‘ਚੌਕੀਦਾਰ ਚੋਰ ਹੈ’ ਵਿਵਾਦ ‘ਚ ਰਾਹੁਲ ਗਾਂਧੀ ਨੇ ਮਾਫੀ ਮੰਗਣ ‘ਤੇ ਦਿੱਤੀ ਸਫਾਈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੁਪਰੀਮ ਕੋਰਟ ਦੇ ਮਾਮਲਆਿਂ ਦੀ ਉਲੰਘਣਾ ਕਰਨ ਦੇ ਮਾਮਲੇ ‘ਤੇ ਮਾਫੀ ਮੰਗਣ ਨੰ ਲੈ ਕੇ ਸਫਾਈ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ,”ਸੁਪਰੀਮ ਕੋਰਟ ‘ਚ ਰਾਫੇਲ ਡੀਲ ਦੀ ਸੁਣਵਾਈ ਨੂੰ ਲੈ ਕੇ ਜੋ ਪ੍ਰੋਸੈਸ ਚਲ ਰਿਹਾ ਸੀ, ਮੈਂ ਉਸ ‘ਤੇ ਕੁਮੈਂਟ ਕੀਤਾ"।

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੁਪਰੀਮ ਕੋਰਟ ਦੇ ਮਾਮਲਆਿਂ ਦੀ ਉਲੰਘਣਾ ਕਰਨ ਦੇ ਮਾਮਲੇ ‘ਤੇ ਮਾਫੀ ਮੰਗਣ ਨੰ ਲੈ ਕੇ ਸਫਾਈ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ,”ਸੁਪਰੀਮ ਕੋਰਟ ‘ਚ ਰਾਫੇਲ ਡੀਲ ਦੀ ਸੁਣਵਾਈ ਨੂੰ ਲੈ ਕੇ ਜੋ ਪ੍ਰੋਸੈਸ ਚਲ ਰਿਹਾ ਸੀ, ਮੈਂ ਉਸ ‘ਤੇ ਕੁਮੈਂਟ ਕੀਤਾ। ਇਹ ਮੇਰੀ ਗਲਤੀ ਹੈ। ਮੈਂ ਆਪਣੀ ਗਲਤੀ ਲਈ ਸੁਪਰੀਮ ਕੋਰਟ ਤੋਂ ਮਾਫੀ ਮੰਗੀ ਹੈ । ਮੈਂ ਬੀਜੇਪੀ ਅਤੇ ਨਰੇਂਦਰ ਮੋਦੀ ਤੋਂ ਮਾਫੀ ਨਹੀ ਮੰਗੀ। ਮੈਂ ਚੌਕੀਦਾਰ ਚੋੋਰ ਹੈ ਕਹਿੰਦਾ ਰਹਾਗਾਂ”।
ਉਨ੍ਹਾਂ ਅੱਗੇ ਕਿਹਾ, “ਰਾਫੇਲ ਡੀਲ ‘ਚ ਚੌਕੀਦਾਰ ਨੇ ਚੋਰੀ ਕੀਤੀ ਹੈ। ਪੀਐਮ ਮੋਦੀ ਨੇ 30 ਹਜ਼ਾਰ ਕਰੋੜ ਰੁਪਏ ਅਨਿਲ ਅਮਬਾਨੀ ਦੀ ਜੇਬ ‘ਚ ਪਾ ਦਿੱਤੇ। ਮੈਂ ਇਸ ‘ਤੇ ਬਹਿਸ ਕਰਨ ਲਈ ਕਿਸੇ ਵੀ ਸਮੇਂ ਤਿਆਰ ਹਾਂ, ਬਸ ਉਹ ਅੰਬਾਨੀ ਦਾ ਘਰ ਨਹੀ ਹੋਣਾ ਚਾਹਿਦਾ”।
ਰਾਫੇਲ ਡੀਲ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੁੰ ਚੋਰ ਕਿਹਾ ਹੈ। ਜਦੋਂ ਕਿ ਕੋਰਟ ਨੇ ਕਿਹਾ ਕਿ ਅਸੀ ਅਜਿਹੀ ਕੋਈ ਟਿਪੱਣੀ ਨਹੀ ਕੀਤੀ। ਇਸ ਤੋਂ ਬਾਅਦ ਸੀਨੀਅਰ ਵਕੀਲ ਅਤੇ ਬੀਜੇਪੀ ਸੰਸਦ ਮੀਨਾਕਸ਼ੀ ਲੇਖੀ ਨੇ ਸੁਪਰੀਮ ਕੋਰਟ ‘ਚ ਰਾਹੁਲ ਗਾਂਧੀ ਖਿਲਾਫ ਉਲੰਘਣ ਕਰਨ ਦੀ ਯਾਚਿਕਾ ਦਾਇਰ ਕੀਤੀ ਸੀ।
ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਰਾਹੁਲ ਦੇ ਇਸ ਬਿਆਨ ‘ਤੇ ਉਸ ਨੂੰ ਮਾਫੀ ਮੰਗਣ ਨੂੰ ਕਿਹਾ ਸੀ।






















