ਮਨਾਲੀ-ਲੇਹ ਨੈਸ਼ਨਲ ਹਾਈਵੇਅ 'ਤੇ ਬੱਦਲ ਫਟਣ ਕਰਕੇ ਹੋਇਆ ਭਾਰੀ ਨੁਕਸਾਨ, ਕਈ ਰਾਸਤੇ ਕੀਤੇ ਡਾਇਵਰਟ
Cloud Burst in Manali-Leh Highway: ਹਿਮਾਚਲ 'ਚ ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ 'ਤੇ ਬੱਦਲ ਫਟਣ ਕਰਕੇ ਪਲਚਾਨ ਖੇਤਰ 'ਚ ਹੜ੍ਹ ਆ ਗਿਆ, ਜਿਸ ਕਰਕੇ ਪੁਲ 'ਤੇ ਮਲਬਾ ਜਮ੍ਹਾ ਹੋ ਗਿਆ।
Cloud Burst in Himachal Pradesh: ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਇਸ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬੀਤੀ ਰਾਤ ਵੀ ਮਨਾਲੀ-ਲੇਹ ਨੈਸ਼ਨਲ ਹਾਈਵੇ-003 'ਤੇ ਪਲਚਾਨ ਨੇੜੇ ਬੱਦਲ ਫਟ ਗਿਆ ਸੀ। ਬੱਦਲ ਫਟਣ ਕਾਰਨ ਸੜਕਾਂ 'ਤੇ ਵੱਡੇ-ਵੱਡੇ ਪੱਥਰ ਡਿੱਗ ਗਏ ਹਨ। ਇੱਥੋਂ ਦੀ ਸੜਕ ਵੀ ਖਰਾਬ ਹੋ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਇਸ ਸੜਕ ਨੂੰ ਧੁੰਧੀ ਤੋਂ ਪਲਚਾਨ ਤੱਕ ਹਰ ਤਰ੍ਹਾਂ ਦੇ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਸਾਰੀਆਂ ਗੱਡੀਆਂ ਨੂੰ ਅਟਲ ਸੁਰੰਗ ਰਾਹੀਂ ਰੋਹਤਾਂਗ ਤੋਂ ਮਨਾਲੀ ਭੇਜਿਆ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਹੈ।
ਦੱਸ ਦਈਏ ਕਿ ਪਿਛਲੇ ਸਾਲ ਵੀ ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਹੋਈ ਤਬਾਹੀ ਨੇ ਮੰਡੀ, ਕੁੱਲੂ, ਮਨਾਲੀ ਅਤੇ ਸ਼ਿਮਲਾ 'ਚ ਭਾਰੀ ਤਬਾਹੀ ਮਚਾਈ ਸੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਸਮੇਂ ਤੇਜ਼ ਮੀਂਹ ਪਿਆ। ਇਸ ਭਾਰੀ ਬਰਸਾਤ ਕਾਰਨ ਬੱਦਲ ਫਟਣ ਵਰਗੀ ਸਥਿਤੀ ਪੈਦਾ ਹੋ ਗਈ। ਵੱਡੇ-ਵੱਡੇ ਪੱਥਰ ਸੜਕਾਂ 'ਤੇ ਆ ਗਏ। ਰਾਤ ਦੇ ਹਨੇਰੇ ਵਿੱਚ ਕੁਝ ਸਮਝ ਨਹੀਂ ਸੀ ਆਉਂਦਾ। ਸਿਰਫ਼ ਪੱਥਰ ਡਿੱਗਣ ਦੀ ਆਵਾਜ਼ ਹੀ ਸੁਣਾਈ ਦਿੱਤੀ। ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਨਦੀ ਨੇ ਵੀ ਆਪਣਾ ਰੁਖ ਬਦਲ ਲਿਆ ਹੈ।
- ਸਾਵਧਾਨੀ ਨਾਲ ਗੱਡੀ ਚਲਾਓ ਅਤੇ ਸੜਕ 'ਤੇ ਸੰਭਾਵੀ ਖ਼ਤਰਿਆਂ ਤੋਂ ਸੁਚੇਤ ਰਹੋ।
- ਲੋੜ ਪੈਣ 'ਤੇ ਹੀ ਯਾਤਰਾ ਕਰੋ ਅਤੇ ਟ੍ਰੈਫਿਕ ਅੱਪਡੇਟ ਲਈ ਸਾਡੇ ਨਾਲ ਸੰਪਰਕ ਵਿੱਚ ਰਹੋ।
- ਵਧੇਰੇ ਜਾਣਕਾਰੀ ਲਈ ਸੰਪਰਕ ਕਰੋ- ਜ਼ਿਲ੍ਹਾ ਆਫ਼ਤ ਕੰਟਰੋਲ ਰੂਮ 9459461355, ਕੰਟਰੋਲ ਰੂਮ- 8988092298।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।