਰ ਪੁਲਾਂਘ, ਬੱਸ ਇੱਕ ਕਦਮ ਦੂਰ ਕਾਮਯਾਬੀ
ਇਸਰੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ‘ਚੰਦਰਯਾਨ-2’ ਨੂੰ ਚੰਨ ਦੀ ਚੌਥੀ ਕਲਾਸ ‘ਚ ਅੱਗੇ ਵਧਾਉਣ ਦੀ ਪ੍ਰਕਿਰਿਆ ਸ਼ੁੱਕਰਵਾਰ ਨੂੰ ਕਾਮਯਾਬੀ ਨਾਲ ਪੂਰੀ ਕਰ ਲਈ ਹੈ। ਭਾਰਤੀ ਪੁਲਾੜ ਸੰਸਥਾ ਨੇ ਇਸ ਪੜਾਅ ਦੇ ਪੂਰਾ ਹੋਣ ਤੋਂ ਬਾਅਦ ਕਿਹਾ ਕਿ ਪੁਲਾੜ ਦੀ ਸਾਰੀਆਂ ਗਤੀਵਿਧੀਆਂ ਆਮ ਹਨ।
ਬੰਗਲੁਰੂ: ਇਸਰੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ‘ਚੰਦਰਯਾਨ-2’ ਨੂੰ ਚੰਨ ਦੀ ਚੌਥੀ ਕਲਾਸ ‘ਚ ਅੱਗੇ ਵਧਾਉਣ ਦੀ ਪ੍ਰਕਿਰਿਆ ਸ਼ੁੱਕਰਵਾਰ ਨੂੰ ਕਾਮਯਾਬੀ ਨਾਲ ਪੂਰੀ ਕਰ ਲਈ ਹੈ। ਭਾਰਤੀ ਪੁਲਾੜ ਸੰਸਥਾ ਨੇ ਇਸ ਪੜਾਅ ਦੇ ਪੂਰਾ ਹੋਣ ਤੋਂ ਬਾਅਦ ਕਿਹਾ ਕਿ ਪੁਲਾੜ ਦੀ ਸਾਰੀਆਂ ਗਤੀਵਿਧੀਆਂ ਆਮ ਹਨ।
ਇਸਰੋ ਨੇ ਇੱਕ ਅਪਡੇਟ ‘ਚ ਕਿਹਾ ਕਿ, 'ਪ੍ਰੋਪਲਸਨ ਸਿਸਟਮ ਦਾ ਇਸਤੇਮਾਲ ਕਰਦੇ ਹੋਏ ਚੰਦਰਯਾਨ-2 ਚੰਨ ਦੀ ਚੌਥੀ ਕਲਾਸ ‘ਚ 30 ਅਗਸਤ 2019 ਨੂੰ ਕਾਮਯਾਬ ਤਰੀਕੇ ਨਾ ਐਂਟਰ ਕਰਵਾਉਣ ਦਾ ਕੰਮ ਯੋਜਨਾ ਮੁਤਾਬਕ 6:18 ਮਿੰਟ ‘ਤੇ ਸ਼ੁਰੂ ਕੀਤਾ ਗਿਆ।' ਚੰਨ ਦੀ ਚੌਥੀ ਕਲਾਸ ‘ਚ ਐਂਟਰੀ ਲਈ ਇਸ ਪੂਰੀ ਪ੍ਰਕਿਰਿਆ ‘ਚ 1,155 ਸੈਕਿੰਡ ਦਾ ਸਮਾਂ ਲੱਗਿਆ।
ਹੁਣ ਪਹਿਲੀ ਸਤੰਬਰ 2019 ਨੂੰ ਸ਼ਾਮ ਛੇ ਵਜੇ ਤੋਂ ਸੱਤ ਵਜੇ ਦੌਰਾਨ ਚੰਦਰਯਾਨ-2 ਨੂੰ ਚੰਦਰਮਾ ਦੀ ਪੰਜਵੀਂ ਕਲਾਸ ‘ਚ ਐਂਟਰ ਕਰਵਾਇਆ ਜਾਵੇਗਾ। ਦੇਸ਼ ਦੀ ਵੱਡੀ ਕਾਮਯਾਬੀ ਨੂੰ ਸਾਬਤ ਕਰਦਿਆਂ ਭਾਰਤ ਦੇ ਦੂਜੇ ਚੰਨ ਮਿਸ਼ਨ ‘ਚੰਦਰਯਾਨ-2' ਨੇ ਚੰਨ ਦੇ ਵਰਗ ‘ਚ 20 ਅਗਸਤ ਨੂੰ ਐਂਟਰੀ ਕੀਤੀ ਸੀ।
ਇਸਰੋ ਨੇ ਕਿਹਾ ਕਿ ਆਉਣ ਵਾਲੀ ਦੋ ਸਤੰਬਰ ਨੂੰ ਲੈਂਡਰ ‘ਵਿਕਰਮ’ ਆਰਬਿਟਰ ਤੋਂ ਵੱਖ ਹੋ ਜਾਵੇਗਾ ਤੇ ਸੱਤ ਸਤੰਬਰ ਨੂੰ ਇਹ ਚੰਨ ਦੇ ਦੱਖਣੀ ਧਰੂ ਖੇਤਰ ‘ਚ ‘ਸਾਫਟ ਲੈਂਡਿੰਗ’ ਕਰੇਗਾ। ਲੈਂਡਰ ਤੋਂ ਬਾਅਦ ਚੰਨ ਦੀ ਸਤਹਿ ‘ਤੇ ਉਤਰਣ ਤੋਂ ਬਾਅਦ ਇਸ ਦੇ ਅੰਦਰ ਤੋਂ ‘ਪ੍ਰਗਿਆਨ’ ਨਾਂ ਦਾ ਰੋਵਰ ਬਾਹਰ ਨਿਕਲੇਗਾ ਤੇ ਆਪਣੇ ਛੇ ਪਹੀਆਂ ‘ਤੇ ਚੱਲਕੇ ਚੰਨ ਦੀ ਸਤਹਿ ‘ਤੇ ਆਪਣੇ ਵਿਗਿਆਨੀ ਪ੍ਰਯੋਗਾਂ ਨੂੰ ਅੰਜਾਮ ਦੇਵੇਗਾ।
ਇਸਰੋ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੰਨ ਦਾ ‘ਸਾਫਟ ਲੈਂਡਿੰਗ ਚੰਨ-ਮਿਸ਼ਨ-2 ਦਾ ਸਭ ਤੋਂ ਔਖਾ ਪੜਾਅ ਹੈ। ਜਿਸ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।#ISRO Fourth Lunar bound orbit maneuver for Chandrayaan-2 spacecraft was performed successfully today (August 30, 2019) at 1818 hrs IST. For details please visit https://t.co/s4I7OIOF5R pic.twitter.com/ld4wbTMuBq
— ISRO (@isro) August 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement