(Source: ECI/ABP News/ABP Majha)
Chhattisgarh Naxal Attack: ਦਾਂਤੇਵਾੜਾ 'ਚ ਨਕਸਲੀ ਹਮਲੇ ਨਾਲ ਜੁੜੀ ਵੱਡੀ ਖਬਰ, ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
Dantewada IED Blast: ਦਾਂਤੇਵਾੜਾ ਦੇ ਅਰਨਪੁਰ ਥਾਣਾ ਖੇਤਰ 'ਚ ਬੁੱਧਵਾਰ (26 ਅਪ੍ਰੈਲ) ਨੂੰ ਨਕਸਲੀਆਂ ਨੇ ਪੁਲਿਸ ਦੀ ਇਕ ਗੱਡੀ ਨੂੰ ਆਈਈਡੀ ਰਾਹੀਂ ਉਡਾ ਦਿੱਤਾ ਸੀ, ਜਿਸ 'ਚ 10 ਡੀਆਰਜੀ ਜਵਾਨ ਸ਼ਹੀਦ ਹੋ ਗਏ ਸਨ।
Chhattisgarh IED Blast: ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਹੋਏ ਹਮਲੇ ਦੀ ਜ਼ਿੰਮੇਵਾਰੀ ਨਕਸਲੀ ਸੰਗਠਨ ਦੀ ਦਰਭਾ ਡਿਵੀਜ਼ਨ ਕਮੇਟੀ ਨੇ ਲਈ ਹੈ। ਦਰਭਾ ਡਿਵੀਜ਼ਨ ਦੇ ਸਕੱਤਰ ਸਾਈਨਾਥ ਨੇ ਇਸ ਘਟਨਾ ਸਬੰਧੀ ਪ੍ਰੈਸ ਨੋਟ ਜਾਰੀ ਕੀਤਾ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਕਸਲੀਆਂ ਦੇ ਲੜਾਕੂ PLGA ਦੀ ਟੀਮ ਨੇ ਘਟਨਾ ਨੂੰ ਅੰਜਾਮ ਦਿੱਤਾ। ਜਵਾਨਾਂ ਨੂੰ ਨੌਕਰੀ ਛੱਡਣ ਦੀ ਅਪੀਲ ਕੀਤੀ। ਪ੍ਰੈੱਸ ਨੋਟ ਵਿੱਚ ਸਥਾਨਕ ਨੌਜਵਾਨਾਂ ਨੂੰ ਪੁਲਿਸ ਵਿੱਚ ਭਰਤੀ ਨਾ ਹੋਣ ਦੀ ਅਪੀਲ ਵੀ ਕੀਤੀ ਗਈ ਹੈ।
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦਾਂਤੇਵਾੜਾ ਜ਼ਿਲ੍ਹੇ 'ਚ ਡੀਆਰਜੀ ਦੇ 10 ਜਵਾਨਾਂ 'ਤੇ ਇਕ ਵਿਸਫੋਟਕ ਯੰਤਰ ਦੇ ਧਮਾਕੇ 'ਚ 10 ਜਵਾਨ ਸ਼ਹੀਦ ਹੋ ਗਏ, ਜਦਕਿ ਇਸ ਘਟਨਾ 'ਚ ਵਾਹਨ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਨਕਸਲੀ ਵਿਰੋਧੀ ਮੁਹਿੰਮ ਤੋਂ ਵਾਪਸ ਆ ਰਹੇ ਸਨ, ਜਿਸ ਨੂੰ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।
ਸੀਐਮ ਬਘੇਲ ਨੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਦਿੱਤਾ ਮੋਢਾ
ਉੱਥੇ ਹੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਮਾਓਵਾਦੀਆਂ ਦੇ ਹਮਲੇ ਵਿੱਚ ਸ਼ਹੀਦ ਹੋਏ 10 ਜਵਾਨਾਂ ਅਤੇ ਇੱਕ ਡਰਾਈਵਰ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਮੋਢਾ ਦੇ ਕੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਿੰਡ ਰਵਾਨਾ ਕੀਤਾ।
ਇਹ ਵੀ ਪੜ੍ਹੋ: Road Accident : ਜਮੁਈ 'ਚ ਭਿਆਨਕ ਸੜਕ ਹਾਦਸਾ, ਆਪਸ 'ਚ ਟਕਰਾਏ ਦੋ ਟਰੱਕ, ਪੁੱਤ ਦੇ ਸਾਹਮਣੇ ਜ਼ਿੰਦਾ ਸੜਿਆ ਪਿਓ
ਸੀਐਮ ਬਘੇਲ ਅਤੇ ਗ੍ਰਹਿ ਮੰਤਰੀ ਤਾਮਰਧਵਾਜ ਸਾਹੂ ਵੀਰਵਾਰ ਨੂੰ ਦਾਂਤੇਵਾੜਾ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਸ਼ਹੀਦ ਹੋਏ ਡੀਆਰਜੀ ਜਵਾਨਾਂ ਦੀਆਂ ਮ੍ਰਿਤਕ ਦੇਹਾਂ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਇਸ ਦੇ ਨਾਲ ਹੀ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਮੋਢੇ ਦੇ ਕੇ ਉਨ੍ਹਾਂ ਦੇ ਜੱਦੀ ਪਿੰਡ ਵੱਲ ਰਵਾਨਾ ਕੀਤਾ।
ਦਾਂਤੇਵਾੜਾ ਹਮਲੇ ‘ਚ ਸ਼ਹੀਦ ਹੋਏ ਸਨ ਇਹ ਜਵਾਨ
ਦੱਸ ਦੇਈਏ ਕਿ ਅਰਨਪੁਰ ਥਾਣਾ ਖੇਤਰ 'ਚ ਨਕਸਲੀ ਹਮਲੇ 'ਚ 10 ਜਵਾਨ ਜੋਗਾ ਸੋਢੀ ਪੋਲਮਪੱਲੀ, ਮੁੰਨਾ ਕਡਤੀ, ਸੰਤੋਸ਼ ਤਾਮੋ, ਦੁਲਗੋ ਮਾਂਡਵੀ, ਲਖਮੂ ਰਾਮ, ਜੋਗਾ ਕਵਾਸੀ, ਹਰੀਰਾਮ, ਜੈਰਾਮ ਪੋਡੀਆਮ, ਜਗਦੀਸ਼ ਕੁਮਾਰ ਕੋਵਾਸੀ, ਰਾਜੂ ਰਾਮ ਅਤੇ ਡਰਾਈਵਰ ਧਨੀਰਾਮ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ: ਕੈਨੇਡਾ 'ਚ ਪਵਨਪ੍ਰੀਤ ਕੌਰ ਨੂੰ ਉਸ ਦੇ ਦੋਸਤ ਨੇ ਹੀ ਮਾਰੀਆਂ ਸੀ ਗੋਲੀਆਂ, ਕੈਨੇਡਾ ਪੁਲਿਸ ਨੇ ਕਤਲ ਬਾਰੇ ਕੀਤਾ ਵੱਡਾ ਖੁਲਾਸਾ