ਚੀਨੀ ਜਾਸੂਸੀ ਮਾਮਲੇ 'ਚ ਭਾਰਤ ਸਰਕਾਰ ਵੱਲੋਂ ਜਾਂਚ ਦੇ ਆਦੇਸ਼, ਮਹੀਨੇ 'ਚ ਮਾਹਿਰ ਕਮੇਟੀ ਦੇਵੇਗੀ ਰਿਪੋਰਟ
ਇਸ ਮਾਮਲੇ 'ਚ ਨੈਸ਼ਨਲ ਸਾਇਬਰ ਸਿਕਿਓਰਟੀ ਕੋਆਰਡੀਨੇਸ਼ਨ ਦੀ ਨਿਗਰਾਨੀ 'ਚ ਸਰਕਾਰ ਨੇ ਇੱਕ ਮਾਹਿਰ ਕਮੇਟੀ ਬਣਾਈ ਹੈ। ਇਹ ਕਮੇਟੀ 30 ਦਿਨ ਦੇ ਨੇੜੇ ਆਪਣੀ ਜਾਂਚ ਰਿਪੋਰਟ ਸਰਕਾਰ ਨੂੰ ਸੌਂਪੇਗੀ।
ਨਵੀਂ ਦਿੱਲੀ: ਚੀਨੀ ਕੰਪਨੀ ਵੱਲੋਂ ਭਾਰਤ 'ਚ ਡਾਟਾ ਜਾਸੂਸੀ ਮਾਮਲੇ 'ਤੇ ਸਰਕਾਰ ਨੇ ਜਾਂਚ ਆਰੰਭ ਦਿੱਤੀ ਹੈ। ਇਸ ਮਾਮਲੇ 'ਚ ਨੈਸ਼ਨਲ ਸਾਇਬਰ ਸਿਕਿਓਰਟੀ ਕੋਆਰਡੀਨੇਸ਼ਨ ਦੀ ਨਿਗਰਾਨੀ 'ਚ ਸਰਕਾਰ ਨੇ ਇੱਕ ਮਾਹਿਰ ਕਮੇਟੀ ਬਣਾਈ ਹੈ। ਇਹ ਕਮੇਟੀ 30 ਦਿਨ ਦੇ ਨੇੜੇ ਆਪਣੀ ਜਾਂਚ ਰਿਪੋਰਟ ਸਰਕਾਰ ਨੂੰ ਸੌਂਪੇਗੀ। ਵਿਦੇਸ਼ ਮੰਤਰਾਲੇ ਨੇ ਭਾਰਤ 'ਚ ਚੀਨ ਦੇ ਰਾਜਦੂਤ ਦੇ ਸਾਹਮਣੇ ਚੀਨੀ ਕੰਪਨੀਆਂ ਸਿਨਹੂਆ ਇਨਫੋਟੈਕ ਦੇ ਜਾਸੂਸੀ ਕਰਨ ਦਾ ਮਾਮਲਾ ਚੁੱਕਿਆ।
ਸਿਨਹੂਆ ਇਨਫੋਟੈਕ ਦਾ ਨਾਂ ਭਾਰਤ 'ਚ ਪ੍ਰਮੁੱਖ ਲੋਕਾਂ ਦੀ ਜਾਸੂਸ 'ਚ ਆ ਚੁੱਕਾ ਹੈ। ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੀ ਖਬਰ 'ਚ ਕਿਹਾ ਗਿਆ ਹੈ ਕਿ ਚੀਨ ਦੀ ਸਰਕਾਰ 10,000 ਤੋਂ ਜ਼ਿਆਦਾ ਭਾਰਤੀ ਲੋਕਾਂ ਤੇ ਸੰਗਠਨਾਂ 'ਤੇ ਨਜ਼ਰ ਰੱਖ ਰਹੀ ਹੈ। ਚੀਨੀ ਕਮਿਊਨਿਸਟ ਪਾਰਟੀ ਨਾਲ ਜੁੜੀ ਤਕਨਾਲੋਜੀ ਕੰਪਨੀ ਝੇਨਹੂਆ ਡਾਟਾ ਇਨਫਰਮੇਸ਼ਨ ਟੈਕਨਾਲੋਜੀ ਇਸ ਕੰਮ 'ਚ ਸ਼ਾਮਲ ਹੈ।
ਕਿਹੜੇ-ਕਿਹੜੇ ਖਾਸ ਲੋਕਾਂ ਦੀ ਜਾਸੂਸੀ ਕਰ ਰਿਹਾ ਚੀਨ:
ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀ ਸੂਬੇ ਦੇ ਮੁੱਖ ਸਕੱਤਰ ਡਾਇਰੈਕਟਰ ਜਨਰਲ ਆਫ ਪੁਲਿਸ ਚੀਫ ਵਿਜੀਲੈਂਸ ਕਮਿਸ਼ਨ ਵਿਦੇਸ਼ ਵਿਭਾਗ ਦੇ ਅਧਿਕਾਰੀ ਵਿੱਤ ਮੰਤਰਾਲੇ ਦੇ ਅਧਿਕਾਰੀ ਅਰਚਨਾ ਵਰਮਾ, ਟੀ ਸ੍ਰੀਕਾਂਤ, ਜੀ ਕਿਸ਼ਨ ਰੈਡੀ ਦੇ ਨਿੱਜੀ ਸਕੱਤਰ, ਗ੍ਰਹਿ ਮੰਤਰਾਲਾ, ਅਨਿਲ ਮਲਿਕ, ਐਮਐਚਏ ਡੀ ਰਾਜਕੁਮਾਰ, ਸੀਈਓ, ਭਾਰਤ ਪੈਟਰੋਲੀਅਮ ਵਿਵੇਕ ਭਾਰਦਵਾਜ MoD ਐਸ ਅਪਰਣਾ, ਕਾਰਜਕਾਰੀ ਨਿਰਦੇਸ਼ਕ, ਵਿਸ਼ਵ ਬੈਂਕ, ਵਾਸ਼ਿੰਗਟਨ ਡੀਸੀ ਅੰਜਨਾ ਦੁਬੇ, ਉਪ ਮਹਾ-ਨਿਰਦੇਸ਼ਕ, ਵਿੱਤੀ ਸੇਵਾ ਵਿਭਾਗ।
ਰਿਪੋਰਟ ਮੁਤਾਬਕ ਚੀਨ ਪੀਐਮਓ ਦੇ ਘੱਟੋ-ਘੱਟ ਅੱਧਾ ਦਰਜਨ ਨੌਕਰਸ਼ਾਹਾਂ ਦੀ ਜਾਸੂਸੀ ਕਰ ਰਿਹਾ ਹੈ ਜੋ ਸਿੱਧਾ ਪ੍ਰਧਾਨ ਮੰਤਰੀ ਦੇ ਅਧੀਨ ਮੰਤਰਾਲਿਆਂ 'ਚ ਕੰਮ ਕਰ ਰਹੇ ਹਨ। ਇੰਨਾ ਹੀ ਨਹੀਂ ਚੀਨ ਨੇ ਘੱਟ ਘੱਟ 23 ਮੁੱਖ ਸਕੱਤਰਾਂ ਤੇ 15 ਡੀਜੀਪੀ ਦੀ ਵੀ ਨਿਗਰਾਨੀ ਕੀਤੀ ਹੈ। ਇਹ ਅਫਸਰ ਮੁੱਖ ਤੌਰ 'ਤੇ ਬੁਨਿਆਦੀ ਢਾਂਚੇ ਤੇ ਸ਼ਹਿਰੀ ਵਿਕਾਸ, ਵਿੱਤੀ ਤੇ ਕਾਨੂੰਨ ਵਿਵਸਥਾ ਸਮੇਤ ਪ੍ਰਮੁੱਖ ਵਿਭਾਗਾਂ 'ਚ ਕਾਰਜਸ਼ੀਲ ਹਨ।
ਚੀਨ ਭਾਰਤ ਦੇ ਪੇਮੈਂਟ ਐਪ, ਸਪਲਾਈ ਚੇਨ, ਡਿਲੀਵਰੀ ਐਪਸ ਤੇ ਇਨ੍ਹਾਂ ਐਪਸ ਦੇ ਸੀਈਓ-ਸੀਐਫਓ ਸਮੇਤ ਕਰੀਬ 1400 ਵਿਅਕਤੀਆਂ ਤੇ ਸੰਸਥਾਵਾਂ ਦੀ ਜਾਸੂਸੀ ਕਰ ਰਿਹਾ ਹੈ। ਇੰਨਾ ਹੀ ਨਹੀਂ ਚੀਨ ਦੇਸ਼ ਦੇ ਸਟਾਰਟਅਪਸ ਤੇ ਈ-ਕਾਮਰਸ ਪਲੇਟਫਾਰਮ ਤੇ ਭਾਰਤ 'ਚ ਸਥਿਤੀ ਵਿਦੇਸ਼ੀ ਨਿਵੇਸ਼ਕ ਤੇ ਉਨ੍ਹਾਂ ਦੇ ਸੰਸਥਾਪਕ ਤੇ ਮੁੱਖ ਤਕਨਾਲੋਜੀ ਅਧਿਕਾਰੀਆਂ ਦੀ ਵੀ ਨਿਗਰਾਨੀ ਕਰ ਰਿਹਾ ਹੈ।
ਦੁਨੀਆਂ ਭਰ 'ਚ ਤਿੰਨ ਕਰੋੜ ਤੋਂ ਜ਼ਿਆਦਾ ਕੋਰੋਨਾ ਕੇਸ, ਇਕ ਦਿਨ 'ਚ ਤਿੰਨ ਲੱਖ ਨਵੇਂ ਮਾਮਲੇ, 6,000 ਤੋਂ ਜ਼ਿਆਦਾ ਮੌਤਾਂWeather update: ਪੰਜਾਬ 'ਚ ਗਰਮੀ ਨਾਲ ਬੁਰਾ ਹਾਲ, ਪਾਰਾ ਆਮ ਨਾਲੋਂ ਵੱਧ ਤੇ ਕਿਤੇ ਭਾਰੀ ਮੀਂਹ ਦਾ ਅਲਰਟ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ