Chhatrasal Stadium murder case: ਭਲਵਾਨ ਸਾਗਰ ਧਨਖੜ ਦੀ ਮੌਤ ਕਿਵੇਂ ਹੋਈ ? ਪੋਸਟਮਾਰਟ ਰਿਪੋਰਟ ‘ਚ ਇਹ ਖੁਲਾਸਾ
ਪੋਸਟ ਮਾਰਟਮ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਸ 'ਤੇ ਕਿਸੇ ਬਲੰਟ-ਆਬਜੈਕਟ ਯਾਨੀ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ, ਕਿਉਂਕਿ ਉਸ ਦੇ ਸਰੀਰ 'ਤੇ 1 ਤੋਂ 4 ਸੈਂਟੀਮੀਟਰ ਡੂੰਘੇ ਜ਼ਖ਼ਮ ਸਨ।
ਨਵੀਂ ਦਿੱਲੀ: ਸਾਗਰ ਕਤਲ ਮਾਮਲੇ ਦੇ ਮੁੱਖ ਦੋਸ਼ੀ ਓਲੰਪੀਅਨ ਸੁਸ਼ੀਲ ਕੁਮਾਰ ਦੀਆਂ ਪ੍ਰੇਸ਼ਾਨੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਪੁਲਿਸ ਦੀ ਜਾਂਚ ਤੇਜ਼ ਹੋ ਗਈ ਹੈ। ਦਿੱਲੀ ਪੁਲਿਸ ਦੇ ਅਧਿਕਾਰੀ ਉਸਨੂੰ ਥਾਂ-ਥਾਂ ਲੈ ਜਾ ਕੇ ਜਾਂਚ ਕਰ ਰਹੇ ਹਨ। ਇਸ ਦੌਰਾਨ ਰੇਲਵੇ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ।
ਓਲੰਪਿਕ ਵਿਜੇਤਾ ਸੁਸ਼ੀਲ ਕੁਮਾਰ ਤੇ ਉਸ ਦੇ ਹੋਰ ਸਾਥੀ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਪਹਿਲਵਾਨ ਸਾਗਰ ਧਨਕੜ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਸੁਸ਼ੀਲ ਕੁਮਾਰ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇੱਥੇ ਪੋਸਟਮਾਰਟਮ ਰਿਪੋਰਟ ਵਿੱਚ ਜੋ ਕੁਝ ਸਾਹਮਣੇ ਆਇਆ ਹੈ, ਉਸ ਅਨੁਸਾਰ ਸਾਗਰ ਧਨਕੜ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਉਸ ਦੇ ਸਰੀਰ 'ਤੇ ਕਈ ਥਾਵਾਂ 'ਤੇ ਜ਼ਖਮ ਸਨ। ਸਿਰ ਤੋਂ ਗੋਡੇ ਤੱਕ ਸੱਟਾਂ ਲੱਗੀਆਂ ਸਨ।
ਪੋਸਟ ਮਾਰਟਮ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਸ 'ਤੇ ਕਿਸੇ ਬਲੰਟ-ਆਬਜੈਕਟ ਯਾਨੀ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ, ਕਿਉਂਕਿ ਉਸ ਦੇ ਸਰੀਰ 'ਤੇ 1 ਤੋਂ 4 ਸੈਂਟੀਮੀਟਰ ਡੂੰਘੇ ਜ਼ਖ਼ਮ ਸਨ। ਇਹ ਜ਼ਖ਼ਮ ਇੰਨੇ ਡੂੰਘੇ ਸਨ ਕਿ ਹੱਡੀਆਂ ਤੱਕ ਸੱਟ ਪੁੱਜ ਗਈ। ਛਾਤੀ ਉਤੇ ਪਿੱਠ ਉਤੇ 5×2 ਸੈਮੀ ਛਾਤੀ ਤੇ ਪਿਛਲੇ ਪਾਸੇ ਅਤੇ 15x4 ਸੈਮੀ ਦੇ ਜਖਮ ਸਨ।
ਜਹਾਂਗੀਰ ਪੁਰੀ ਦੇ BJRMH hospital ਦੇ ਡਾ. ਮੁਨੀਸ਼ ਵਧਾਵਨ ਦੀ ਰਿਪੋਰਟ ਦੇ ਅਨੁਸਾਰ ਵਿਸੇਰਾ ਅਤੇ ਖੂਨ ਦੇ ਨਮੂਨੇ ਜਾਂਚ ਲਈ ਸੀਲ ਕੀਤੇ ਗਏ ਹਨ। ਕਿਸੇ ਬਲੰਟ ਆਬਜੈਕਟ ਨਾਲ ਸਿਰ ਉਤੇ ਹਮਲਾ ਕਰਨ ਨਾਲ ਵੀ ਮੌਤ ਹੋ ਸਕਦੀ ਹੈ। ਡਾਕਟਰਾਂ ਦੀ ਰਾਏ ਹੈ ਕਿ ਸਰੀਰ 'ਤੇ ਪਏ ਸਾਰੇ ਜ਼ਖਮ ਮੌਤ ਤੋਂ ਪਹਿਲਾਂ ਦੇ ਹਨ।
ਦਰਅਸਲ, ਪਹਿਲਵਾਨ ਸਾਗਰ ਧਨਕੜ ਨੂੰ 5 ਮਈ ਦੀ ਅੱਧੀ ਰਾਤ ਨੂੰ 2.52 ਵਜੇ ਪਹਿਲੇ ਹਸਪਤਾਲ, BJRM ਹਸਪਤਾਲ ਲਿਜਾਇਆ ਗਿਆ। ਫਿਰ ਉਸ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਸਵੇਰੇ 7.15 ਵਜੇ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: SBI ਦਾ ਆਪਣੇ ਗ੍ਰਾਹਕਾਂ ਨੂੰ ਝਟਕਾ, ਪੈਸੇ ਕੱਢਵਾਉਣ 'ਤੇ ਵਸੂਲਿਆ ਜਾਏਗਾ ਮੋਟਾ ਚਾਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin