(Source: ECI/ABP News)
Viral Video: ਜਦੋਂ ਜ਼ਖ਼ਮੀ ਬੱਚੇ ਦੀ ਮਦਦ ਲਈ ਸਿੱਖ ਨੇ ਉਤਾਰੀ ਆਪਣੀ ਦਸਤਾਰ...
ਦੁਨੀਆ ਨੂੰ ਹਰਪ੍ਰੀਤ ਵਰਗੇ ਹੋਰ ਬਹੁਤ ਸਾਰੇ ਲੋਕਾਂ ਦੀ ਜ਼ਰੂਰਤ ਹੈ, ਕਿਉਂਕਿ ਇਹੀ ਲੋਕ ਆਪਣੀ ਜ਼ਿੰਦਗੀ ਦੇ ਅਸਲ ਰਾਹ 'ਚ ਚੱਲ ਰਹੇ ਹਨ।
![Viral Video: ਜਦੋਂ ਜ਼ਖ਼ਮੀ ਬੱਚੇ ਦੀ ਮਦਦ ਲਈ ਸਿੱਖ ਨੇ ਉਤਾਰੀ ਆਪਣੀ ਦਸਤਾਰ... Viral Video: When a Sikh takes off his turban to help an injured child Viral Video: ਜਦੋਂ ਜ਼ਖ਼ਮੀ ਬੱਚੇ ਦੀ ਮਦਦ ਲਈ ਸਿੱਖ ਨੇ ਉਤਾਰੀ ਆਪਣੀ ਦਸਤਾਰ...](https://feeds.abplive.com/onecms/images/uploaded-images/2021/06/09/09592287cb304bcbcb80419429379465_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਅਸਲ ਮਾਇਨੇ 'ਚ ਜੀਉਣਾ ਚਾਹੁੰਦੇ ਹੋ ਤਾਂ ਸਭ ਤੋਂ ਆਸਾਨ ਤਰੀਕਾ ਮਨੁੱਖਤਾ ਦੀ ਰਾਹ 'ਤੇ ਚੱਲਣਾ ਹੈ। ਯੂਟਿਊਬਰ ਹਰਪ੍ਰੀਤ ਸਿੰਘ ਬੱਲ ਇਸੇ ਰਾਹ 'ਤੇ ਚੱਲ ਰਿਹਾ ਹੈ।
ਹਰਪ੍ਰੀਤ ਦੀ ਹਾਲ 'ਚ ਇੱਕ ਯੂ-ਟਿਊਬ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਸਿੱਖ ਆਪਣੀ ਦਸਤਾਰ ਉਤਾਰਦਾ ਹੋਇਆ ਵਿਖਾਈ ਦੇ ਰਿਹਾ ਹੈ। ਕਿਹੜੀ ਗੱਲ ਨੇ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ? ਤੁਹਾਨੂੰ ਇਸ ਬਾਰੇ ਵਿਸਤਾਰ 'ਚ ਦੱਸਦੇ ਹਾਂ।
ਯੂਟਿਊਬਰ ਹਰਪ੍ਰੀਤ ਆਪਣੇ ਦੋਸਤ ਦੇ ਨਾਲ ਜ਼ਰੂਰਤਮੰਦ ਲੋਕਾਂ ਨੂੰ ਕੁਝ ਖਾਣ-ਪੀਣ ਲਈ ਸਾਮਾਨ ਵੰਡਣ ਗਿਆ ਸੀ। ਰਸਤੇ 'ਚ ਉਨ੍ਹਾਂ ਨੂੰ ਇੱਕ ਪ੍ਰੇਸ਼ਾਨ ਪਿਓ ਮਿਲਿਆ। ਪਿਓ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਬੇਟੇ ਨੂੰ ਸਿਰ 'ਚ ਸੱਟ ਲੱਗੀ ਹੈ ਤੇ ਉਹ ਸੜਕ 'ਤੇ ਡਿੱਗ ਪਿਆ ਹੈ। ਉਸ ਨੂੰ ਜਿੰਨੀ ਜਲਦੀ ਹੋ ਸਕੇ, ਹਸਪਤਾਲ ਲਿਜਾਣ ਦੀ ਜ਼ਰੂਰਤ ਹੈ।
ਖੂਨ ਬਹੁਤ ਜ਼ਿਆਦਾ ਨਿਕਲ ਚੁੱਕਾ ਸੀ। ਇਸ ਲਈ ਹਰਪ੍ਰੀਤ ਦੇ ਦੋਸਤ ਨੇ ਆਪਣੀ ਪੱਗ ਉਤਾਰ ਦਿੱਤੀ ਅਤੇ ਬੱਚੇ ਦੇ ਸਿਰ 'ਚ ਸੱਟ ਵਾਲੀ ਥਾਂ 'ਤੇ ਲਪੇਟ ਦਿੱਤੀ। ਖੂਨ ਵਗਣ ਤੋਂ ਰੁੱਕ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਲਿਜਾਣ ਸਮੇਂ ਉਹ ਬੱਚੇ ਨਾਲ ਗੱਲ ਕਰਦੇ ਰਹੇ, ਤਾਂ ਜੋ ਉਹ ਹੋਸ਼ 'ਚ ਰਹੇ, ਜਦ ਤਕ ਉਸ ਨੂੰ ਕੋਈ ਡਾਕਟਰੀ ਮਦਦ ਨਹੀਂ ਮਿਲ ਜਾਂਦੀ। ਪਰਮਾਤਮਾ ਦੀ ਮਿਹਰ ਨਾਲ ਹਰਪ੍ਰੀਤ ਤੇ ਉਸ ਦਾ ਦੋਸਤ ਸਹੀ ਸਮੇਂ 'ਤੇ ਸਹੀ ਥਾਂ ਪਹੁੰਚੇ ਅਤੇ ਬੱਚੇ ਦੀ ਜਾਨ ਬਚ ਗਈ।
ਦੁਨੀਆ ਨੂੰ ਹਰਪ੍ਰੀਤ ਵਰਗੇ ਹੋਰ ਬਹੁਤ ਸਾਰੇ ਲੋਕਾਂ ਦੀ ਜ਼ਰੂਰਤ ਹੈ, ਕਿਉਂਕਿ ਇਹੀ ਲੋਕ ਆਪਣੀ ਜ਼ਿੰਦਗੀ ਦੇ ਅਸਲ ਰਾਹ 'ਚ ਚੱਲ ਰਹੇ ਹਨ। ਹਰੇਕ ਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ ਤੇ ਨਿਰਸਵਾਰਥ ਹੋ ਕੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: QS World University Rankings: IIT ਦਿੱਲੀ ਸਮੇਤ 3 ਭਾਰਤੀ ਇੰਸਟੀਚਿਊਟ ਦੁਨੀਆਂ ਦੇ ਟਾਪ 200 ਇੰਸਟੀਚਿਊਟਸ ਦੀ ਸੂਚੀ 'ਚ ਸ਼ਾਮਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)