Chandrayaan 3 Landing LIVE: ਲੈਂਡਰ ਇਮੇਜ ਕੈਮਰੇ ਤੋਂ ਕੁਝ ਇਦਾਂ ਦਾ ਨਜ਼ਰ ਆਇਆ ਚੰਦਰਮਾ, ਇਸਰੋ ਨੇ ਜਾਰੀ ਕੀਤਾ ਵੀਡੀਓ
Chandrayaan 3 Landing LIVE ਚੰਦਰਯਾਨ-3 23 ਅਗਸਤ ਨੂੰ ਚੰਦਰਮਾ 'ਤੇ ਲੈਂਡਿੰਗ ਕਰੇਗਾ, ਜਿਵੇਂ ਹੀ ਇਹ ਲੈਂਡਿੰਗ ਕਰੇਗਾ, ਉਦੋਂ ਹੀ 23 ਅਗਸਤ ਦਾ ਦਿਨ (ISRO) ਅਤੇ ਭਾਰਤ ਦੇ ਇਤਿਹਾਸ ਵਿੱਚ ਦਰਜ ਹੋ ਜਾਵੇਗਾ।
LIVE
Background
Chandrayaan 3 Landing LIVE: ਚੰਦਰਯਾਨ-3 23 ਅਗਸਤ ਨੂੰ ਚੰਦਰਮਾ 'ਤੇ ਲੈਂਡਿੰਗ ਕਰੇਗਾ, ਜਿਵੇਂ ਹੀ ਇਹ ਲੈਂਡਿੰਗ ਕਰੇਗਾ, ਉਦੋਂ ਹੀ 23 ਅਗਸਤ ਦਾ ਦਿਨ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ISRO) ਅਤੇ ਭਾਰਤ ਦੇ ਇਤਿਹਾਸ ਵਿੱਚ ਦਰਜ ਹੋ ਜਾਵੇਗਾ। ਜਿਵੇਂ-ਜਿਵੇਂ ਘੰਟੇ ਬੀਤ ਰਹੇ ਹਨ, ਉਵੇਂ ਹੀ ਲੋਕਾਂ ਦੀ ਉਤਸੁਕਤਾ ਵੀ ਵਧਦੀ ਜਾ ਰਹੀ ਹੈ। ਹਰ ਕੋਈ 23 ਅਗਸਤ ਦੀ ਸ਼ਾਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸਰੋ ਨੇ ਚੰਦਰਯਾਨ-3 ਦੇ ਚੰਦਰਮਾ 'ਤੇ ਉਤਰਨ ਲਈ ਇਹ ਤਾਰੀਖ ਕਿਉਂ ਚੁਣੀ ਅਤੇ ਕੋਈ ਹੋਰ ਦਿਨ ਨਹੀਂ?
ਚੰਦਰਯਾਨ ਚੰਦਰਮਾ ਦੇ ਦੱਖਣੀ ਧਰੁਵ 'ਤੇ ਲੈਂਡ ਕਰੇਗਾ ਅਤੇ ਫਿਲਹਾਲ ਉਥੇ ਹਨੇਰਾ ਹੈ, 23 ਅਗਸਤ ਨੂੰ ਉਥੇ ਸੂਰਜ ਚੜ੍ਹੇਗਾ। ਚੰਦਰਯਾਨ ਦਾ ਸਮਾਂ ਇਸ ਤਰ੍ਹਾਂ ਤੈਅ ਕੀਤਾ ਗਿਆ ਹੈ ਕਿ 23 ਅਗਸਤ ਨੂੰ ਜਦੋਂ ਸੂਰਜ ਚੰਦਰਮਾ 'ਤੇ ਚਮਕੇਗਾ ਤਾਂ ਚੰਦਰਯਾਨ-3 ਸਾਫਟ ਲੈਂਡਿੰਗ ਕਰੇਗਾ।
23 ਅਗਸਤ ਨੂੰ ਚੰਦਰਮਾ 'ਤੇ ਨਿਕਲੇਗਾ ਸੂਰਜ
ਧਰਤੀ ਦੀ ਤਰ੍ਹਾਂ ਚੰਦਰਮਾ 'ਤੇ ਇਕ ਦਿਨ 24 ਘੰਟਿਆਂ ਦਾ ਨਹੀਂ, ਸਗੋਂ 708.7 ਘੰਟਿਆਂ ਦਾ ਹੁੰਦਾ ਹੈ। ਚੰਦਰਮਾ ਦਾ ਇੱਕ ਦਿਨ ਧਰਤੀ ਦੇ 29 ਦਿਨਾਂ ਦੇ ਬਰਾਬਰ ਹੁੰਦਾ ਹੈ। ਚੰਦਰਮਾ ਦਾ ਇੱਕ ਦਿਨ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ ਅਤੇ ਇੱਕ ਰਾਤ ਲੰਬੀ ਹੁੰਦੀ ਹੈ। ਚੰਦਰਮਾ 'ਤੇ ਦਿਨ ਦੀ ਸ਼ੁਰੂਆਤ 23 ਅਗਸਤ ਨੂੰ ਹੋਵੇਗੀ, ਇਸ ਲਈ ਇਸ ਤਰੀਕ ਨੂੰ ਇਸ ਲਈ ਚੁਣਿਆ ਗਿਆ ਤਾਂ ਕਿ ਖੋਜ 'ਚ ਕੋਈ ਦਿੱਕਤ ਨਾ ਆਵੇ ਅਤੇ ਇਸਰੋ ਨੂੰ ਦਿਨ ਦੀ ਰੌਸ਼ਨੀ 'ਚ ਚੰਦਰਮਾ ਦੀਆਂ ਬਿਹਤਰ ਤਸਵੀਰਾਂ ਮਿਲ ਸਕਣ।
Chandrayaan 3 Live: ਚੰਦਰਯਾਨ-3 'ਚ ਕੀਤੇ ਗਏ ਕਰੀਬ 80 ਫੀਸਦੀ ਬਦਲਾਅ
Chandrayaan 3 Live: ਇਸਰੋ ਦੇ ਸਾਬਕਾ ਵਿਗਿਆਨੀ ਵਾਈ ਐੱਸ ਰਾਜਨ ਨੇ ਕਿਹਾ ਕਿ ਚੰਦਰਯਾਨ-3 'ਚ ਲਗਭਗ 80 ਫੀਸਦੀ ਬਦਲਾਅ ਕੀਤੇ ਗਏ ਹਨ। ਇਸਰੋ ਨੇ ਚੰਦਰਯਾਨ-3 ਵਿੱਚ ਕਈ ਚੀਜ਼ਾਂ ਸ਼ਾਮਲ ਕੀਤੀਆਂ ਹਨ। ਪਹਿਲਾਂ ਇਹ ਉਤਰਨ ਵੇਲੇ ਸਿਰਫ ਉਚਾਈ ਵੇਖਦਾ ਸੀ ਜਿਸ ਨੂੰ ਅਲਟੀਮੀਟਰ ਕਿਹਾ ਜਾਂਦਾ ਹੈ, ਹੁਣ ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਵੇਲੋਸਿਟੀ ਮੀਟਰ ਵੀ ਜੋੜਿਆ ਹੈ ਜਿਸ ਨੂੰ ਡੋਪਲਰ ਕਿਹਾ ਜਾਂਦਾ ਹੈ ਜਿਸ ਨਾਲ ਤੁਹਾਨੂੰ ਉੱਚਾਈ ਤੇ ਵੇਗ ਦਾ ਪਤਾ ਲੱਗ ਜਾਵੇਗਾ, ਤਾਂ ਕਿ ਖੁਦ ਨੂੰ ਕਾਬੂ ਕਰ ਸਕੇ।
Chandrayaan 3 Live: ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ 'ਤੇ ਕਰੇਗਾ ਲੈਂਡਿੰਗ
Chandrayaan 3 Live: ਚੰਦਰਯਾਨ-3 ਮਿਸ਼ਨ ਨੂੰ ਲੈ ਕੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸਰੋ 'ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਹੋਰ ਨਵਾਂ ਵੀਡੀਓ ਪੋਸਟ ਕੀਤਾ ਹੈ। ਇਸ ਦੇ ਨਾਲ ਹੀ ਏਜੰਸੀ ਨੇ ਇਹ ਵੀ ਦੱਸਿਆ ਹੈ ਕਿ ਚੰਦਰਯਾਨ ਆਪਣੇ ਤੈਅ ਸਮੇਂ 'ਤੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰੇਗਾ।
Chandrayaan 3 Live: ਚੰਦਰਯਾਨ-3 ਦਾ ਲਾਂਚਿੰਗ ਤੋਂ ਲੈ ਕੇ ਲੈਂਡਿੰਗ ਤੱਕ ਦਾ ਸਫਰ, PIB ਨੇ ਪੋਸਟ ਕੀਤੀ ਵੀਡੀਓ, ਦੇਖੋ ਖੂਬਸੂਰਤ ਨਜ਼ਾਰਾ
Chandrayaan 3 Live: ਚੰਦਯਾਨ-3 ਪੁਲਾੜ ਵਿੱਚ ਆਪਣੀ ਲੈਂਡਿੰਗ ਲਈ ਤਿਆਰੀ ਕਰ ਰਿਹਾ ਹੈ, ਇਸ ਬਾਰੇ ਕਈ ਪੋਸਟਾਂ ਰੋਜ਼ਾਨਾ X ਦੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਸੋਮਵਾਰ ਨੂੰ PIB ਨੇ ਐਕਸ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਚੰਦਰਯਾਨ-3 ਦੀ ਲਾਂਚਿੰਗ ਤੋਂ ਲੈ ਕੇ ਸਾਫਟ ਲੈਂਡਿੰਗ ਤੱਕ ਦੇ ਪੂਰੇ ਸਫਰ ਨੂੰ ਖੂਬਸੂਰਤੀ ਨਾਲ ਤਿਆਰ ਕਰਕੇ 60 ਸੈਕਿੰਡ ਵਿੱਚ 'ਚ ਦਿਖਾਇਆ ਗਿਆ ਹੈ।
Chandrayaan-3 Mission🚀
— PIB India (@PIB_India) August 21, 2023
Witness the cosmic climax as #Chandrayaan3 is set to land on the moon on 23 August 2023, around 18:04 IST.@isro pic.twitter.com/ho0wHQj3kw
Chandrayaan 3 Live: ਸਾਡੀ ਕੋਸ਼ਿਸ਼ ਹੈ ਕਿ ਚੰਦਰਮਾ ਉੱਤੇ ਵੀ ਤਿਰੰਗਾ ਲਹਿਰਾਇਆ ਜਾਵੇ - ਜੋਤੀਰਾਦਿੱਤਿਆ ਸਿੰਧੀਆ
Chandrayaan 3 Live: ਚੰਦਰਯਾਨ 3 ਮਿਸ਼ਨ 'ਤੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਭਾਰਤ ਦੇ ਮਾਹਿਰਾਂ ਅਤੇ ਵਿਗਿਆਨੀਆਂ ਨੇ ਇਤਿਹਾਸ ਰਚਿਆ ਹੈ। ਪੀਐਮ ਮੋਦੀ ਦੀ ਅਗਵਾਈ ਵਿੱਚ ਭਾਰਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਹੁਣ ਸਾਡੀ ਕੋਸ਼ਿਸ਼ ਹੈ ਕਿ ਚੰਦਰਮਾ ਉੱਤੇ ਵੀ ਤਿਰੰਗਾ ਲਹਿਰਾਇਆ ਜਾਵੇ।
Chandrayaan 3 Live: ਚੰਦਰਯਾਨ-3 ਦਾ ਚੰਦਰਮਾ 'ਤੇ ਉਤਰਨ ਲਈ ਬੇਸਬਰੀ ਨਾਲ ਕਰ ਰਹੀ ਇੰਤਜ਼ਾਰ - ਸੁਨੀਤਾ ਵਿਲੀਅਮਸ
Chandrayaan 3 Live: ਚੰਦਰਯਾਨ-3 ਭਲਕੇ ਚੰਦਰਮਾ 'ਤੇ ਉਤਰੇਗਾ। ਇਸ ਨੂੰ ਲੈ ਕੇ ਭਾਰਤੀ-ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚੰਦਰਮਾ ਦੇ ਦੱਖਣੀ ਧਰੁਵ 'ਤੇ ਪ੍ਰਗਿਆਨ ਰੋਵਰ ਦੇ ਉਤਰਨ ਦੀ ਉਡੀਕ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁਲਾੜ ਖੋਜ ਦੇ ਖੇਤਰ ਨੂੰ ਰੂਪ ਦੇਣ ਵਿੱਚ ਭਾਰਤ ਦੀ ਅਹਿਮ ਭੂਮਿਕਾ ਦੀ ਵੀ ਸ਼ਲਾਘਾ ਕੀਤੀ।