CM Hemant Soren Disqualification: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ, ਚੋਣ ਕਮਿਸ਼ਨ ਨੇ ਰਾਜਪਾਲ ਨੂੰ ਭੇਜੀ ਰਿਪੋਰਟ
CM Hemant Soren Disqualification: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਕੇਂਦਰੀ ਚੋਣ ਕਮਿਸ਼ਨ ਨੇ ਰਾਜਪਾਲ ਨੂੰ ਪੱਤਰ ਭੇਜਿਆ ਹੈ।
CM Hemant Soren Disqualification: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਕੇਂਦਰੀ ਚੋਣ ਕਮਿਸ਼ਨ ਨੇ ਰਾਜਪਾਲ ਨੂੰ ਪੱਤਰ ਭੇਜਿਆ ਹੈ। ਕਮਿਸ਼ਨ ਨੇ ਇਹ ਸਿਫਾਰਿਸ਼ ਸੋਰੇਨ ਵੱਲੋਂ ਇੱਕ ਖਾਨ ਆਪਣੇ ਨਾਂ ਕਰਵਾਉਣ ਦੇ ਮਾਮਲੇ 'ਚ ਕੀਤੀ ਹੈ। ਰਾਜਪਾਲ ਰਮੇਸ਼ ਬੈਸ ਕਰੀਬ 2 ਵਜੇ ਰਾਂਚੀ ਪਹੁੰਚਣਗੇ। ਇਸ ਨੂੰ ਤਕਰੀਬਨ ਤਿੰਨ ਵਜੇ ਤੱਕ ਗਜ਼ਟ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ ਜਿਸ ਵਿਚ ਹੇਮੰਤ ਸੋਰੇਨ ਦੀ ਮੈਂਬਰਸ਼ਿਪ ਗਈ
ਬੀਜੇਪੀ ਦਾ ਇਲਜ਼ਾਮ ਹੈ ਕਿ ਹੇਮੰਤ ਸੋਰੇਨ ਨੇ ਖੁਦ ਨੂੰ ਸਟੋਨ ਮਾਈਨਿੰਗ ਲੀਜ਼ ਅਲਾਟ ਕੀਤੀ ਸੀ। ਉਨ੍ਹਾਂ ਨੇ ਇਸ ਨੂੰ ਭ੍ਰਿਸ਼ਟ ਪ੍ਰਥਾ ਦੱਸਿਆ। ਕਿਉਂਕਿ ਹੇਮੰਤ ਕੋਲ ਰਾਜ ਮੰਤਰੀ ਮੰਡਲ ਵਿੱਚ ਮਾਈਨਿੰਗ-ਵਨ ਮੰਤਰੀ ਦਾ ਚਾਰਜ ਹੈ।
ਦਰਅਸਲ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਲਈ ਕੰਮ ਕਰਨ ਵਾਲੇ ਸ਼ਿਵਸ਼ੰਕਰ ਸ਼ਰਮਾ ਨੇ ਮਾਈਨਿੰਗ ਘੁਟਾਲੇ ਦੀ ਜਾਂਚ ਸੀਬੀਆਈ ਅਤੇ ਈਡੀ ਤੋਂ ਕਰਨ ਦੀ ਮੰਗ ਕਰਦੇ ਹੋਏ ਦੋ ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਸਨ।ਇਹ ਦੋਸ਼ ਹੈ ਕਿ ਹੇਮੰਤ ਸੋਰੇਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਸਟੋਨ ਕੁਆਰੀ ਮਾਈਨਸ ਆਪਣੇ ਨਾਂ ਅਲਾਟ ਕੀਤੀ । ਸੋਰੇਨ ਪਰਿਵਾਰ 'ਤੇ ਸ਼ੈੱਲ ਕੰਪਨੀ 'ਚ ਨਿਵੇਸ਼ ਕਰਕੇ ਜਾਇਦਾਦ ਹਾਸਲ ਕਰਨ ਦਾ ਵੀ ਦੋਸ਼ ਹੈ।
ਹੁਣ ਝਾਰਖੰਡ ਵਿੱਚ ਕੀ ਹੋਵੇਗਾ
ਝਾਰਖੰਡ 'ਚ ਸਰਕਾਰ ਚਲਾ ਰਿਹਾ ਝਾਰਖੰਡ ਮੁਕਤੀ ਮੋਰਚਾ ਵੀ ਹੁਣ ਹੇਮੰਤ ਸੋਰੇਨ ਦੇ ਵਿਕਲਪ 'ਤੇ ਚਰਚਾ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸੀਐਮ ਦਾ ਅਹੁਦਾ ਸੋਰੇਨ ਪਰਿਵਾਰ ਕੋਲ ਹੀ ਰਹੇਗਾ। ਇਸ ਦੇ ਨਾਲ ਹੀ ਭਾਜਪਾ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਹੇਮੰਤ ਵਿਕਲਪ ਵਜੋਂ ਆਪਣੀ ਪਤਨੀ ਕਲਪਨਾ ਸੋਰੇਨ ਦਾ ਨਾਂ ਅੱਗੇ ਕਰ ਸਕਦੇ ਹਨ।