ਪੜਚੋਲ ਕਰੋ
Advertisement
ਇਸਰੋ ਨੇ ਜਾਰੀ ਕੀਤੀਆਂ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ, ਨਜ਼ਰ ਆਏ ਖੱਡੇ ਤੇ ਪੱਥਰ
ਭਾਰਤੀ ਪੁਲਾੜ ਰਿਸਰਚ ਸੰਸਥਾ (ਇਸਰੋ) ਨੇ ਚੰਦਰਯਾਨ-2 ‘ਤੇ ਸਥਿਤ ਆਰਬਿਟਰ ਨੇ ਹਾਈ ਰੈਜੂਲੁਸ਼ਨ ਕੈਮਰਾ ਨਾਲ ਲਈ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸਰੋ ਮੁਤਾਬਕ, ਆਰਬਿਟਰ ਨੇ ਚੰਨ ਦੀ ਸਤ੍ਹਾ ਤੋਂ 100 ਕਿਮੀ ਦੀ ਉਚਾਈ ਤੋਂ ਲਈਆਂ ਤਸਵੀਰਾਂ ਰਿਲੀਜ਼ ਕੀਤੀਆਂ ਹਨ।
ਨਵੀਂ ਦਿੱਲੀ: ਭਾਰਤੀ ਪੁਲਾੜ ਰਿਸਰਚ ਸੰਸਥਾ (ਇਸਰੋ) ਨੇ ਚੰਦਰਯਾਨ-2 ‘ਤੇ ਸਥਿਤ ਆਰਬਿਟਰ ਨੇ ਹਾਈ ਰੈਜੂਲੁਸ਼ਨ ਕੈਮਰਾ ਨਾਲ ਲਈ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸਰੋ ਮੁਤਾਬਕ, ਆਰਬਿਟਰ ਨੇ ਚੰਨ ਦੀ ਸਤ੍ਹਾ ਤੋਂ 100 ਕਿਮੀ ਦੀ ਉਚਾਈ ਤੋਂ ਲਈਆਂ ਤਸਵੀਰਾਂ ਰਿਲੀਜ਼ ਕੀਤੀਆਂ ਹਨ। ਇਹ ਤਸਵੀਰਾਂ ਚੰਨ ਦੇ ਦੱਖਣੀ ਧਰੂ ਖੇਤਰ ‘ਚ ਸਥਾਪਤ ਬੋਗਸਲਾਵਸਕੀ ਈ ਕ੍ਰੇਟਰ ਤੇ ਉਸ ਦੇ ਨੇੜੇ ਦੀਆਂ ਹਨ। ਇਸ ਦਾ ਵਿਆਸ 14 ਕਿਲੋਮੀਟਰ ਤੇ ਡੁੰਘਾਈ ਤਿੰਨ ਕਿਲੋਮੀਟਰ ਹੈ।
ਇਸਰੋ ਨੇ ਕਿਹਾ ਕਿ ਤਸਵੀਰਾਂ ‘ਚ ਚੰਨ ‘ਤੇ ਵੱਡੇ ਪੱਥਰ ਤੇ ਛੋਟੇ ਖੱਡੇ ਨਜ਼ਰ ਆਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਚੰਨ ਨੂੰ ਲੈ ਕੇ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।
ਇਸਰੋ ਦਾ ਚੰਦਰਯਾਨ-2 ਦਾ ਮਿਸ਼ਨ 98 ਫੀਸਦ ਕਾਮਯਾਬ ਹੋਣ ਤੋਂ ਬਾਅਦ ਸਿਰਫ ਦੋ ਫੀਸਦ ਕਮੀ ਕਰਕੇ ਫੇਲ੍ਹ ਹੋ ਗਿਆ ਸੀ। ਅਸਲ ‘ਚ ਵਿਕਰਮ ਲੈਂਡਰ ਨੇ ਸਾਫਟ ਲੈਂਡਿੰਗ ਕਰਨੀ ਸੀ ਪਰ ਉਸ ਦੀ ਲੈਂਡਿੰਗ ਹਾਰਡ ਰਹੀ ਤੇ ਮਹਿਜ਼ ਕੁਝ ਕਦਮ ਦੀ ਦੂਰੀ ‘ਤੇ ਚੰਦਰਯਾਨ-2 ਦਾ ਸੰਪਰਕ ਜ਼ਮੀਨ ਨਾਲ ਟੁੱਟ ਗਿਆ।ISRO (Indian Space Research Org): See the first illuminated image of the lunar surface acquired by #Chandrayaan2’s IIRS payload. IIRS is designed to measure reflected sunlight from the lunar surface in narrow and contiguous spectral channels. (Pic source: ISRO's Twitter account) pic.twitter.com/IRUCmz8Lpm
— ANI (@ANI) October 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement