30 ਫੁੱਟ ਦੀ ਉਚਾਈ ਤੋਂ ਡਿੱਗਾ ਮਾਸੂਮ, ਪਰ ਮੌਤ ਨੂੰ ਦਿੱਤੀ ਮਾਤ
ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਵਿੱਚ ਤਿੰਨ ਸਾਲ ਦਾ ਮਾਸੂਮ ਬੱਚਾ ਖੇਡਦੇ ਹੋਏ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਪਿਆ ਪਰ ਉਸ ਨੂੰ ਕੋਈ ਸੱਟ ਨਹੀਂ ਲੱਗੀ, ਕਿਉਂਕਿ ਉਹ ਸੜਕ 'ਤੇ ਨਹੀਂ ਡਿੱਗਿਆ, ਬਲਕਿ ਉਸ ਦੌਰਾਨ ਹੇਠਾਂ ਗਲ਼ੀ ਵਿੱਚੋਂ ਗੁਜ਼ਰ ਰਹੇ ਇੱਕ ਰਿਕਸ਼ੇ ਦੇ ਉੱਤੇ ਹੱਥਾਂ-ਪੈਰਾਂ ਦੇ ਬਲ ਡਿੱਗਿਆ।
ਟੀਕਮਗੜ੍ਹ: ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਵਿੱਚ ਤਿੰਨ ਸਾਲ ਦਾ ਮਾਸੂਮ ਬੱਚਾ ਖੇਡਦੇ ਹੋਏ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਪਿਆ ਪਰ ਉਸ ਨੂੰ ਕੋਈ ਸੱਟ ਨਹੀਂ ਲੱਗੀ, ਕਿਉਂਕਿ ਉਹ ਸੜਕ 'ਤੇ ਨਹੀਂ ਡਿੱਗਿਆ, ਬਲਕਿ ਉਸ ਦੌਰਾਨ ਹੇਠਾਂ ਗਲ਼ੀ ਵਿੱਚੋਂ ਗੁਜ਼ਰ ਰਹੇ ਇੱਕ ਰਿਕਸ਼ੇ ਦੇ ਉੱਤੇ ਹੱਥਾਂ-ਪੈਰਾਂ ਦੇ ਬਲ ਡਿੱਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਬੱਚੇ ਦਾ ਨਾਂ ਪਰਵ ਹੈ। ਉਸ ਦੇ ਪਿਤਾ ਆਸ਼ੀਸ਼ ਜੈਨ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉਨ੍ਹਾਂ ਦਾ ਬੇਟਾ ਆਪਣੇ ਘਰ ਦੀ ਦੂਜੀ ਮੰਜ਼ਲ ਦੀ ਗੈਲਰੀ 'ਤੇ ਲੱਗੀ ਰੇਲਿੰਗ ਦੇ ਨਜ਼ਦੀਕ ਖੇਡ ਰਿਹਾ ਸੀ। ਅਚਾਨਕ ਸੰਤੁਲਨ ਵਿਗੜਿਆ ਤੇ ਉਹ 30 ਫੁੱਟ ਹੇਠਾਂ ਡਿੱਗ ਗਿਆ ਪਰ ਕਿਸਮਤ ਨੇ ਉਸ ਨੂੰ ਬਚਾ ਲਿਆ।
ਜਿਸ ਰਿਕਸ਼ੇ 'ਤੇ ਬੱਚਾ ਡਿੱਗਾ, ਉਸ ਦੇ ਚਾਲਕ ਦਾ ਨਾਂ ਮਨੋਹਰ ਭੱਟ ਹੈ। ਬੱਚੇ ਦੇ ਡਿੱਗਣ ਬਾਅਦ ਉਸ ਨੇ ਤੁਰੰਤ ਹੀ ਰਿਕਸ਼ਾ ਰੋਕਿਆ ਤੇ ਬੱਚੇ ਨੂੰ ਰਿਕਸ਼ੇ ਤੋਂ ਚੁੱਕਿਆ। ਫਿਰ ਬੱਚੇ ਦੇ ਪਰਿਵਾਰ ਸਮੇਤ ਮੁਹੱਲੇ ਦੇ ਬਾਕੀ ਲੋਕ ਵੀ ਉੱਥੇ ਆ ਗਏ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਬਿਲਕੁਲ ਠੀਕ ਦੱਸਿਆ।