ਸਰਕਾਰ ਨੇ ਫਾਸਟੈਗ ‘ਚ ਦਿੱਤੀ ਰਾਹਤ, ਹੁਣ 15 ਦਸੰਬਰ ਤੋਂ ਲੱਗੇਗਾ ‘ਡਬਲ’ ਜ਼ੁਰਮਾਨਾ
ਭਾਰਤ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ FASTag ਤੋਂ ਬਿਨਾਂ FASTag ਲੇਨ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਤੋਂ ਡਬਲ ਯੂਜ਼ਰ ਫੀਸ ਦੀ ਵਸੂਲੀ ਪਹਿਲੀ ਦਸੰਬਰ ਦੀ ਬਜਾਏ 15 ਦਸੰਬਰ ਤੋਂ ਸ਼ੁਰੂ ਹੋਵੇਗੀ।
ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ FASTag ਤੋਂ ਬਿਨਾਂ FASTag ਲੇਨ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਤੋਂ ਡਬਲ ਯੂਜ਼ਰ ਫੀਸ ਦੀ ਵਸੂਲੀ ਪਹਿਲੀ ਦਸੰਬਰ ਦੀ ਬਜਾਏ 15 ਦਸੰਬਰ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਸੜਕ ਤੇ ਆਵਾਜਾਈ ਮੰਤਰਾਲੇ ਨੇ ਪਹਿਲੀ ਦਸੰਬਰ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਲਾਜ਼ਮੀ ਕਰ ਦਿੱਤਾ ਹੈ। ਇਸ ਨਾਲ ਤੁਹਾਨੂੰ ਟੋਲ ਟੈਕਸ ਅਦਾ ਕਰਨ ਲਈ ਕਤਾਰ ਵਿੱਚ ਖੜ੍ਹੇ ਨਹੀਂ ਹੋਣਾ ਪਏਗਾ।
ਪ੍ਰੀਪੇਡ ਟੈਗ ਦੀ ਵਰਤੋਂ ਕਰਨਾ ਤੁਹਾਡੇ ਲਈ ਸੁਵਿਧਾਜਨਕ ਤਾਂ ਹੈ ਹੀ, ਪਰ ਇਸ ਨਾਲ ਤੁਸੀਂ ਟ੍ਰੈਫਿਕ ਜਾਮ ਤੋਂ ਵੀ ਬਚ ਸਕਦੇ ਹੋ। ਇਸ ਲਈ ਸਾਰੇ ਵਾਹਨ ਮਾਲਕਾਂ ਨੂੰ 1 ਦਸੰਬਰ ਤੱਕ ਫਾਸਟੈਗ ਦੀ ਸਹੂਲਤ ਲੈਣ ਲਈ ਕਿਹਾ ਜਾ ਰਿਹਾ ਹੈ। ਪਹਿਲਾਂ ਕਿਹਾ ਗਿਆ ਸੀ ਕਿ ਪਹਿਲੀ ਦਸੰਬਰ ਤੋਂ ਬਾਅਦ ਫਾਸਟੈਗ ਨਾ ਰੱਖਣ ਵਾਲੀਆਂ ਗੱਡੀਆਂ 'ਤੇ ਦੋਹਰਾ ਪੈਸਾ ਲਾਇਆ ਜਾ ਸਕਦਾ ਹੈ, ਪਰ ਹੁਣ ਇਹ ਤਾਰੀਖ 15 ਦਸੰਬਰ ਕਰ ਦਿੱਤੀ ਗਈ ਹੈ।
Government of India: It has been decided that charging of double User Fee from vehicles which enter FASTag lane without FASTag will start from 15th December instead of 1st December.
— ANI (@ANI) November 29, 2019
ਤੁਸੀਂ ਇਹ ਟੈਗ ਕਿਸੇ ਵੀ ਟੋਲ ਪਲਾਜ਼ਾ ਤੋਂ ਪ੍ਰਾਪਤ ਕਰ ਸਕਦੇ ਹੋ। ਕੁਝ ਵਿੱਤੀ ਕੰਪਨੀਆਂ ਅਤੇ ਬੈਂਕਾਂ ਨੇ ਇਸ ਲਈ ਆਨਲਾਈਨ ਫਾਰਮ ਕੱਢੇ ਹਨ। ਫਾਰਮ ਭਰਨ ਤੋਂ ਬਾਅਦ ਇੱਕ ਕੁਏਰੀ ਜਨਰੇਟ ਹੁੰਦੀ ਹੈ ਜਿਸ ਤੋਂ ਬਾਅਦ, ਗਾਹਕ ਨੂੰ ਬੈਂਕ ਜਾ ਕੇ ਫਾਰਮ ਭਰਨਾ ਪਏਗਾ ਤੇ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਕੇ ਫਾਸਟੈਗ ਖਾਤਾ ਖੋਲ੍ਹਿਆ ਜਾਏਗਾ।
ਟ੍ਰਾਂਸਪੋਰਟ ਮੰਤਰਾਲੇ ਨੇ ਹਰੇਕ ਵਾਹਨ 'ਤੇ ਫਾਸਟੈਗ ਨੂੰ ਲਾਜ਼ਮੀ ਕੀਤਾ ਹੈ। ਇਸ ਦੇ ਨਾਲ ਹੀ 1 ਦਸੰਬਰ ਤੋਂ ਸੜਕ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਵੀ ਸਖਤੀ ਸ਼ੁਰੂ ਕੀਤੀ ਜਾਵੇਗੀ। ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਭਾਰੀ ਜੁਰਮਾਨੇ ਤੇ ਸਜ਼ਾ ਦੀ ਵਿਵਸਥਾ ਹੈ।