ਪੀਐਮ ਮੋਦੀ ਦਾ ਪ੍ਰੋਗਰਾਮ ਕਵਰ ਕਰਨ ਲਈ ਪੱਤਰਕਾਰਾਂ ਤੋਂ ਮੰਗਿਆ ਕਰੈਕਟਰ ਸਰਟੀਫਿਕੇਟ, ਰੌਲਾ ਪੈਣ ਮਗਰੋਂ ਪੁਲਿਸ ਬੋਲੀ ਗਲਤੀ ਨਾਲ ਲੈਟਰ ਜਾਰੀ ਹੋ ਗਿਆ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਅਕਤੂਬਰ ਨੂੰ ਬਿਲਾਸਪੁਰ ਫੇਰੀ ਦੀ ਕਵਰੇਜ ਲਈ ਪੱਤਰਕਾਰਾਂ ਦੇ ਚਰਿੱਤਰ ਦੀ ਪੜਤਾਲ ਕਰਨ ਲਈ ਪੱਤਰ ਜਾਰੀ ਕੀਤਾ ਸੀ। ਹੁਣ ਪੁਲਿਸ ਨੇ ਪੱਤਰ ਇਹ ਕਹਿ ਕੇ ਵਾਪਸ ਲੈ ਲਿਆ ਕਿ ਇਹ ਪੱਤਰ ਗਲਤੀ ਨਾਲ ਜਾਰੀ ਹੋ ਗਿਆ ਸੀ।
ਸ਼ਿਮਲਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਨੂੰ ਕਵਰ ਕਰਨ ਲਈ ਹਿਮਾਚਲ ਪੁਲਿਸ ਨੇ ਪੱਤਰਕਾਰਾਂ ਤੋਂ ਕਰੈਕਟਰ ਸਰਟੀਫਿਕੇਟ ਮੰਗ ਲਿਆ। ਜਦੋਂ ਇਸ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਛਿੜੀ ਤਾਂ ਹਿਮਾਚਲ ਪੁਲਿਸ ਨੇ ਤੁਰੰਤ ਇਹ ਫੈਸਲਾ ਵਾਪਸ ਲੈ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਕਤੂਬਰ ਨੂੰ ਹਿਮਾਚਲ ਦੌਰੇ ਉੱਪਰ ਆ ਰਹੇ ਹਨ।
ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੀ ਬਿਲਾਸਪੁਰ ਜ਼ਿਲ੍ਹਾ ਪੁਲਿਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਅਕਤੂਬਰ ਨੂੰ ਬਿਲਾਸਪੁਰ ਫੇਰੀ ਦੀ ਕਵਰੇਜ ਲਈ ਪੱਤਰਕਾਰਾਂ ਦੇ ਚਰਿੱਤਰ ਦੀ ਪੜਤਾਲ ਕਰਨ ਲਈ ਪੱਤਰ ਜਾਰੀ ਕੀਤਾ ਸੀ। ਹੁਣ ਪੁਲਿਸ ਨੇ ਪੱਤਰ ਇਹ ਕਹਿ ਕੇ ਵਾਪਸ ਲੈ ਲਿਆ ਕਿ ਇਹ ਪੱਤਰ ਗਲਤੀ ਨਾਲ ਜਾਰੀ ਹੋ ਗਿਆ ਸੀ।
ਡੀਜੀਪੀ ਸੰਜੈ ਕੁੰਡੂ ਨੇ ਟਵੀਟ ਕੀਤਾ ਕਿ 5 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੇ ਹਿਮਾਚਲ ਪ੍ਰਦੇਸ਼ ਦੌਰੇ ਨੂੰ ਕਵਰ ਕਰਨ ਲਈ ਸਾਰੇ ਪੱਤਰਕਾਰਾਂ ਦਾ ਸੁਆਗਤ ਹੈ। ਹਿਮਾਚਲ ਪ੍ਰਦੇਸ਼ ਪੁਲੀਸ ਉਨ੍ਹਾਂ ਦੀ ਕਵਰੇਜ ਦੀ ਸਹੂਲਤ ਲਈ ਪੂਰਾ ਸਹਿਯੋਗ ਦੇਵੇਗੀ। ਕਿਸੇ ਵੀ ਅਸੁਵਿਧਾ ਲਈ ਅਫਸੋਸ ਹੈ।
The letter written SP Bilaspur stands withdrawn.
— Sanjay Kundu, IPS (@sanjaykunduIPS) October 4, 2022
Any inconvenience caused is regretted.
Journalists are cordially invited to cover Hon’ble PM’s visit to H.P.
Shall extend cooperation and facilitate their coverage. @thetribunechd @htTweets @CMOFFICEHP @timesofindia pic.twitter.com/NxsuLdsMZL
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਵਿੱਚ ਦਸਹਿਰਾ ਮਨਾਉਣਗੇ। ਉਹ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਬਿਲਾਸਪੁਰ ਵਿੱਚ ਏਮਸ ਦਾ ਉਦਘਾਟਨ ਕਰਨਗੇ ਤੇ ਪ੍ਰਸਿੱਧ ‘ਕੁੱਲੂ ਦਸਹਿਰਾ’ ਸਬੰਧੀ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਨਗੇ।
ਹਿਮਚਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਨੂੰ ਅਹਿਮ ਸਮਝਿਆ ਜਾ ਰਿਹਾ ਹੈ। ਇਸ ਦੌਰਾਨ ਪੀਐਮ ਮੋਦੀ ਵੱਡੇ ਐਲਾਨ ਕਰ ਸਕਦੇ ਹਨ। ਦੱਸ ਦਈਏ ਕਿ ਇਸ ਵਾਰ ਕਾਂਗਰਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਹਿਮਾਚਲ ਵਿੱਚ ਸਰਗਰਮ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਿਮਾਚਲ ਦੇ ਕਈ ਦੌਰੇ ਕਰ ਚੁੱਕੇ ਹਨ।
ਪੀਐਮ ਮੋਦੀ ਦੇ ਦੌਰੇ ਬਾਰੇ ਇੱਕ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇਸ ਦੌਰਾਨ 3,650 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਰੈਲੀ ਨੂੰ ਸੰਬੋਧਨ ਕਰਨਗੇ। ਮੋਦੀ ਨੇ ਅਕਤੂਬਰ 2017 ਵਿੱਚ ਏਮਸ ਦਾ ਨੀਂਹ ਪੱਥਰ ਰੱਖਿਆ ਸੀ। ਪ੍ਰਧਾਨ ਮੰਤਰੀ ਇਸ ਦੌਰਾਨ ਪਿੰਜੌਰ ਤੋਂ ਨਾਲਾਗੜ੍ਹ ਤੱਕ ਨੈਸ਼ਨਲ ਹਾਈਵੇਅ-105 ਨੂੰ 31 ਕਿਲੋਮੀਟਰ ਤੱਕ ਚਹੁੰ-ਮਾਰਗੀ ਕਰਨ ਸਬੰਧੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ।