ਪੜਚੋਲ ਕਰੋ

ਲਖਨਊ 'ਚ ਸਹੁੰ ਚੁੱਕ ਸਮਾਗਮ ਦੀਆਂ ਜ਼ੋਰਦਾਰ ਤਿਆਰੀਆਂ, ਅੱਜ ਸ਼ਾਮ 4 ਵਜੇ ਯੋਗੀ ਦੂਜੀ ਵਾਰ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

Yogi Oath Ceremony: 10 ਮਾਰਚ ਨੂੰ ਆਏ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਇਤਿਹਾਸਕ ਨਤੀਜਾ ਅੱਜ ਆਪਣੇ ਅੰਤਿਮ ਪੜਾਅ ਤੱਕ ਪਹੁੰਚੇਗਾ। ਯੋਗੀ 2.0 ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ।

Yogi Oath Ceremony: 10 ਮਾਰਚ ਨੂੰ ਆਏ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਇਤਿਹਾਸਕ ਨਤੀਜਾ ਅੱਜ ਆਪਣੇ ਅੰਤਿਮ ਪੜਾਅ ਤੱਕ ਪਹੁੰਚੇਗਾ। ਯੋਗੀ 2.0 ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਸ਼ਾਨਦਾਰ ਸਮਾਗਮ ਦੌਰਾਨ ਯੋਗੀ ਆਦਿੱਤਿਆਨਾਥ ਲਗਾਤਾਰ ਦੂਜੀ ਵਾਰ ਯੂਪੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਯੋਗੀ ਦੇ ਨਾਲ ਮੰਤਰੀਆਂ ਦੀ ਲੰਬੀ ਟੀਮ ਵੀ ਹੋਵੇਗੀ। ਤਿਆਰੀਆਂ ਸ਼ਾਨਦਾਰ ਹਨ ਅਤੇ ਮਹਿਮਾਨਾਂ ਦੀ ਸੂਚੀ ਕਾਫੀ ਲੰਬੀ ਹੈ। ਯੋਗੀ ਦੇ ਨਾਲ ਕਰੀਬ 46 ਮੰਤਰੀ ਵੀ ਸਹੁੰ ਚੁੱਕ ਸਕਦੇ ਹਨ। ਪੜ੍ਹੋ ਵਿਸ਼ੇਸ਼ ਰਿਪੋਰਟ।


ਯੋਗੀ ਅੱਜ ਦੂਜੀ ਵਾਰ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ 
ਨਵਾਂ ਉੱਤਰ ਪ੍ਰਦੇਸ਼ ਬਣਾਉਣ ਦੇ ਸੰਕਲਪ ਨਾਲ ਯੋਗੀ ਆਦਿਤਿਆਨਾਥ ਅੱਜ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕਣ ਤੋਂ ਪਹਿਲਾਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ। ਸਭ ਤੋਂ ਪਹਿਲਾਂ ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਯੋਗੀ ਆਦਿਤਿਆਨਾਥ ਨੂੰ ਐਨਡੀਏ ਦੀ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਯੋਗੀ ਆਦਿਤਿਆਨਾਥ ਨੇ ਰਾਜ ਭਵਨ ਪਹੁੰਚ ਕੇ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਆਪਣੇ ਸਹਿਯੋਗੀ ਦਲਾਂ ਦੇ ਨਾਲ ਰਾਜ ਭਵਨ 'ਚ ਬਹੁਮਤ ਹੋਣ ਲਈ ਸਮਰਥਨ ਪੱਤਰ ਰਾਜਪਾਲ ਨੂੰ ਸੌਂਪਿਆ।

ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਮੁੱਖ ਮੰਤਰੀ ਹੋਣਗੇ ਰੀਪੀਟ
ਯੂਪੀ ਦੇ ਇਤਿਹਾਸ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਅਜਿਹਾ ਮੌਕਾ ਆਇਆ ਹੈ, ਜਦੋਂ ਕੋਈ ਮੁੱਖ ਮੰਤਰੀ ਦੂਜਾ ਕਾਰਜਕਾਲ ਦੁਹਰਾਉਣ ਜਾ ਰਿਹਾ ਹੈ। ਇਹ ਸਭ ਭਾਜਪਾ ਨੂੰ ਦਿੱਤੇ ਬੰਪਰ ਫਤਵੇ ਕਾਰਨ ਹੀ ਸੰਭਵ ਹੋਇਆ ਹੈ। ਇਸ ਲਈ ਇਸ ਇਤਿਹਾਸਕ ਜਿੱਤ ਤੋਂ ਬਾਅਦ ਸਹੁੰ ਚੁੱਕਣ ਜਾ ਰਹੇ ਯੋਗੀ ਆਦਿੱਤਿਆਨਾਥ ਦਾ ਸਹੁੰ ਚੁੱਕ ਸਮਾਗਮ ਵੀ ਇਤਿਹਾਸਕ ਹੋਣ ਜਾ ਰਿਹਾ ਹੈ।

ਯੋਗੀ ਆਦਿਤਿਆਨਾਥ ਸ਼ਾਮ 4 ਵਜੇ ਲਖਨਊ ਦੇ ਇਸ ਏਕਾਨਾ ਸਟੇਡੀਅਮ 'ਚ ਇਕ ਸ਼ਾਨਦਾਰ ਮੰਚ 'ਤੇ ਸਹੁੰ ਚੁੱਕਣ ਜਾ ਰਹੇ ਹਨ। ਤਾਜਪੋਸ਼ੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਤਿਹਾਸਕ ਤਿਆਰੀ ਦੀ ਝਲਕ ਇਸ ਸਟੇਡੀਅਮ ਦੇ ਅੰਦਰ ਹੀ ਨਹੀਂ, ਸਗੋਂ ਪੂਰੇ ਲਖਨਊ ਨੂੰ ਸਜਾਇਆ ਗਿਆ ਹੈ। ਏਅਰਪੋਰਟ ਤੋਂ ਏਕਾਨਾ ਸਟੇਡੀਅਮ ਤੱਕ ਦੀ ਸੜਕ ਨੂੰ ਭਾਜਪਾ ਦੇ ਝੰਡਿਆਂ, ਪੋਸਟਰਾਂ ਅਤੇ ਹੋਰਡਿੰਗਾਂ ਨਾਲ ਤਿਆਰ ਕੀਤਾ ਗਿਆ ਹੈ।

ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੂਚੀ ਲੰਬੀ -
ਸ਼ਾਨਦਾਰ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੂਚੀ ਕਾਫੀ ਲੰਬੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਤੋਂ ਇਲਾਵਾ ਸਾਰੇ ਕੇਂਦਰੀ ਮੰਤਰੀ ਅਤੇ ਭਾਜਪਾ ਰਾਜਾਂ ਦੇ ਮੁੱਖ ਮੰਤਰੀ ਹੀ ਮੌਜੂਦ ਨਹੀਂ ਹੋਣਗੇ, ਸਗੋਂ ਸੂਬੇ ਦੇ ਵਿਰੋਧੀ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਸਾਬਕਾ ਸੀਐਮ ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ, ਮਾਇਆਵਤੀ, ਆਰਐਲਡੀ ਦੇ ਜਯੰਤ ਚੌਧਰੀ ਨੂੰ ਯੋਗੀ ਆਦਿਤਿਆਨਾਥ ਨੇ ਖੁਦ ਫੋਨ ਕਰਕੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇੰਨਾ ਹੀ ਨਹੀਂ ਦੇਸ਼ ਦੇ ਕਈ ਉੱਘੇ ਉਦਯੋਗਪਤੀ, ਵੱਡੇ ਧਾਰਮਿਕ ਆਗੂ, ਸੰਤ-ਮਹਾਂਪੁਰਸ਼ ਵੀ ਸਹੁੰ ਚੁੱਕ ਸਮਾਗਮ ਦੇ ਗਵਾਹ ਬਣਨਗੇ।

ਸਹੁੰ ਚੁੱਕਣ ਤੋਂ ਪਹਿਲਾਂ ਕੀਤੀ ਜਾਵੇਗੀ ਪੂਜਾ 
ਇਸ ਸਮਾਰੋਹ 'ਚ ਯੋਗ ਗੁਰੂ ਬਾਬਾ ਰਾਮਦੇਵ, ਹਾਲ ਹੀ 'ਚ ਆਈ ਬਾਲੀਵੁੱਡ ਫਿਲਮ 'ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਅਤੇ ਫਿਲਮ ਦੀ ਅਦਾਕਾਰਾ ਪੱਲਵੀ ਜੋਸ਼ੀ ਦੇ ਵੀ ਸ਼ਾਮਲ ਹੋਣ ਦੀ ਖਬਰ ਹੈ। ਯੂਪੀ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਅੱਜ ਰਾਜ ਭਰ ਦੇ ਮੰਦਰਾਂ ਵਿੱਚ ਪੂਜਾ ਅਰਚਨਾ ਹੋਵੇਗੀ। ਸਹੁੰ ਚੁੱਕਣ ਤੋਂ ਪਹਿਲਾਂ ਸਵੇਰੇ 9 ਵਜੇ ਤੱਕ ਭਾਜਪਾ ਵਰਕਰ ਸੂਬੇ ਦੇ 27 ਹਜ਼ਾਰ ਤੋਂ ਵੱਧ ਸ਼ਕਤੀ ਕੇਂਦਰਾਂ ਦੇ ਨੇੜੇ ਮੰਦਰਾਂ 'ਚ ਜਾਣਗੇ ਅਤੇ ਲੋਕ ਭਲਾਈ ਲਈ ਪੂਜਾ ਕਰਨਗੇ।

 

ਟਾਪ ਹੈਡਲਾਈਨ

Officer Suspend: ਸੂਬਾ ਸਰਕਾਰ ਵੱਲੋਂ ਸਖ਼ਤ ਐਕਸ਼ਨ, IFS ਅਫ਼ਸਰ ਸਸਪੈਂਡ, FIR ਵੀ ਹੋਏਗੀ ਦਰਜ, ਜਾਣੋ ਪੂਰਾ ਮਾਮਲਾ...
ਸੂਬਾ ਸਰਕਾਰ ਵੱਲੋਂ ਸਖ਼ਤ ਐਕਸ਼ਨ, IFS ਅਫ਼ਸਰ ਸਸਪੈਂਡ, FIR ਵੀ ਹੋਏਗੀ ਦਰਜ, ਜਾਣੋ ਪੂਰਾ ਮਾਮਲਾ...
ਪੁਲਿਸ 'ਚ ਵੱਡਾ ਫੇਰਬਦਲ, 11 ਇੰਸਪੈਕਟਰ ਸਣੇ 18 ਪੁਲਿਸ ਮੁਲਾਜ਼ਮਾਂ ਦੇ ਹੋਏ ਤਬਾਦਲੇ; ਦੇਖੋ ਪੂਰੀ ਲਿਸਟ
ਪੁਲਿਸ 'ਚ ਵੱਡਾ ਫੇਰਬਦਲ, 11 ਇੰਸਪੈਕਟਰ ਸਣੇ 18 ਪੁਲਿਸ ਮੁਲਾਜ਼ਮਾਂ ਦੇ ਹੋਏ ਤਬਾਦਲੇ; ਦੇਖੋ ਪੂਰੀ ਲਿਸਟ
Political News: ਸਿਆਸੀ ਜਗਤ ਤੋਂ ਦੁਖਦ ਖਬਰ, ਸੀਨੀਅਰ ਭਾਜਪਾ ਆਗੂ ਦਾ ਦੇਹਾਂਤ, ਕਾਂਗਰਸ ਸਰਕਾਰ 'ਚ ਰਹੇ ਸਾਬਕਾ ਚੇਅਰਮੈਨ...
ਸਿਆਸੀ ਜਗਤ ਤੋਂ ਦੁਖਦ ਖਬਰ, ਸੀਨੀਅਰ ਭਾਜਪਾ ਆਗੂ ਦਾ ਦੇਹਾਂਤ, ਕਾਂਗਰਸ ਸਰਕਾਰ 'ਚ ਰਹੇ ਸਾਬਕਾ ਚੇਅਰਮੈਨ...
Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 2 KM ਦੂਰ ਤੱਕ ਸੁਣਾਈ ਦਿੱਤੀ ਆਵਾਜ਼; 5 ਲੋਕ ਬੁਰੀ ਤਰ੍ਹਾਂ ਜ਼ਖਮੀ...
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 2 KM ਦੂਰ ਤੱਕ ਸੁਣਾਈ ਦਿੱਤੀ ਆਵਾਜ਼; 5 ਲੋਕ ਬੁਰੀ ਤਰ੍ਹਾਂ ਜ਼ਖਮੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਮੰਦਭਾਗੀ ਖਬਰ, ਚੰਨੀ ਦੀ ਸਾਈਕਲ ਯਾਤਰਾ 'ਚ ਸ਼ਾਮਲ ਵਰਕਰ ਦੀ ਮੌਤ, ਹਾਰਟ ਅਟੈਕ ਮਗਰੋਂ ਸਿਹਤ ਵਿਗੜੀ, ਐਡਵੋਕੇਟ ਪੁੱਤਰ ਨੇ...
ਪੰਜਾਬ ਸਿਆਸਤ ਤੋਂ ਮੰਦਭਾਗੀ ਖਬਰ, ਚੰਨੀ ਦੀ ਸਾਈਕਲ ਯਾਤਰਾ 'ਚ ਸ਼ਾਮਲ ਵਰਕਰ ਦੀ ਮੌਤ, ਹਾਰਟ ਅਟੈਕ ਮਗਰੋਂ ਸਿਹਤ ਵਿਗੜੀ, ਐਡਵੋਕੇਟ ਪੁੱਤਰ ਨੇ...
Punjab News: ਪੰਜਾਬ ਦੇ ਇਸ ਜ਼ਿਲ੍ਹੇ ‘ਚ ਨਿੱਜੀ ਗੱਡੀਆਂ 'ਤੇ ਫਲੈਸ਼ਰ ਲਾਈਟਾਂ ਅਤੇ ਹੂਟਰ ਲਾਉਣ ਤੇ ਪਾਬੰਦੀ, ਉਲੰਘਣਾ ਕਰਨ ਵਾਲਿਆਂ ਖਿਲਾਫ ਹੋਏਗੀ ਸਖ਼ਤ ਕਾਰਵਾਈ...
ਪੰਜਾਬ ਦੇ ਇਸ ਜ਼ਿਲ੍ਹੇ ‘ਚ ਨਿੱਜੀ ਗੱਡੀਆਂ 'ਤੇ ਫਲੈਸ਼ਰ ਲਾਈਟਾਂ ਅਤੇ ਹੂਟਰ ਲਾਉਣ ਤੇ ਪਾਬੰਦੀ, ਉਲੰਘਣਾ ਕਰਨ ਵਾਲਿਆਂ ਖਿਲਾਫ ਹੋਏਗੀ ਸਖ਼ਤ ਕਾਰਵਾਈ...
Punjab News: ਪੰਜਾਬ 'ਚ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਕਾਰ ਨਾਲ ਜ਼ੋਰਦਾਰ ਟੱਕਰ, ਪੈ ਗਿਆ ਚੀਕ-ਚਿਹਾੜਾ, ਫਿਰ...
ਪੰਜਾਬ 'ਚ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਕਾਰ ਨਾਲ ਜ਼ੋਰਦਾਰ ਟੱਕਰ, ਪੈ ਗਿਆ ਚੀਕ-ਚਿਹਾੜਾ, ਫਿਰ...
ਸਾਂਸਦ ਅੰਮ੍ਰਿਤਪਾਲ ਸਿੰਘ 3 ਘੰਟੇ ਦੀ ਪੈਰੋਲ 'ਤੇ ਆਉਣਗੇ ਘਰ, ਚਾਚਾ ਨੇ ਕਿਹਾ - ਬਾਕੀ ਰਸਮਾਂ ਵੀਡੀਓ ਕਾਨਫਰੰਸਿੰਗ ਰਾਹੀਂ...
ਸਾਂਸਦ ਅੰਮ੍ਰਿਤਪਾਲ ਸਿੰਘ 3 ਘੰਟੇ ਦੀ ਪੈਰੋਲ 'ਤੇ ਆਉਣਗੇ ਘਰ, ਚਾਚਾ ਨੇ ਕਿਹਾ - ਬਾਕੀ ਰਸਮਾਂ ਵੀਡੀਓ ਕਾਨਫਰੰਸਿੰਗ ਰਾਹੀਂ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਨਗਰ ਸੁਧਾਰ ਟਰੱਸਟਾਂ ’ਚ ਕਈ ਅਧਿਕਾਰੀਆਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਨਗਰ ਸੁਧਾਰ ਟਰੱਸਟਾਂ ’ਚ ਕਈ ਅਧਿਕਾਰੀਆਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ ਸ਼ਿਮਲਾ ਦੇ ਬਰਾਬਰ ਠੰਡਾ, ਪਹਿਲੀ ਵਾਰ ਤਾਪਮਾਨ 8 ਡਿਗਰੀ ਤੋਂ ਆਇਆ ਹੇਠਾਂ; ਵੱਧ ਰਹੀ ਠੰਡ
ਪੰਜਾਬ-ਚੰਡੀਗੜ੍ਹ ਸ਼ਿਮਲਾ ਦੇ ਬਰਾਬਰ ਠੰਡਾ, ਪਹਿਲੀ ਵਾਰ ਤਾਪਮਾਨ 8 ਡਿਗਰੀ ਤੋਂ ਆਇਆ ਹੇਠਾਂ; ਵੱਧ ਰਹੀ ਠੰਡ
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ASI ਦੀ ਮੌਤ; ਮੱਚਿਆ ਹੜਕੰਪ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
ਸਵੇਰੇ-ਸਵੇਰੇ 9500 ਰੁਪਏ ਸਸਤੀ ਹੋਈ ਚਾਂਦੀ, ਸੋਨਾ ਵੀ ਮੁੱਧੇ ਮੂੰਹ ਡਿੱਗਿਆ; ਜਾਣੋ ਕਿੰਨਾ ਘੱਟ ਗਿਆ ਰੇਟ
Embed widget