ਪੜਚੋਲ ਕਰੋ

Changes in Prices from 1st December: 1 ਦਸੰਬਰ ਤੋਂ ਕੀ ਹੋਵੇਗਾ ਮਹਿੰਗਾ ਤੇ ਕੀ ਸਸਤਾ, ਜਾਣੋ ਪੂਰੀ ਡਿਟੇਲ

ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਬਚਤ ਖਾਤਾਧਾਰਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਸੈਵਿੰਗਜ਼ ਅਕਾਊਂਟ ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਗਈ ਹੈ।

Changes in Prices from 1st December: ਇਕ ਦਸੰਬਰ ਤੋਂ ਕੀ ਹੋਵੇਗਾ ਮਹਿੰਗਾ ਤੇ ਕੀ ਸਸਤਾ, ਕਿਹੜਾ ਆਫਰ ਹੋ ਰਿਹਾ ਖ਼ਤਮ, ਜਾਣੇੋ ਪੂਰੀ ਡਿਟੇਲ

Big Changes from 1st December: ਇਕ ਦਸੰਬਰ ਤੋਂ ਕਈ ਚੀਜ਼ਾਂ ਦੀਆਂ ਕੀਮਤਾਂ 'ਚ ਬਦਲਾਅ ਹੋਣ ਜਾ ਰਿਹਾ ਹੈ ਤਾਂ ਕਈ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਕੁਝ ਮੌਜੂਦਾ ਆਫਰ ਖਤਮ ਹੋ ਜਾਣਗੇ। ਆਓ 1 ਦਸੰਬਰ ਤੋਂ ਹੋਣ ਵਾਲੇ ਬਦਲਾਅ 'ਤੇ ਨਜ਼ਰ ਮਾਰਦੇ ਹਾਂ

ਗੈਸ ਸਿਲੰਡਰ ਦੇ ਰੇਟ

ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਐਲਪੀਜੀ ਗੈਸ ਸਿਲੰਡਰ ਦੇ ਰੇਟਾਂ ਦੀ ਸਰਕਾਰੀ ਤੇਲ ਕੰਪਨੀਆਂ ਸਮੀਖਿਆ ਕਰਦੀਆਂ ਹਨ। ਜਿਸ ਤੋਂ ਬਾਅਦ ਇਹ ਕੰਪਨੀਆਂ ਦੁਆਰਾ ਹਰ ਮਹੀਨੇ ਦੀ 1 ਤਾਰੀਕ ਨੂੰ ਕਮਰਸ਼ੀਅਲ ਤੇ ਘਰੇਲੂ ਐਲਪੀਜੀ ਸਿਲੰਡਰਾਂ ਦੇ ਨਵੇਂ ਰੇਟ ਜਾਰੀ ਕੀਤੇ ਜਾਂਦੇ ਹਨ। ਇਸ ਸਮੀਖਿਆ 'ਚ ਇਹ ਤੈਅ ਹੁੰਦਾ ਹੈ ਕਿ ਐਲਪੀਜੀ ਸਿਲੰਡਰ ਦੇ ਰੇਠ ਵਧੇਗਾ ਜਾਂ ਘਟੇਗਾ ਅਜਿਹਾ ਵੀ ਹੁੰਦਾ ਹੈ ਕਿ ਕੀਮਤਾਂ 'ਚ ਕੋਈ ਬਦਲਾਅ ਨਾ ਕੀਤਾ ਜਾਵੇ। ਹਾਲਾਂਕਿ ਮੰਨਿਆ ਜਾ ਰਿਹਾ ਹੈ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਕੁਝ ਕਮੀ ਆ ਸਕਦੀ ਹੈ।

ਹੋਮ ਲੋਨ ਆਫਰ

ਤਿਉਹਾਰੀ ਸੀਜ਼ਨ ਦੌਰਾਨ ਜ਼ਿਆਦਾਤਰ ਬੈਂਕ ਵੱਖ-ਵੱਖ ਹੋਮ ਲੋਨ ਆਫਰ ਲੈ ਕੇ ਆਏ ਸਨ। ਜਿਸ ਦਾ ਗਾਹਕ ਅਜੇ ਵੀ ਫਾਇਦਾ ਲੈ ਸਕਦੇ ਹਨ। ਇਨ੍ਹਾਂ 'ਚ ਸਸਤੇ ਵਿਆਜ ਦਰਾਂ ਤੇ ਜ਼ੀਰੋ ਪ੍ਰੋਸੈਸਿੰਗ ਫੀਸ ਵਰਗੀਆਂ ਪੇਸ਼ਕਸ਼ਾਂ ਵੀ ਸ਼ਾਮਲ ਹਨ। ਹਾਲਾਂਕਿ ਜ਼ਿਆਦਾਤਰ ਬੈਂਕਾਂ ਦੀਆਂ ਪੇਸ਼ਕਸ਼ਾਂ 31 ਦਸੰਬਰ, 2021 ਨੂੰ ਖਤਮ ਹੋ ਜਾਣਗੀਆਂ। ਪਰ LIC ਹਾਊਸਿੰਗ ਫਾਈਨਾਂਸ ਦੀ ਪੇਸ਼ਕਸ਼ 30 ਨਵੰਬਰ ਨੂੰ ਖਤਮ ਹੋ ਰਹੀ ਹੈ ਜੋ ਸਿਰਫ 6.66 ਫੀਸਦੀ ਦੀ ਦਰ 'ਤੇ ਹੋਮ ਲੋਨ ਦੇ ਰਹੀ ਸੀ।

ਐਸਬੀਆਈ ਕ੍ਰੈਡਿਟ ਕਾਰਡ

ਜੇਕਰ ਤੁਸੀਂ SBI ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ 1 ਦਸੰਬਰ ਤੋਂ SBI ਕ੍ਰੈਡਿਟ ਕਾਰਡ ਨਾਲ EMI 'ਤੇ ਖਰੀਦਦਾਰੀ ਕਰਨਾ ਮਹਿੰਗਾ ਹੋ ਜਾਵੇਗਾ। ਫਿਲਹਾਲ SBI ਕਾਰਡ ਦੀ ਵਰਤੋਂ ਕਰਨ 'ਤੇ ਸਿਰਫ ਵਿਆਜ ਦੇਣਾ ਪੈਂਦਾ ਹੈ ਪਰ 1 ਦਸੰਬਰ ਤੋਂ SBI Cards & Payment Services Private Limited (SBICPSL) ਨੇ ਐਲਾਨ ਕੀਤਾ ਹੈ ਕਿ EMI ਲੈਣ-ਦੇਣ ਲਈ ਹੁਣ ਕਾਰਡਧਾਰਕਾਂ ਨੂੰ 99 ਰੁਪਏ ਦੀ ਪ੍ਰੋਸੈਸਿੰਗ ਫੀਸ ਅਦਾ ਕਰਨੀ ਪਵੇਗੀ ਅਤੇ ਇਸ 'ਤੇ ਟੈਕਸ ਵੀ ਦੇਣਾ ਪਵੇਗਾ।

ਮਾਚਿਸ ਦੇ ਰੇਟ 'ਚ ਵਾਧਾ

14 ਸਾਲ ਬਾਅਦ ਮਾਚਿਸ ਦੀਆਂ ਕੀਮਤਾਂ ਵਧਣਗੀਆਂ। ਮਾਚਿਸ ਦੇ ਡਿੱਬੀਆਂ ਦੀ ਕੀਮਤ ਮੌਜੂਦਾ 1 ਰੁਪਏ ਤੋਂ ਵਧ ਕੇ 2 ਰੁਪਏ ਹੋ ਜਾਵੇਗੀ। ਹੁਣ 2 ਰੁਪਏ ਦੀ ਮਾਚਿਸ ਦੇ ਡੱਬੇ '50 ਤਲੀਆਂ ਮਿਲਣਗੀਆਂ। ਕੱਚਾ ਮਾਲ ਮਹਿੰਗਾ ਹੋਣ ਨਾਲ ਮਾਚਿਸ ਮਹਿੰਗਾ ਹੋ ਰਿਹਾ ਹੈ।

PNB ਗਾਹਕਾਂ ਨੂੰ ਝਟਕਾ

ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਬਚਤ ਖਾਤਾਧਾਰਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਸੈਵਿੰਗਜ਼ ਅਕਾਊਂਟ ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਗਈ ਹੈ। ਹੁਣ ਸਾਲਾਨਾ ਵਿਆਜ ਦਰ 2.90 ਫੀਸਦੀ ਤੋਂ ਘਟਾ ਕੇ 2.80 ਫੀਸਦੀ ਹੋ ਗਈ ਹੈ। ਨਵੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋਣਗੀਆਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ

CM ਨੇ ਘੇਰਿਆ ‘ਸਿਆਸੀ ਗੁਰੂ’, ਕਿਹਾ – ਖ਼ਜ਼ਾਨਾ ਖਾਲੀ ਕਹਿਣ ਵਾਲੇ ਹੁਣ ਕਰ ਰਹੇ ਨੇ ਨੌਕਰੀਆਂ ਦੇਣ ਦੇ ਵਾਅਦੇ, ਜਦੋਂ ਬਠਿੰਡਾ ਵਾਲਿਆਂ ਨੇ ਹਰਾ ਦਿੱਤਾ ਤਾਂ.....

Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ

Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
Advertisement
ABP Premium

ਵੀਡੀਓਜ਼

BY Election |Gurdeep Bath ਬਿਗਾੜੇਗਾ 'ਆਪ' ਦੀ ਖੇਡ? Abp ਸਾਂਝਾ 'ਤੇ ਬਾਠ ਦੇ ਵੱਡੇ ਖ਼ੁਲਾਸੇ! | AAPBathinda| ਰਾਏ ਕਲਾਂ ਮੰਡੀ 'ਚ ਕਿਸਾਨਾਂ ਦਾ ਮੰਡੀ ਇੰਸਪੈਕਟਰ ਨਾਲ ਹੋਇਆ ਹੰਗਾਮਾਪਰਾਲੀ ਲੈ ਕੇ ਜਾ ਰਹੇ ਟ੍ਰੈਕਟਰ 'ਤੇ ਡਿੱਗੀ ਬਿਜਲੀ ਦੀ ਤਾਰ, ਮਚ ਗਿਆ ਭਾਂਬੜਤਰਨਤਾਰਨ 'ਚ Encoun*ter, ਬਦਮਾਸ਼ਾਂ ਨੂੰ ਕੀਤਾ ਕਾਬੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ
Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ
CM ਨੇ ਘੇਰਿਆ ‘ਸਿਆਸੀ ਗੁਰੂ’, ਕਿਹਾ – ਖ਼ਜ਼ਾਨਾ ਖਾਲੀ ਕਹਿਣ ਵਾਲੇ ਹੁਣ ਕਰ ਰਹੇ ਨੇ ਨੌਕਰੀਆਂ ਦੇਣ ਦੇ ਵਾਅਦੇ, ਜਦੋਂ ਬਠਿੰਡਾ ਵਾਲਿਆਂ ਨੇ ਹਰਾ ਦਿੱਤਾ ਤਾਂ.....
CM ਨੇ ਘੇਰਿਆ ‘ਸਿਆਸੀ ਗੁਰੂ’, ਕਿਹਾ – ਖ਼ਜ਼ਾਨਾ ਖਾਲੀ ਕਹਿਣ ਵਾਲੇ ਹੁਣ ਕਰ ਰਹੇ ਨੇ ਨੌਕਰੀਆਂ ਦੇਣ ਦੇ ਵਾਅਦੇ, ਜਦੋਂ ਬਠਿੰਡਾ ਵਾਲਿਆਂ ਨੇ ਹਰਾ ਦਿੱਤਾ ਤਾਂ.....
Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ
Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ
Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
ਇੱਥੇ ਰਾਸ਼ਨ ਕਾਰਡ ਧਾਰਕਾਂ ਨੂੰ ਸਿਰਫ 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਜਾਣੋ ਵਜ੍ਹਾ

ਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅ, ਪੱਟ 'ਤੇ ਲੱਗੀ ਸੀ ਗੋਲੀ, ਭਾਰਤ ਵਿੱਚ ਦਰਜ ਕੇਸਾਂ ਦਾ ਕੋਈ ਜ਼ਿਕਰ ਨਹੀਂ

Winter Clothes: ਅਲਮਾਰੀ ਤੋਂ ਬਾਹਰ ਕੱਢੇ ਹੋਏ ਗਰਮ ਕੱਪੜਿਆਂ ਤੋਂ ਆਉਂਦੀ ਅਜੀਬ ਜਿਹੀ ਗੰਦੀ ਬਦਬੂ! ਤਾਂ ਦੂਰ ਕਰਨ ਲਈ ਵਰਤੋਂ ਇਹ ਟਿਪਸ, ਮਿੰਟਾਂ 'ਚ ਨਜ਼ਰ ਆਏਗਾ ਚਮਤਕਾਰ

Retail Inflation Data: ਪ੍ਰਚੂਨ ਮਹਿੰਗਾਈ 14 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀ, ਖੁਰਾਕੀ ਮਹਿੰਗਾਈ ਦਰ 10.87 ਫੀਸਦੀ ਰਹੀ

Embed widget