ਪੜਚੋਲ ਕਰੋ
ਚੀਨ ਨੇ ਸਰਹੱਦ 'ਤੇ ਚੁੱਪ-ਚੁਪੀਤੇ ਕੀਤੀ ਵੱਡੀ ਤਿਆਰੀ, ਸੈਟੇਲਾਈਟ ਰਾਹੀਂ ਖੁਲਾਸਾ, ਭਾਰਤ ਦੀ ਵਧੀ ਚਿੰਤਾ
ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ ਤੇ 3,488 ਕਿਲੋਮੀਟਰ ਲੰਮੀ ਲਾਈਨ ਆਫ਼ ਐਕਚੂਅਲ ਕੰਟਰੋਲ (LAC) ਉੱਤੇ ‘ਕਮਿਊਨੀਕੇਸ਼ਨ ਇੰਟਰਸੈਪਟਸ’ ਰਾਹੀਂ ਪਤਾ ਲੱਗਾ ਹੈ ਕਿ ਚੀਨ ਦੀ ‘ਪੀਪਲਜ਼ ਲਿਬਰੇਸ਼ਲ ਆਰਮੀ’ (PLA) ਭਾਰਤ ਵਿਰੁੱਧ ਸਮਰੱਥਾ ਵਧਾਉਣ ਲਈ ਅਕਸਾਈ ਚਿਨ ਤੇ ਕਾਰਾਕੋਰਮ ਦੱਰੇ ’ਚ ਇੱਕ ਅਹਿਮ ਸੜਕ ਦਾ ਨਿਰਮਾਣ ਤੇ ਫ਼ੌਜੀ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਹੀ ਹੈ।

ਨਵੀਂ ਦਿੱਲੀ: ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ ਤੇ 3,488 ਕਿਲੋਮੀਟਰ ਲੰਮੀ ਲਾਈਨ ਆਫ਼ ਐਕਚੂਅਲ ਕੰਟਰੋਲ (LAC) ਉੱਤੇ ‘ਕਮਿਊਨੀਕੇਸ਼ਨ ਇੰਟਰਸੈਪਟਸ’ ਰਾਹੀਂ ਪਤਾ ਲੱਗਾ ਹੈ ਕਿ ਚੀਨ ਦੀ ‘ਪੀਪਲਜ਼ ਲਿਬਰੇਸ਼ਲ ਆਰਮੀ’ (PLA) ਭਾਰਤ ਵਿਰੁੱਧ ਸਮਰੱਥਾ ਵਧਾਉਣ ਲਈ ਅਕਸਾਈ ਚਿਨ ਤੇ ਕਾਰਾਕੋਰਮ ਦੱਰੇ ’ਚ ਇੱਕ ਅਹਿਮ ਸੜਕ ਦਾ ਨਿਰਮਾਣ ਤੇ ਫ਼ੌਜੀ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਹੀ ਹੈ। ਸਰਵੇਲਾਂਸ ਡਾਟਾ ਤੋਂ ਸਾਫ਼ ਹੁੰਦਾ ਹੈ ਕਿ ਫ਼ੌਜੀ ਪੱਧਰ ਉੱਤੇ ਕਈ ਗੇੜ ਦੀ ਗੱਲਬਾਤ ’ਚ ਬੀਜਿੰਗ ਲੱਦਾਖ ਵਿੱਚ ਐਲਏਸੀ ਉੱਤੇ ਤਣਾਅ ਘਟਾਉਣ ਦੀ ਗੱਲ ਕਰਦਾ ਹੈ ਪਰ ਚੀਨ ਉਸ ਇਲਾਕੇ ਵਿੱਚੋਂ ਆਪਣੇ ਫ਼ੌਜੀਆਂ ਅਤੇ ਉਪਕਰਣ ਹਟਾਉਣ ਲਈ ਤਿਆਰ ਨਹੀਂ ਹੈ। ਭਾਵੇਂ ਤਾਜ਼ਾ ਘਟਨਾਵਾਂ ਬਾਰੇ ਸਰਕਾਰ ਨੇ ਕੁਝ ਨਹੀਂ ਕਿਹਾ ਹੈ ਪਰ ਲੱਦਾਖ ’ਚ 597 ਕਿਲੋਮੀਟਰ ਲੰਮੀ LAC ਉੱਤੇ ਫ਼ੌਜੀਆਂ ਦੇ ਤੰਬੂ ਤੇ ਫ਼ੌਜੀ ਵਾਹਨਾਂ ਦੀ ਗਿਣਤੀ ਵਧ ਗਈ ਹੈ। ਫ਼ੌਜੀਆਂ ਦੇ ਨਵੇਂ ਟਿਕਾਣਿਆਂ ਤੋਂ ਸੰਕੇਤ ਮਿਲ ਰਿਹਾ ਹੈ ਕਿ ਪੀਐੱਲਏ ਇੱਥੇ ਭਾਰਤੀ ਫ਼ੌਜ ਨਾਲ ਲੰਮੇ ਸਮੇਂ ਤੱਕ ਉਲਝਣ ਦੀ ਤਿਆਰੀ ਵਿੱਚ ਹੈ। ਭਾਰਤੀ ਅਧਿਕਾਰੀਆਂ ਮੁਤਾਬਕ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਚੀਨ ਨੇ 8-10 ਮੀਟਰ ਚੌੜੀ ਇੱਕ ਵੈਕਲਪਿਕ ਸੜਕ ਦੀ ਉਸਾਰੀ ਕਾਰਾਕੋਰਮ ਦੱਰੇ ਤੱਕ ਕਰ ਲਿਆ ਹੈ। ਜਿਸ ਨਾਲ ਦੌਲਤ ਬੇਗ ਓਲਡੀ ਸੈਕਟਰ ਵਿੱਚ ਰਣਨੀਤਕ ਗੇਟਵੇਅ ਤੱਕ ਪੁੱਜਣ ਵਿੱਚ ਦੋ ਘੰਟੇ ਘੱਟ ਲੱਗਣਗੇ। ਫ਼ੌਜੀ ਵਾਹਨਾਂ ਦੀ ਆਵਾਜਾਈ ਲਈ ਸੜਕ ਚੌੜੀ ਵੀ ਕੀਤੀ ਗਈ ਹੈ। ਪਿਛਲੇ ਇਲਾਕਿਆਂ ’ਚ ਚੀਨ ਨੇ ਬੁਨਿਆਦੀ ਢਾਂਚਾ ਨਿਰਮਾਣ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਹੈ। ਗੋਲਮੁੰਡ ਵਿੱਚ ਇੱਕ ਜ਼ਮੀਨਦੋਜ਼ ਪੈਟਰੋਲੀਅਮ ਤੇ ਆਇਲ ਸਟੋਰੇਜ ਸੁਵਿਧਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਡੀਪੂ ਐੱਲਏਸੀ ਤੋਂ ਹਜ਼ਾਰ ਕਿਲੋਮੀਟਰ ਦੂਰ ਹੈ ਪਰ ਤਿੱਬਤ ਰੇਲਵੇ ਰਾਹੀਂ ਲਹਾਸਾ ਨਾਲ ਜੁੜਿਆ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















