ਮੁੱਖ ਮੰਤਰੀ ਨੇ ਯੂਕਰੇਨ 'ਚ ਮਾਰੇ ਗਏ ਵਿਦਿਆਰਥੀ ਨਵੀਨ ਦੇ ਮਾਪਿਆਂ ਨੂੰ 25 ਲੱਖ ਰੁਪਏ ਦਾ ਸੌਂਪਿਆ ਚੈੱਕ
Ukraine- Russia War : ਵਿਦੇਸ਼ ਮੰਤਰਾਲੇ ਨੇ 1 ਮਾਰਚ ਨੂੰ ਨਵੀਨ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ। ਮੰਤਰਾਲੇ ਨੇ ਕਿਹਾ ਸੀ ਕਿ ਕਰਨਾਟਕ ਦੇ ਹਾਵੇਰੀ ਜ਼ਿਲੇ ਦੇ ਵਿਦਿਆਰਥੀ ਨਵੀਨ ਸ਼ੇਖਰੱਪਾ..
ਨਵੀਂ ਦਿੱਲੀ: Ukraine- Russia War ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ (Karnataka Chief Minister Basavaraj Bomai) ਨੇ ਸ਼ਨੀਵਾਰ ਨੂੰ ਯੂਕਰੇਨ ਵਿੱਚ ਰੂਸੀ (Ukraine- Russia War) ਹਮਲੇ ਦੌਰਾਨ ਮਾਰੇ ਗਏ ਮੈਡੀਕਲ ਵਿਦਿਆਰਥੀ ਨਵੀਨ ਸ਼ੇਖਰੱਪਾ (Naveen Shekharpa) ਦੇ ਮਾਪਿਆਂ ਨੂੰ 25 ਲੱਖ ਰੁਪਏ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਨਵੀਨ ਦੀ ਲਾਸ਼ ਨੂੰ ਘਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ, 'ਮੈਂ ਨਵੀਨ ਸ਼ੇਖਰੱਪਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਚੈੱਕ ਸੌਂਪਿਆ। ਅਸੀਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦੇਵਾਂਗੇ। ਨਵੀਨ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇਗਾ। ਮੈਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਹੋਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਇਸ ਤੋਂ ਇਲਾਵਾ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨਾਲ ਵੀ ਗੱਲਬਾਤ ਚੱਲ ਰਹੀ ਹੈ।
Paid my tributes to #NaveenShekharappa, consoled his parents & expressed solidarity with them in their loss. While no one can compensate for the loss of a precious human life, still offered a cheque worth Rs 25 lacs to Naveen’s family. We stand with them in their hour of grief. pic.twitter.com/KArQqn9aiT
— Basavaraj S Bommai (@BSBommai) March 5, 2022
ਵਿਦੇਸ਼ ਮੰਤਰਾਲੇ ਨੇ 1 ਮਾਰਚ ਨੂੰ ਨਵੀਨ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ। ਮੰਤਰਾਲੇ ਨੇ ਕਿਹਾ ਸੀ ਕਿ ਕਰਨਾਟਕ ਦੇ ਹਾਵੇਰੀ ਜ਼ਿਲੇ ਦੇ ਵਿਦਿਆਰਥੀ ਨਵੀਨ ਸ਼ੇਖਰੱਪਾ, ਜੋ ਕਿ ਯੂਕਰੇਨ ਦੇ ਖਾਰਕੀਵ ਵਿੱਚ ਐਮਬੀਬੀਐਸ ਦੇ ਚੌਥੇ ਸਾਲ ਵਿੱਚ ਪੜ੍ਹ ਰਿਹਾ ਸੀ, ਦੀ ਮੌਤ ਹੋ ਗਈ। 21 ਸਾਲਾ ਭਾਰਤੀ ਵਿਦਿਆਰਥੀ ਨਵੀਨ ਭੋਜਨ ਖਰੀਦਣ ਲਈ ਕਤਾਰ ਵਿੱਚ ਖੜ੍ਹਾ ਸੀ ਜਦੋਂ ਹਮਲਾ ਹੋਇਆ।
ਫਰਵਰੀ ਦੇ ਅੰਤ ਤੋਂ ਯੂਕਰੇਨ ਵਿੱਚ ਰੂਸ ਦੇ ਹਮਲੇ ਜਾਰੀ ਹਨ। ਉੱਥੇ ਚੱਲ ਰਹੀ ਸੰਕਟ ਦੀ ਸਥਿਤੀ ਦੇ ਕਾਰਨ, ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਆਪਰੇਸ਼ਨ ਗੰਗਾ ਅਭਿਆਨ ਸ਼ੁਰੂ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਸ਼ਨੀਵਾਰ ਤੱਕ ਕੁੱਲ 21,000 ਭਾਰਤੀ ਯੂਕਰੇਨ ਛੱਡ ਚੁੱਕੇ ਹਨ।
ਇਨ੍ਹਾਂ ਵਿੱਚੋਂ 13,300 ਭਾਰਤੀਆਂ ਨੂੰ ਅਪਰੇਸ਼ਨ ਗੰਗਾ ਰਾਹੀਂ 63 ਉਡਾਣਾਂ ਰਾਹੀਂ ਘਰ ਲਿਆਂਦਾ ਗਿਆ ਹੈ। ਲਗਭਗ ਚਾਰ ਹਜ਼ਾਰ ਨਾਗਰਿਕ ਵਪਾਰਕ ਉਡਾਣਾਂ ਰਾਹੀਂ ਪਹਿਲਾਂ ਹੀ ਭਾਰਤ ਆ ਚੁੱਕੇ ਹਨ। ਇਸ ਸਮੇਂ 2500 ਭਾਰਤੀ ਯੂਕਰੇਨ ਦੀ ਪੱਛਮੀ ਸਰਹੱਦ 'ਤੇ ਸਥਿਤ ਦੇਸ਼ਾਂ 'ਚ ਹਨ।