Punjab News: ਪਰਿਵਾਰ ਸਮੇਤ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਏ CM ਮਾਨ, ਕੇਜਰੀਵਾਲ ਦੀ ਰਿਹਾਈ ਲਈ ਕੀਤੀ ਅਰਦਾਸ
ਮਾਨ ਨੇ ਕਿਹਾ ਕਿ ਗੁਰੂ ਮਹਾਰਾਜ ਦਾ ਆਸ਼ਿਰਵਾਦ ਲੈਣ ਲਈ ਆਏ ਹਨ ਕਿ ਵਾਹਿਗੁਰੂ ਪੰਜਾਬ ਦੀ ਸੇਵਾ ਕਰਨ ਤੇ ਲੋਕਾਂ ਦੇ ਪੱਖ ਵਿੱਚ ਫੈਸਲੇ ਲੈਣ ਦਾ ਬਲ ਬਖਸ਼ੇ, ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਉਹ ਭਲਕੇ ਮਹਾਰਾਸ਼ਟਰ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ ਤਾਂ ਕਿ ਪੰਜਾਬ ਨਾਲ ਕਾਰੋਬਾਰ ਵਧਾਇਆ ਜਾ ਸਕੇ
Takhat Sachkhand Sri Hazur Sahib: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਰਿਵਾਰ ਸਮੇਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਗੁਰੂ ਚਰਨਾ ਵਿੱਚ ਪੰਜਾਬ ਦੀ ਚੜ੍ਹਦੀਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਮੁੱਖ ਮੰਤਰੀ ਨੇ ਏਅਰਪੋਰਟ ਉੱਤੇ ਮੀਡੀਆ ਨਾਲ ਰਾਬਤਾ ਕਰਦਿਆਂ ਕਿਹਾ, ਉਹ ਗੁਰੂ ਮਹਾਰਾਜ ਦਾ ਆਸ਼ਿਰਵਾਦ ਲੈਣ ਲਈ ਆਏ ਹਨ ਕਿ ਵਾਹਿਗੁਰੂ ਪੰਜਾਬ ਦੀ ਸੇਵਾ ਕਰਨ ਤੇ ਲੋਕਾਂ ਦੇ ਪੱਖ ਵਿੱਚ ਫੈਸਲੇ ਲੈਣ ਦਾ ਬਲ ਬਖਸ਼ੇ, ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਉਹ ਭਲਕੇ ਮਹਾਰਾਸ਼ਟਰ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ ਤਾਂ ਕਿ ਪੰਜਾਬ ਨਾਲ ਕਾਰੋਬਾਰ ਵਧਾਇਆ ਜਾ ਸਕੇ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਪੁੱਛਣ ਉੱਤੇ ਮਾਨ ਨੇ ਕਿਹਾ ਕਿ ਉਹ ਕੇਜਰੀਵਾਲ ਦੀ ਰਿਹਾਈ ਲਈ ਅਰਦਾਸ ਕਰਨਗੇ।
Paid obeisance at Takhat Sachkhand Sri Hazur Sahib in Nanded, seeking blessings for the progress and prosperity of Punjab and all Punjabis.
— AAP Punjab (@AAPPunjab) August 20, 2024
Will meet with renowned businessmen & film personalities tomorrow, to foster investment & other opportunities in Punjab
—CM @BhagwantMann pic.twitter.com/PphvxEOHgg
ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਨਤਮਸਤਕ ਹੋਏ ਗੁਰੂ ਚਰਨਾਂ 'ਚ ਉਹਨਾਂ ਪੰਜਾਬ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
ਪਾਰਟੀ ਨੇ ਲਿਖਿਆ ਕਿ, ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕਾਂ ਵੱਲੋਂ, ਪਰਿਵਾਰ ਸਮੇਤ ਦਰਸ਼ਨਾਂ ਲਈ ਪਹੁੰਚੇ ਭਗਵੰਤ ਸਿੰਘ ਮਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਖ਼ਸ਼ੇ ਸਤਿਕਾਰ ਲਈ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ, CM ਮਾਨ ਨੇ ਸਮੂਹ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ।
CM @BhagwantMann ਜੀ ਅੱਜ ਪਰਿਵਾਰ ਸਮੇਤ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਨਤਮਸਤਕ ਹੋਏ
— AAP Punjab (@AAPPunjab) August 20, 2024
ਗੁਰੂ ਚਰਨਾਂ 'ਚ ਉਹਨਾਂ ਪੰਜਾਬ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ pic.twitter.com/3hrVifwfWj
ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕਾਂ ਵੱਲੋਂ, ਪਰਿਵਾਰ ਸਮੇਤ ਦਰਸ਼ਨਾਂ ਲਈ ਪਹੁੰਚੇ CM @BhagwantMann ਨੂੰ ਸਨਮਾਨਿਤ ਕੀਤਾ ਗਿਆ।
— AAP Punjab (@AAPPunjab) August 20, 2024
ਬਖ਼ਸ਼ੇ ਸਤਿਕਾਰ ਲਈ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ, CM ਮਾਨ ਨੇ ਸਮੂਹ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ। pic.twitter.com/bNBF8nDODx