ਪੜਚੋਲ ਕਰੋ
ਬਦਲ ਲਓ ਆਪਣਾ ਨਮਕ, ਨਹੀਂ ਤਾਂ ਘੱਟ ਜਾਵੇਗਾ ਬੀਪੀ, ਵੱਧ ਜਾਵੇਗਾ Stroke ਦਾ ਖਤਰਾ- ਸਟੱਡੀ
WHO ਨੇ ਨਮਕ ਖਾਣ ਨੂੰ ਲੈਕੇ ਗਾਈਡਲਾਈਨ ਦਿੱਤੀ ਹੈ। ਬੀਪੀ ਤੇ ਦਿਲ ਦੀ ਸਿਹਤ ਨੂੰ ਧਿਆਨ ਚ ਰੱਖਦਿਆਂ ਹੋਇਆਂ ਘੱਟ-ਸੋਡੀਅਮ ਵਾਲੇ ਨਮਕ ਦੇ ਵਿਕਲਪਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਬਹੁਤ ਜ਼ਿਆਦਾ ਨਮਕ ਖਾਣਾ ਖਤਰਨਾਕ ਹੋ ਸਕਦਾ ਹੈ।
Salt
1/5

ਚੀਨ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜੇਕਰ ਆਮ ਨਮਕ ਦੀ ਬਜਾਏ ਘੱਟ ਸੋਡੀਅਮ ਅਤੇ ਜ਼ਿਆਦਾ ਪੋਟਾਸ਼ੀਅਮ ਵਾਲਾ ਨਮਕ ਖਾਧਾ ਜਾਵੇ ਤਾਂ ਸਟ੍ਰੋਕ ਦਾ ਖ਼ਤਰਾ ਘੱਟ ਹੋ ਸਕਦਾ ਹੈ। ਇਹ ਉਨ੍ਹਾਂ ਲੋਕਾਂ ਲਈ ਵਧੇਰੇ ਫਾਇਦੇਮੰਦ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਦੌਰਾ ਪੈ ਚੁੱਕਾ ਹੈ। ਅਜਿਹੇ ਲੋਕਾਂ ਨੂੰ ਨਮਕ ਦੇ ਸਬਸਟੀਟਿਊਟ 'ਤੇ ਧਿਆਨ ਦੇਣਾ ਚਾਹੀਦਾ ਹੈ। ਬਹੁਤ ਜ਼ਿਆਦਾ ਨਮਕ ਖਾਣਾ ਖ਼ਤਰਨਾਕ ਹੁੰਦਾ ਹੈ। ਇਸ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। WHO ਦੇ ਅਨੁਸਾਰ ਦੁਨੀਆ ਭਰ ਦੇ ਜ਼ਿਆਦਾਤਰ ਲੋਕ ਹਰ ਰੋਜ਼ 10.8 ਗ੍ਰਾਮ ਨਮਕ ਖਾ ਰਹੇ ਹਨ, ਜੋ ਕਿ ਉਨ੍ਹਾਂ ਦੀ ਜ਼ਰੂਰਤ ਤੋਂ ਕਈ ਗੁਣਾ ਜ਼ਿਆਦਾ ਹੈ। ਜੇਕਰ ਇਦਾਂ ਹੀ ਚੱਲਦਾ ਰਿਹਾ, ਤਾਂ ਅਗਲੇ 5-6 ਸਾਲਾਂ ਵਿੱਚ ਲਗਭਗ 70 ਲੱਖ ਲੋਕ ਨਮਕ ਤੋਂ ਹੋਣ ਵਾਲੀਆਂ ਬਿਮਾਰੀਆਂ ਕਰਕੇ ਆਪਣੀ ਜਾਨ ਗੁਆ ਦੇਣਗੇ।
2/5

JAMA Cardiology ਵਿੱਚ ਪ੍ਰਕਾਸ਼ਿਤ ਇਸ ਅਧਿਐਨ ਦੇ ਅਨੁਸਾਰ ਸਟ੍ਰੋਕ ਨਾਲ ਮੌਤ ਜਾਂ ਅੰਗ ਫੇਲ੍ਹ ਹੋਣ ਦਾ ਕਾਰਨ ਬਣ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦੌਰਾ ਪੈ ਚੁੱਕਿਆ ਹੈ, ਉਨ੍ਹਾਂ ਵਿੱਚ ਇੱਕ ਸਾਲ ਵਿੱਚ ਦੁਬਾਰਾ ਦੌਰਾ ਪੈਣ ਦਾ ਖ਼ਤਰਾ 10% ਅਤੇ ਪੰਜ ਸਾਲਾਂ ਵਿੱਚ 15% ਹੁੰਦਾ ਹੈ। ਇਸ ਦਾ ਮੁੱਖ ਕਾਰਨ ਹਾਈਪਰਟੈਨਸ਼ਨ ਹੈ, ਜੋ ਕਿ ਜ਼ਿਆਦਾ ਨਮਕ ਖਾਣ ਕਾਰਨ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਸਟ੍ਰੋਕ ਤੋਂ ਬਚਣ ਲਈ ਸੋਡੀਅਮ ਘਟਾਉਣ ਅਤੇ ਪੋਟਾਸ਼ੀਅਮ ਵਧਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
Published at : 17 Feb 2025 07:12 AM (IST)
ਹੋਰ ਵੇਖੋ





















