Chandrayaan-2 ਨੇ ਭੇਜੀ ਚੰਦ ਦੀ ਪਹਿਲੀ ਤਸਵੀਰ
ਪੁਲਾੜ ਏਜੰਸੀ ਇਸਰੋ ਨੇ ਵੀਰਵਾਰ ਨੂੰ ਭਾਰਤ ਦੇ ਚੰਦਰਯਾਨ-2 ਉਪਗ੍ਰਹਿ ਤੋਂ ਲਈ ਗਈ ਚੰਦ ਦੀ ਪਹਿਲੀ ਤਸਵੀਰ ਜਾਰੀ ਕੀਤੀ। ਇਹ ਉਪਗ੍ਰਹਿ ਚੰਦਰਮਾ ਦੇ ਚੱਕਰ ਵਿੱਚ ਮੌਜੂਦ ਹੈ।
ਬੰਗਲੁਰੂ: ਪੁਲਾੜ ਏਜੰਸੀ ਇਸਰੋ ਨੇ ਵੀਰਵਾਰ ਨੂੰ ਭਾਰਤ ਦੇ ਚੰਦਰਯਾਨ-2 ਉਪਗ੍ਰਹਿ ਤੋਂ ਲਈ ਗਈ ਚੰਦ ਦੀ ਪਹਿਲੀ ਤਸਵੀਰ ਜਾਰੀ ਕੀਤੀ। ਇਹ ਉਪਗ੍ਰਹਿ ਚੰਦਰਮਾ ਦੇ ਚੱਕਰ ਵਿੱਚ ਮੌਜੂਦ ਹੈ। ਭਾਰਤੀ ਪੁਲਾੜ ਖੋਜ ਸੰਗਠਨ ਦੇ ਮੁੱਖ ਦਫ਼ਤਰ ਨੇ ਕਿਹਾ ਕਿ ਚੰਦਰਯਾਨ-2 ਦੇ ਐਲਆਈ4 ਕੈਮਰੇ ਨੇ ਆਪਣੀ ਸਤਹਿ ਤੋਂ 2,650 ਕਿਲੋਮੀਟਰ ਦੀ ਉਚਾਈ ਤੋਂ 21 ਅਗਸਤ ਨੂੰ ਚੰਦਰਮਾ ਦੀ ਇਹ ਤਸਵੀਰ ਲਈ ਸੀ।
ਇਸਰੋ ਨੇ ਤਸਵੀਰ ਦੇ ਨਾਲ ਟਵੀਟ ਕੀਤਾ, 'ਚੰਦਰਯਾਨ-2, ਵਿਕਰਮਲੈਂਡਰ ਦੁਆਰਾ ਖਿੱਚੀ ਗਈ ਚੰਦ ਦੀ ਪਹਿਲੀ ਤਸਵੀਰ ਵੇਖੋ ਜੋ 21 ਅਗਸਤ, 2019 ਨੂੰ ਚੰਦਰਮਾ ਦੀ ਸਤਹ ਤੋਂ 2,650 ਕਿਲੋਮੀਟਰ ਦੀ ਉਚਾਈ ਤੋਂ ਲਈ ਗਈ ਹੈ। ਇਸ ਤਸਵੀਰ ਵਿੱਚ ਮਾਰੇ ਓਰੀਐਂਟਲ ਬੇਸਿਨ ਤੇ ਅਪੋਲੋ ਕ੍ਰੇਟਰ ਦਿਖਾਈ ਦੇ ਰਹੇ ਹਨ।'
Take a look at the first Moon image captured by #Chandrayaan2 #VikramLander taken at a height of about 2650 km from Lunar surface on August 21, 2019.
— ISRO (@isro) August 22, 2019
Mare Orientale basin and Apollo craters are identified in the picture.#ISRO pic.twitter.com/ZEoLnSlATQ
ਦੱਸ ਦੇਈਏ ਇਸ ਤੋਂ ਪਹਿਲਾਂ 4 ਅਗਸਤ ਨੂੰ ਪੁਲਾੜ ਏਜੰਸੀ ਨੇ ਚੰਦਰਯਾਨ-2 ਸੈਟੇਲਾਈਟ ਤੋਂ ਲਈਆਂ ਗਈਆਂ ਧਰਤੀ ਦੀਆਂ ਤਸਵੀਰਾਂ ਦਾ ਪਹਿਲਾ ਸਮੂਹ ਜਾਰੀ ਕੀਤਾ ਸੀ।