ਪੜਚੋਲ ਕਰੋ
Advertisement
ਹਰ ਵਿਸ਼ੇ ਦੀ ਟੌਪਰ ਫਾਤਿਮਾ ਵੱਲੋਂ ਖੁਦਕੁਸ਼ੀ, ਪਿਤਾ ਨੇ ਅਧਿਆਪਕ 'ਤੇ ਲਾਏ ਗੰਭੀਰ ਇਲਜ਼ਾਮ
ਆਈਆਈਟੀ ਮਦਰਾਸ ਫਸਟ ਈਅਰ ਦੀ ਵਿਦਿਆਰਥਣ ਦੀ ਖੁਦਕੁਸ਼ੀ ਮਾਮਲੇ 'ਚ ਉਸ ਦੀ ਮੌਤ ਹੋਣ ਤੋਂ ਤਿੰਨ ਦਿਨ ਬਾਅਦ, ਉਸ ਦੇ ਮਾਪਿਆਂ ਨੇ ਮੰਗਲਵਾਰ ਨੂੰ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੂੰ ਪਟੀਸ਼ਨ ਸੌਂਪੀ। ਉਨ੍ਹਾਂ ਨੇ ਇਸ ਮਾਮਲੇ ਦੀ ਤਾਮਿਲਨਾਡੂ ਪੁਲਿਸ ਜਾਂਚ 'ਚ ਸੂਬਾ ਸਰਕਾਰ ਦੇ ਦਖਲ ਦੀ ਮੰਗ ਕੀਤੀ।
ਨਵੀਂ ਦਿੱਲੀ: ਆਈਆਈਟੀ ਮਦਰਾਸ ਫਸਟ ਈਅਰ ਦੀ ਵਿਦਿਆਰਥਣ ਦੀ ਖੁਦਕੁਸ਼ੀ ਮਾਮਲੇ 'ਚ ਉਸ ਦੀ ਮੌਤ ਹੋਣ ਤੋਂ ਤਿੰਨ ਦਿਨ ਬਾਅਦ, ਉਸ ਦੇ ਮਾਪਿਆਂ ਨੇ ਮੰਗਲਵਾਰ ਨੂੰ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੂੰ ਪਟੀਸ਼ਨ ਸੌਂਪੀ। ਉਨ੍ਹਾਂ ਨੇ ਇਸ ਮਾਮਲੇ ਦੀ ਤਾਮਿਲਨਾਡੂ ਪੁਲਿਸ ਜਾਂਚ 'ਚ ਸੂਬਾ ਸਰਕਾਰ ਦੇ ਦਖਲ ਦੀ ਮੰਗ ਕੀਤੀ। ਕੇਰਲਾ ਦੀ ਕੋਲੱਮ ਤੋਂ ਆਈ ਫਸਟ ਈਅਰ ਦੀ ਵਿਦਿਆਰਥਣ ਫਾਤਿਮਾ ਲਤੀਫ ਸ਼ਨੀਵਾਰ ਸਵੇਰੇ ਆਈਆਈਟੀ-ਮਦਰਾਸ ਵਿੱਚ ਹੋਸਟਲ ਦੇ ਕਮਰੇ 'ਚ ਲਟਕਦੀ ਮਿਲੀ। ਉਸ ਦੇ ਅਧਿਆਪਕਾਂ ਨੇ ਫਾਤਿਮਾ ਨੂੰ ਹਰ ਵਿਸ਼ੇ 'ਚ ਇੱਕ ਹੁਸ਼ਿਆਰ ਵਿਦਿਆਰਥਣ ਤੇ ਕਲਾਸ ਦੀ ਟਾਪਰ ਕਿਹਾ।
ਪੁਲਿਸ ਨੇ ਖੁਦਕੁਸ਼ੀ ਦਾ ਕੇਸ ਦਰਜ ਕਰਕੇ ਕਿਹਾ ਹੈ ਕਿ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਜਦੋਂ ਕਿ ਉਸ ਦੇ ਪਿਤਾ ਅਬਦੁੱਲ ਲਤੀਫ਼, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਨਸਾਫ ਲਈ ਪਟੀਸ਼ਨਾਂ ਵੀ ਭੇਜੀਆਂ ਹਨ, ਨੇ ਸੈੱਲਫ਼ੋਨਾਂ 'ਚ ਲਿਖੇ ਨੋਟ ਦਾ ਜ਼ਿਕਰ ਕੀਤਾ ਹੈ ਜਿਸ 'ਚ ਇੱਕ ਅਧਿਆਪਕ ਦਾ ਨਾਂ ਲਿਆ ਗਿਆ ਹੈ। ਰਿਪੋਰਟ 'ਚ ਲਤੀਫ ਨੇ ਕਿਹਾ ਕਿ "ਨੋਟ 'ਚ ਇੱਕ ਪ੍ਰੋਫੈਸਰ ਦਾ ਨਾਂ ਹੈ ਤੇ ਕਿਹਾ ਗਿਆ ਹੈ ਕਿ ਉਹ ਅਧਿਆਪਕ ਮੇਰੀ (ਫਾਤਿਮਾ) ਮੌਤ ਦਾ ਕਾਰਨ ਹੈ।"
ਫੋਨ ਪੁਲਿਸ ਦੀ ਹਿਰਾਸਤ 'ਚ ਹੈ। ਆਈਆਈਟੀ-ਮਦਰਾਸ ਵਿਖੇ ਮਨੁੱਖਤਾ ਵਿਭਾਗ ਦੇ ਮੁਖੀ ਉਮਕਾਂਤ ਦਾਸ਼ ਨੇ ਕਿਹਾ ਕਿ ਵਿਦਿਆਰਥੀ ਤੇ ਪ੍ਰੋਫੈਸਰਾਂ ਸਣੇ ਪੂਰਾ ਵਿਭਾਗ ਹੈਰਾਨ ਹੈ ਕਿ ਉਸਦੀ ਮੌਤ ਕਿਵੇਂ ਤੇ ਕਿਉਂ ਹੋਈ।
ਉਧਰ ਫਾਤਿਮਾ ਦੇ ਪਿਤਾ ਲਤੀਫ ਨੇ ਕਿਹਾ ਕਿ ਸਾਡੇ ਕੋਲ ਇਹ ਵੀ ਜਾਣਕਾਰੀ ਹੈ ਕਿ ਉਹ ਹਰ ਰਾਤ ਲਗਭਗ 9 ਵਜੇ ਮੈਸ ਹਾਲ 'ਚ ਰੋਂਦੀ ਹੋਈ ਬੈਠਦੀ ਸੀ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement