QS World University Rankings: IIT ਦਿੱਲੀ ਸਮੇਤ 3 ਭਾਰਤੀ ਇੰਸਟੀਚਿਊਟ ਦੁਨੀਆਂ ਦੇ ਟਾਪ 200 ਇੰਸਟੀਚਿਊਟਸ ਦੀ ਸੂਚੀ 'ਚ ਸ਼ਾਮਲ
ਦੱਸ ਦੇਈਏ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਪਹਿਲੀ ਵਾਰ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਜੇਐਨਯੂ ਨੂੰ 561-570ਵਾਂ ਨੰਬਰ ਮਿਲਿਆ ਹੈ, ਜਦਕਿ ਦਿੱਲੀ ਯੂਨੀਵਰਸਿਟੀ 501-510 ਦੇ ਰੈਂਕ 'ਚ ਸ਼ਾਮਲ ਹੋਈ ਹੈ। ਆਈਆਈਟੀ ਹੈਦਰਾਬਾਦ ਨੂੰ 591-600 ਵਿਚਕਾਰ ਥਾਂ ਮਿਲੀ ਹੈ।
ਨਵੀਂ ਦਿੱਲੀ: ਭਾਰਤ ਦੀਆਂ ਤਿੰਨ ਉੱਚ ਵਿਦਿਅਕ ਸੰਸਥਾਵਾਂ ਨੂੰ ਦੁਨੀਆਂ ਦੇ ਟਾਪ 200 ਇੰਸਟੀਚਿਊਟਸ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਲੰਡਨ 'ਚ ਜਾਰੀ ਕੀਤੀ ਗਈ ਕਿ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ -2022 'ਚ IIT ਬੰਬੇ ਨੂੰ 177ਵਾਂ ਰੈਂਕ, IIT ਦਿੱਲੀ ਨੂੰ 185ਵਾਂ ਰੈਂਕ ਤੇ IISc ਬੰਗਲੁਰੂ ਨੂੰ 186ਵਾਂ ਰੈਂਕ ਮਿਲਿਆ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਸੂਚੀ 'ਚ IIT ਬੰਬੇ ਨੇ ਲਗਾਤਾਰ ਚੌਥੀ ਵਾਰ ਟਾਪ-200 'ਚ ਥਾਂ ਬਣਾਈ ਹੈ।
ਇੰਡੀਅਨ ਹਾਇਰ ਐਜੁਕੇਸ਼ਨ ਇੰਸਟੀਚਿਊਟਸ ਵਿਸ਼ਵ ਪੱਧਰ 'ਤੇ ਬਣਾ ਰਹੇ ਪਛਾਣ
ਰੈਂਕਿੰਗ ਦੇ 18ਵੇਂ ਸੰਸਕਰਣ ਦੇ ਅਨੁਸਾਰ ਕਿ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼-2022 'ਚ ਐਮਆਈਟੀ ਨੇ ਪਹਿਲਾ ਸਥਾਨ, ਆਕਸਫ਼ੋਰਡ ਯੂਨੀਵਰਸਿਟੀ ਨੇ ਦੂਜਾ ਅਤੇ ਸਟੈਨਫ਼ੋਰਡ ਯੂਨੀਵਰਸਿਟੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ ਕਿਊਐਸ ਰਿਸਰਚ ਡਾਇਰੈਕਟਰ ਬੇਨ ਸੋਟਰ ਦਾ ਕਹਿਣਾ ਹੈ ਕਿ ਇੰਡੀਅਨ ਹਾਇਰ ਐਜੁਕੇਸ਼ਨ ਇੰਸਟੀਚਿਊਟਸ ਖੋਜ ਦੇ ਖੇਤਰ 'ਚ ਬਹੁਤ ਵਧੀਆ ਕੰਮ ਕਰ ਰਹੇ ਹਨ। ਇਹ ਵੱਖ ਗੱਲ ਹੈ ਕਿ ਕਈ ਸੰਸਥਾਵਾਂ 'ਚ ਅਜੇ ਵੀ ਅਧਿਆਪਕਾਂ ਦੀ ਘਾਟ ਹੈ, ਇਸ ਦੇ ਬਾਵਜੂਦ ਭਾਰਤੀ ਵਿਦਿਅਕ ਸੰਸਥਾਵਾਂ ਵਿਸ਼ਵਵਿਆਪੀ ਪੱਧਰ 'ਤੇ ਆਪਣੀ ਪਛਾਣ ਬਣਾ ਰਹੀਆਂ ਹਨ।
QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2022 'ਚ 35 ਭਾਰਤੀ ਸੰਸਥਾਵਾਂ ਨੇ ਥਾਂ ਬਣਾਈ
ਇਸ ਸਾਲ 35 ਭਾਰਤੀ ਸੰਸਥਾਵਾਂ ਨੇ QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2022 'ਚ ਥਾਂ ਬਣਾਈ ਹੈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਆਈਆਈਟੀ ਬੰਬੇ ਅਤੇ ਆਈਆਈਐਸਸੀ ਬੰਗਲੁਰੂ ਦੀ ਰੈਂਕਿੰਗ 'ਚ ਗਿਰਾਵਟ ਆਈ ਹੈ, ਪਰ ਆਈਆਈਟੀ ਦਿੱਲੀ ਦੀ ਕਾਰਗੁਜ਼ਾਰੀ 'ਚ ਸੁਧਾਰ ਹੋਇਆ ਹੈ। ਜ਼ਿਕਰਯੋਗ ਹੈ ਕਿ 500 ਸੰਸਥਾਵਾਂ ਦੀ ਸੂਚੀ 'ਚ 7 ਸੰਸਥਾਵਾਂ ਦੀ ਰੈਂਕਿੰਗ 'ਚ ਸੁਧਾਰ ਹੋਇਆ ਹੈ, ਜਦਕਿ 7 ਸੰਸਥਾਵਾਂ ਦੀ ਰੈਂਕਿੰਗ 'ਚ ਗਿਰਾਵਟ ਆਈ ਹੈ। ਇੱਥੇ 14 ਸੰਸਥਾਵਾਂ ਹਨ ਜਿਨ੍ਹਾਂ ਦੀ ਰੈਂਕਿੰਗ ਬਿਲਕੁਲ ਨਹੀਂ ਬਦਲੀ ਹੈ। ਇਸ ਦੇ ਨਾਲ ਹੀ 7 ਨਵੇਂ ਇੰਸਟੀਚਿਊਟਸ ਪਹਿਲੀ ਵਾਰ ਇਸ ਸੂਚੀ 'ਚ ਸ਼ਾਮਲ ਹੋਏ ਹਨ।
ਜੇਐਨਯੂ ਪਹਿਲੀ ਵਾਰ ਇਸ ਸੂਚੀ 'ਚ ਸ਼ਾਮਲ ਹੋਇਆ
ਦੱਸ ਦੇਈਏ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਪਹਿਲੀ ਵਾਰ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਜੇਐਨਯੂ ਨੂੰ 561-570ਵਾਂ ਨੰਬਰ ਮਿਲਿਆ ਹੈ, ਜਦਕਿ ਦਿੱਲੀ ਯੂਨੀਵਰਸਿਟੀ 501-510 ਦੇ ਰੈਂਕ 'ਚ ਸ਼ਾਮਲ ਹੋਈ ਹੈ। ਆਈਆਈਟੀ ਹੈਦਰਾਬਾਦ ਨੂੰ 591-600 ਵਿਚਕਾਰ ਥਾਂ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਜਾਮੀਆ ਮਿਲੀਆ ਇਸਲਾਮੀਆ, ਓਪੀ ਜਿੰਦਲ ਯੂਨੀਵਰਸਿਟੀ, ਜਾਮੀਆ ਹਮਦਰਦ, ਬੀਐਚਯੂ, ਏਐਮਯੂ, ਪੰਜਾਬ ਯੂਨੀਵਰਸਿਟੀ, ਐਮੀਟੀ ਯੂਨੀਵਰਸਿਟੀ, ਸਿੱਖਿਆ ਅਤੇ ਖੋਜ ਆਈਆਈਟੀ ਇਲਾਹਾਬਾਦ ਆਦਿ ਸੰਸਥਾਵਾਂ ਦੇ ਨਾਮ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: Bus Accident: ਦਿੱਲੀ-ਪਟਿਆਲਾ ਹਾਈਵੇਅ 'ਤੇ ਯਾਤਰੀਆਂ ਨਾਲ ਭਰੀ ਬੱਸ ਪਲਟੀ, ਦੋ ਦੀ ਮੌਤ, ਕਈ ਜ਼ਖ਼ਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI