ਪੜਚੋਲ ਕਰੋ
(Source: ECI/ABP News)
ਪਾਕਿਸਤਾਨ ਨੇ ਡਾ. ਮਨਮੋਹਨ ਸਿੰਘ ਲਈ ਕੀਤਾ ਖਾਸ ਇੰਤਜ਼ਾਮ, ਭਾਰਤ ਨੇ ਸੁਰੱਖਿਆ 'ਤੇ ਉਠਾਏ ਸਵਾਲ
ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਨਾਨਕ ਦੇਵ ਜੀ ਦੇ 550ਵੇਂ ਗੁਰ ਪੁਰਬ ‘ਤੇ 9 ਨਵੰਬਰ ਨੂੰ ਪਾਕਿਸਤਾਨ ‘ਚ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਹੋਣਾ ਹੈ। ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਵੀਆਈਪੀ ਜੱਥੇ ਦੀ ਸੁਰੱਖਿਆ ‘ਤੇ ਹੁਣ ਸਵਾਲ ਚੁੱਕੇ ਜਾ ਰਹੇ ਸੀ।
![ਪਾਕਿਸਤਾਨ ਨੇ ਡਾ. ਮਨਮੋਹਨ ਸਿੰਘ ਲਈ ਕੀਤਾ ਖਾਸ ਇੰਤਜ਼ਾਮ, ਭਾਰਤ ਨੇ ਸੁਰੱਖਿਆ 'ਤੇ ਉਠਾਏ ਸਵਾਲ Concerned India asks Pakistan to provide highest level of security to Manmohan Singh ਪਾਕਿਸਤਾਨ ਨੇ ਡਾ. ਮਨਮੋਹਨ ਸਿੰਘ ਲਈ ਕੀਤਾ ਖਾਸ ਇੰਤਜ਼ਾਮ, ਭਾਰਤ ਨੇ ਸੁਰੱਖਿਆ 'ਤੇ ਉਠਾਏ ਸਵਾਲ](https://static.abplive.com/wp-content/uploads/sites/5/2019/11/07123447/manmohan-amrindar-singh.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਨਾਨਕ ਦੇਵ ਜੀ ਦੇ 550ਵੇਂ ਗੁਰ ਪੁਰਬ ‘ਤੇ 9 ਨਵੰਬਰ ਨੂੰ ਪਾਕਿਸਤਾਨ ‘ਚ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਹੋਣਾ ਹੈ। ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਵੀਆਈਪੀ ਜੱਥੇ ਦੀ ਸੁਰੱਖਿਆ ‘ਤੇ ਹੁਣ ਸਵਾਲ ਚੁੱਕੇ ਜਾ ਰਹੇ ਸੀ। ਇਸ ਦੇ ਨਾਲ ਹੀ ਭਾਰਤ ਨੇ ਅੱਤਵਾਦੀ ਖ਼ਤਰਾ ਹੋਣ ਦੇ ਇਨਪੁਟ ਵੀ ਪਾਕਿਸਤਾਨ ਨਾਲ ਸਾਂਝਾ ਕੀਤੇ ਤੇ ਕਰਤਾਰਪੁਰ ਜਾਣ ਵਾਲੇ ਵੀਆਈਪੀ ਜੱਥੇ ਨੂੰ ਕਰੜੀ ਸੁਰੱਖਿਆ ਮੁਹੱਈਆ ਕਰਵਾਉਣ ਨੂੰ ਕਿਹਾ।
ਜੱਥੇ ‘ਚ 550 ਲੋਕਾਂ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹਨ। ਇਹ ਜੱਥਾ ਪਾਕਿਸਤਾਨ ਸਰਹੱਦ ਤੋਂ ਅੱਗੇ ਗੁਰਦੁਆਰਾ ਦਰਬਾਰ ਸਾਹਿਬ ਤਕ ਪਾਕਿ ਸੀਮਾ ‘ਚ ਚਾਰ ਕਿਮੀ ਅੰਦਰ ਜਾਵੇਗਾ।
ਡਾ. ਮਨਮੋਹਨ ਸਿੰਘ ਲਈ ਪਾਕਿਸਤਾਨ ਨੇ ਬੈਟਰੀ ਨਾਲ ਚੱਲਣ ਵਾਲੀ ਤੇ ਚਾਰੋਂ ਪਾਸਿਓ ਖੁੱਲ੍ਹੀ ਗੱਡੀ ਦਾ ਇੰਤਜ਼ਾਮ ਕੀਤਾ ਹੈ। ਇਹ ਉਨ੍ਹਾਂ ਦੀ ਜੈਡ+ ਸੁਰੱਖਿਆ ਦੇ ਪ੍ਰੋਟੋਕੋਲ ਨਾਲ ਮੈਚ ਨਹੀਂ ਕਰਦਾ। ਭਾਰਤ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਜ਼ੈਡ+ ਸੁਰੱਖਿਆ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੂਰੇ ਜੱਥੇ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਦੀ ਮੰਗ ਵੀ ਕੀਤੀ ਗਈ ਹੈ।
ਸਾਰੇ ਪ੍ਰਬੰਧ ਵੇਖਣ ਲਈ ਪਹਿਲਾਂ ਇੱਕ ਟੀਮ ਵੀ ਉੱਥੇ ਭੇਜਣ ਦੀ ਮੰਗ ਕੀਤੀ ਗਈ ਹੈ। ਅਜੇ ਇਸ ‘ਤੇ ਪਾਕਿਸਤਾਨ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਪਾਕਿਸਤਾਨ ਨੇ ਆਪਣੇ ਸਮਾਗਮਾਂ ਦਾ ਪੂਰਾ ਬਿਓਰਾ ਵੀ ਨਹੀਂ ਦਿੱਤਾ। ਸੂਤਰਾਂ ਮੁਤਾਬਕ ਜੇਕਰ ਅਜਿਹਾ ਕਰਨ ਲਈ ਪਾਸਿਕਤਾਨ ਤਿਆਰ ਨਹੀਂ ਹੁੰਦਾ ਤਾਂ ਸਾਰਾ ਜੱਥਾ ਆਪਣੇ ਜ਼ੋਖਮ ‘ਤੇ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)