9 ਗੋਲੀਆਂ ਖਾ ਕੇ ਵੀ ਮੌਤ ਤੋਂ ਜਿੱਤਣ ਵਾਲੇ ਚੇਤਨ ਚੀਤਾ ਦੀ ਕੋਰੋਨਾ ਨਾਲ ਜੰਗ, ਅਗਲੇ 24 ਘੰਟੇ ਬੇਹੱਦ ਅਹਿਮ
ਬਹਾਦਰੀ ਦੀ ਮਿਸਾਲ ਸੀਆਰਪੀਐਫ ਕਮਾਂਡੈਂਟ ਚੇਤਨ ਚੀਤਾ ਦੀ ਕੋਰੋਨਾ ਨਾਲ ਲੜਾਈ ਜਾਰੀ ਹੈ। ਉਸ ਦੇ ਪੱਕੇ ਇਰਾਦਿਆਂ ਸਾਹਮਣੇ ਕੋਵਿਡ ਵੀ ਹੁਣ ਹਾਰਦਾ ਨਜ਼ਰ ਆ ਰਿਹਾ ਹੈ। ਸ਼ਾਂਤੀ ਕਾਲ ਵਿੱਚ ਸੀਆਰਪੀਐਫ ਦੇ ਚੇਤਨ ਚੀਤਾ ਨੂੰ ਬਹਾਦਰੀ ਦੇ ਦੂਜੇ ਸਭ ਤੋਂ ਵੱਡੇ ਸਨਮਾਨ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਉਹ ਕੋਰੋਨਾ ਨੂੰ ਮਾਤ ਦੇ ਕੇ ਵੈਂਟੀਲੇਟਰ ਤੋਂ ਬਾਹਰ ਆ ਰਿਹਾ ਹੈ।
ਝੱਜਰ: ਕੀਰਤੀ ਚੱਕਰ ਜੇਤੂ ਸੀਆਰਪੀਐਫ ਕਮਾਂਡੈਂਟ ਚੇਤਨ ਚੀਤਾ ਕੋਰੋਨਾ ਤੇ ਬਲੈਕ ਫੰਗਸ ਵਿਰੁੱਧ ਜੀਵਨ ਦੀ ਲੜਾਈ ਲੜ ਰਿਹਾ ਹੈ। ਉਹ 9 ਦਿਨ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਆਕਸੀਜਨ ਸਪੋਟ 'ਤੇ ਆ ਗਿਆ ਹੈ। ਚਾਰ ਘੰਟਿਆਂ ਦੇ ਵੀਨਿੰਗ ਪ੍ਰੋਟੋਕੋਲ ਤੋਂ ਬਾਅਦ ਵੈਂਟੀਲੇਟਰ ਨੂੰ ਹਟਾਇਆ ਗਿਆ ਹੈ।
ਦੱਸ ਦਈਏ ਕਿ ਚੇਤਨ ਚੀਤਾ ਨੂੰ ਕੋਰੋਨਾ ਹੋਣ ਕਰਕੇ ਝੱਜਰ ਦੇ ਪਿੰਡ ਬਦਾਸਾ ਵਿੱਚ ਸਥਿਤ ਏਮਜ਼-2 ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਵਿੱਚ ਦਾਖਲ ਕਰਵਾਇਆ ਗਿਆ ਹੈ। ਚੇਤਨ ਚੀਤਾ ਨੂੰ 9 ਮਈ ਨੂੰ ਇੱਥੇ ਇਲਾਜ ਲਈ ਲਿਆਂਦਾ ਗਿਆ ਸੀ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਉਸ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਉਸ ਨੂੰ 31 ਮਈ ਤੋਂ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਹੁਣ 9 ਦਿਨਾਂ ਲਈ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਹੁਣ ਚੇਤਨ ਚੀਤਾ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ ਤੇ ਆਕਸੀਜਨ ਸਪੋਰਟ 'ਤੇ ਪਾ ਦਿੱਤਾ ਗਿਆ ਹੈ।
ਉਸ ਦੀ ਦੇਖਭਾਲ ਕਰ ਰਹੇ ਡਾਕਟਰਾਂ ਮੁਤਾਬਕ ਕੈਪਟਨ ਚੀਤਾ ਨੂੰ 50 ਲੀਟਰ ਆਕਸੀਜਨ 'ਤੇ ਰੱਖਿਆ ਗਿਆ ਹੈ। ਦੋ ਤੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਦੇ ਸਧਾਰਨ ਮਾਸਕ ਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੀਤਾ ਲਈ ਅਗਲੇ 24 ਘੰਟੇ ਬਹੁਤ ਅਹਿਮ ਹੋਣਗੇ। ਚੇਤਨ ਚੀਤਾ ਦਾ ਬਲੈਕ ਫੰਗਸ ਦਾ ਆਪ੍ਰੇਸ਼ਨ ਵੀ ਕਾਮਯਾਬ ਰਿਹਾ ਹੈ।
ਦੱਸ ਦੇਈਏ ਕਿ ਚੇਤਨ ਚੀਤਾ ਫਰਵਰੀ 2017 ਵਿੱਚ ਕਸ਼ਮੀਰ ਘਾਟੀ ਵਿੱਚ ਸੀਆਰਪੀਐਫ ਦੀ 45ਵੀਂ ਬਟਾਲੀਅਨ ਦੇ ਕਮਾਂਡਿੰਗ ਅਧਿਕਾਰੀ ਵਜੋਂ ਤਾਇਨਾਤ ਸੀ। ਇੱਕ ਅੱਤਵਾਦੀ ਹਮਲੇ ਵਿੱਚ ਉਸ ਦੇ ਸਿਰ, ਸੱਜੀ ਅੱਖ, ਪੇਟ, ਦੋਵੇਂ ਬਾਹਾਂ, ਹੱਥ ਤੇ ਕਮਰ ਦੇ ਹੇਠਲੇ ਹਿੱਸੇ ਵਿੱਚ 9 ਗੋਲੀਆਂ ਵੱਜੀਆਂ।
ਏਮਜ਼ ਦੇ ਟਰਾਮਾ ਸੈਂਟਰ ਵਿੱਚ ਕਈ ਸਰਜਰੀ ਕਰਕੇ ਉਸ ਦੀ ਜਾਨ ਬਚਾਈ ਗਈ। ਉਸ ਨੂੰ ਅਪ੍ਰੈਲ 2017 ਨੂੰ ਛੁੱਟੀ ਦੇ ਦਿੱਤੀ ਗਈ ਸੀ ਤੇ 2018 ਵਿੱਚ ਉਹ ਡਿਊਟੀ 'ਤੇ ਵਾਪਸ ਆ ਗਿਆ ਸੀ। ਉਸ ਨੂੰ ਸ਼ਾਂਤੀ ਕਾਲ ਦੌਰਾਨ ਬਹਾਦਰੀ ਲਈ ਦੂਜੇ ਸਭ ਤੋਂ ਵੱਡੇ ਸਨਮਾਨ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਕੋਟਾ ਦੇ ਵਸਨੀਕ ਚੇਤਨ ਚੀਤਾ ਇਸ ਸਮੇਂ ਦਿੱਲੀ ਦੇ ਨਾਜ਼ਫ਼ਗੜ੍ਹ ਵਿੱਚ ਸੀਆਰਪੀਐਫ ਦੇ ਕੈਂਪ ਵਿੱਚ ਤਾਇਨਾਤ ਹੈ।
ਇਹ ਵੀ ਪੜ੍ਹੋ: Viral Video: ਜਦੋਂ ਜ਼ਖ਼ਮੀ ਬੱਚੇ ਦੀ ਮਦਦ ਲਈ ਸਿੱਖ ਨੇ ਉਤਾਰੀ ਆਪਣੀ ਦਸਤਾਰ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904