24 ਘੰਟਿਆਂ 'ਚ 9 ਕਤਲ, ਕੇਜਰੀਵਾਲ ਦਾ ਸਵਾਲ, ਪੁਲਿਸ ਦਾ ਜਵਾਬ
ਦਿੱਲੀ ‘ਚ 24 ਘੰਟੇ ‘ਚ 9 ਕਤਲ ਹੋਣ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਪੁਲਿਸ ‘ਚ ਜੁਬਾਨੀ ਜੰਗ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਨੇ ਰਾਸ਼ਟਰੀ ਰਾਜਧਾਨੀ ਦੀ ਸਥਿਤੀ ਨੂੰ ਭਿਆਨਕ ਦੱਸਿਆ। ਉਧਰ ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਅਪਰਾਧ ਘਟੇ ਹਨ।
ਇਸ ‘ਤੇ ਦਿੱਲੀ ਪੁਲਿਸ ਨੇ ਵੀ ਕੇਜਰੀਵਾਲ ਨੂੰ ਜਵਾਬ ਦਿੰਦੇ ਹੋਏ ਲਿਖਿਆ, “ਦਿੱਲੀ ‘ਚ ਅਪਰਾਧ ਵਧਿਆ ਨਹੀਂ ਹੈ। ਸਾਲ 2018 ਦੇ ਮੁਕਾਬਲੇ ਅਪਰਾਧਾਂ ਦੀ ਗਿਣਤੀ ‘ਚ 10 ਫੀਸਦ ਦੀ ਕਮੀ ਹੋਈ ਹੈ। ਬਜੁਰਗਾਂ ਖਿਲਾਫ ਹੋ ਰਹੇ ਅਪਰਾਧ ਵੀ 22 ਫੀਸਦ ਘਟੇ ਹਨ।”Delhi is witnessing a dangerous spurt in serious crimes. An elderly couple and their domestic help murdered in Vasant Vihar. Nine murders reported in last 24 hours across the city. Whose door should be knocked for safety & security of Delhiites ?
— Arvind Kejriwal (@ArvindKejriwal) 23 June 2019
ਦਿੱਲੀ ‘ਚ ਪੁਲਿਸ ਦੀ ਕਮਾਨ ਉਪ ਰਾਜਪਾਲ ਦੇ ਹੱਥਾਂ ‘ਚ ਹੈ ਜਦਕਿ ਕੇਜਰੀਵਾਲ ਸਰਕਾਰ ਮੰਗ ਕਰ ਰਹੀ ਹੈ ਕਿ ਰਾਜਧਾਨੀ ਨੂੰ ਪੂਰਨ ਸੂਬੇ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਪੁਲਿਸ ਦੀ ਕਮਾਨ ਸੱਤਾਧਾਰ ਦੇ ਹੱਥਾਂ ‘ਚ ਆ ਸਕੇ।No such increase in crime in Delhi. Overall heinous crimes down by 10 % this year compared to 2018. Similarly heinous crime committed against senior citizens also down by 22% due to preventive efforts of Delhi police. @ArvindKejriwal pic.twitter.com/FaAA5PvLnK
— Delhi Police (@DelhiPolice) 23 June 2019
ਸ਼ਨੀਵਾਰ ਨੂੰ ਸਵੇਰੇ 42 ਸਾਲਾ ਇਸ ਵਿਅਕਤੀ ਨੇ ਆਪਣੀ ਪਤਨੀ ਸਮੇਤ ਤਿੰਨ ਬੱਚਿਆਂ ਦਾ ਕਤਲ ਕੀਤਾ, ਇੱਕ ਹੋਰ ਘਟਨਾ ‘ਚ ਕੁਝ ਲੋਕਾਂ ਨੇ ਘਰ ‘ਚ ਦਾਖਲ ਹੋ ਹੇ ਇੱਕ ਅੰਨ੍ਹੇ ਮਿਊਜ਼ਿਕ ਟੀਚਰ ਤੇ ਉਸ ਦੀ ਪਤਨੀ ਦਾ ਕਤਲ ਕੀਤਾ। ਐਤਵਾਰ ਦੀ ਸਵੇਰ ਵਸੰਤ ਵਿਹਾਰ ‘ਚ ਬਜ਼ੁਰਗ ਜੋੜੇ ਤੇ ਉਨ੍ਹਾਂ ਦੀ ਨੌਕਰਾਣੀ ਦੀ ਲਾਸ਼ ਮਿਲੀ।Also two of the three incidents of murder which Hon’ble CM @ArvindKejriwal is referring have been committed by family members or persons living in the house. Both cases are solved & accused arrested. In the Vasant Vihar case also entry is friendly and police has vital leads.
— Delhi Police (@DelhiPolice) 23 June 2019