ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਦਿੱਲੀ 'ਚ ਸਿਆਸੀ ਹਲਚਲ, ਡਾ. ਮਨਮੋਹਨ ਸਿੰਘ ਦੇ ਪ੍ਰਧਾਨਗੀ ਹੇਠ ਅਹਿਮ ਮੀਟਿੰਗ
24 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੀਆਂ ਪ੍ਰਮੁੱਖ ਪਾਰਟੀਆਂ ਦੀ ਬੈਠਕ ਬੁਲਾਈ ਹੈ। ਇਸ ਤੋਂ ਪਹਿਲਾਂ ਸੂਬੇ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਦੀ ਬੈਠਕ ਤੋਂ ਪਹਿਲਾਂ ਅੱਜ ਗੁਪਕਰ ਗੱਠਜੋੜ ਦੀ ਮਹੱਤਵਪੂਰਨ ਬੈਠਕ ਹੈ।
ਨਵੀਂ ਦਿੱਲੀ: 24 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੀਆਂ ਪ੍ਰਮੁੱਖ ਪਾਰਟੀਆਂ ਦੀ ਬੈਠਕ ਬੁਲਾਈ ਹੈ। ਇਸ ਤੋਂ ਪਹਿਲਾਂ ਸੂਬੇ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਦੀ ਬੈਠਕ ਤੋਂ ਪਹਿਲਾਂ ਅੱਜ ਗੁਪਕਰ ਗੱਠਜੋੜ ਦੀ ਮਹੱਤਵਪੂਰਨ ਬੈਠਕ ਹੈ। ਇਹ ਬੈਠਕ ਜੰਮੂ-ਕਸ਼ਮੀਰ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫਾਰੂਕ ਅਬਦੁੱਲਾ ਦੀ ਰਿਹਾਇਸ਼ 'ਤੇ ਹੋਵੇਗੀ। ਬੈਠਕ 'ਚ ਗੁਪਕਰ ਗੱਠਜੋੜ 'ਚ ਸ਼ਾਮਲ ਧਿਰਾਂ ਸੱਦੇ ਦੇ ਸਬੰਧ 'ਚ ਸਾਂਝੀ ਰਣਨੀਤੀ 'ਤੇ ਵਿਚਾਰ ਵਟਾਂਦਰਾ ਕਰਨਗੀਆਂ। ਦੂਜੇ ਪਾਸੇ ਭਾਜਪਾ ਆਗੂ ਵੀ ਹਰਕਤ 'ਚ ਹਨ। ਜੰਮੂ ਭਾਜਪਾ ਦੇ ਕੋਰ ਗਰੁੱਪ ਦੀ ਇੱਕ ਬੈਠਕ ਸਵੇਰੇ 11.30 ਵਜੇ ਜੰਮੂ 'ਚ ਹੋਣੀ ਹੈ।
ਮਨਮੋਹਨ ਸਿੰਘ ਦੀ ਪ੍ਰਧਾਨਗੀ 'ਚ ਅੱਜ ਕਾਂਗਰਸ ਦੀ ਮੀਟਿੰਗ
ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਮਹੱਤਵਪੂਰਣ ਬੈਠਕ ਹੈ। ਕਸ਼ਮੀਰ ਮਾਮਲਿਆਂ ਬਾਰੇ ਕਾਂਗਰਸ ਕਮੇਟੀ ਦੀ ਇਹ ਬੈਠਕ ਸ਼ਾਮ 5 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਵੇਗੀ। ਇਸ 'ਚ ਗੁਲਾਮ ਨਬੀ ਆਜ਼ਾਦ, ਕਰਨ ਸਿੰਘ, ਪੀ. ਚਿਦੰਬਰਮ, ਤਾਰਿਕ ਅਹਿਮਦ ਕਰਾ, ਸੂਬਾ ਪ੍ਰਧਾਨ ਗੁਲਾਮ ਅਹਿਮਦ ਮੀਰ, ਇੰਚਾਰਜ ਰਜਨੀ ਪਾਟਿਲ ਸ਼ਾਮਲ ਹੋਣਗੇ।
ਕੱਲ੍ਹ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਰਾਜ ਸਭਾ 'ਚ ਪਾਰਟੀ ਦੇ ਨੇਤਾ ਗੁਲਾਮ ਨਬੀ ਆਜ਼ਾਦ ਤੇ ਜੰਮੂ-ਕਸ਼ਮੀਰ ਦੇ ਮਾਮਲਿਆਂ ਲਈ ਪਾਰਟੀ ਦੀ ਇੰਚਾਰਜ ਰਜਨੀ ਪਾਟਿਲ ਨਾਲ ਆਨਲਾਈਨ ਮੀਟਿੰਗ ਕੀਤੀ। ਕਾਂਗਰਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਪਾਰਟੀ ਦੇ ਸਥਾਨਕ ਨੇਤਾਵਾਂ ਨੇ ਇਸ ਮੁੱਦੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ।
ਰਾਜਨੀਤਕ ਵਿਚਾਰ ਵਟਾਂਦਰੇ ਜਾਰੀ
ਸੂਬੇ 'ਚ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਸਮੇਤ ਸਾਰੀਆਂ ਮੁੱਖ ਖੇਤਰੀ ਪਾਰਟੀਆਂ ਵਿਚਕਾਰ 'ਚ ਸੋਮਵਾਰ ਨੂੰ ਦੂਜੇ ਦਿਨ ਰਾਜਨੀਤਿਕ ਵਿਚਾਰ-ਵਟਾਂਦਰਾ ਜਾਰੀ ਰਿਹਾ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਤੋਂ ਬਾਅਦ 6 ਮੁੱਖ ਖੇਤਰੀ ਪਾਰਟੀਆਂ ਵੱਲੋਂ ਪੀਏਜੀਡੀ ਦਾ ਗਠਨ ਕੀਤਾ ਗਿਆ ਸੀ। ਜਿੱਥੇ ਪੀਡੀਪੀ ਨੇ ਆਪਣੇ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਬੈਠਕ 'ਚ ਸ਼ਾਮਲ ਹੋਣ ਸਬੰਧੀ ਅੰਤਮ ਫ਼ੈਸਲਾ ਲੈਣ ਦਾ ਅਧਿਕਾਰ ਦਿੱਤਾ ਹੈ। ਇਸ ਦੇ ਨਾਲ ਹੀ ਗੱਠਜੋੜ ਬੈਠਕ ਤੋਂ ਬਾਅਦ ਸਾਂਝੇ ਰਣਨੀਤੀ ਨਾਲ ਅੱਗੇ ਆ ਸਕਦਾ ਹੈ।
ਧਾਰਾ 370 ਦੇ ਖ਼ਤਮ ਹੋਣ ਤੋਂ ਬਾਅਦ ਕੀ ਬਦਲਿਆ?
ਪਹਿਲਾਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦੋਹਰੀ ਨਾਗਰਿਕਤਾ ਮਿਲੀ ਸੀ, ਹੁਣ ਇਹ ਸਿਰਫ਼ ਭਾਰਤ ਦੀ ਹੋ ਗਈ ਹੈ।
ਪਹਿਲਾਂ ਕਸ਼ਮੀਰ ਦਾ ਵੱਖਰਾ ਝੰਡਾ ਵੀ ਸੀ, ਜਿਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਲਈ ਵੱਖਰਾ ਸੰਵਿਧਾਨ ਵੀ ਸੀ, ਜਿਸ ਨੂੰ ਖਤਮ ਕਰ ਦਿੱਤਾ ਗਿਆ ਹੈ।
ਪਹਿਲਾਂ ਅਸੈਂਬਲੀ ਦਾ ਕਾਰਜਕਾਲ 6 ਸਾਲ ਹੁੰਦਾ ਸੀ, ਹੁਣ 5 ਸਾਲ ਹੋ ਗਿਆ ਹੈ।
ਪਹਿਲਾਂ ਜੰਮੂ-ਕਸ਼ਮੀਰ 'ਚ ਵਿੱਤੀ ਐਮਰਜੈਂਸੀ ਨਹੀਂ ਲਗਾਈ ਜਾ ਸਕਦੀ ਸੀ, ਹੁਣ ਲੱਗ ਸਕਦੀ ਹੈ।
ਪਹਿਲਾਂ ਰਾਜਪਾਲ ਦਾ ਰਾਜ ਹੁੰਦਾ ਸੀ, ਹੁਣ ਰਾਸ਼ਟਰਪਤੀ ਸ਼ਾਸਨ ਲਾਗੂ ਹੈ।
ਇਹ ਵੀ ਪੜ੍ਹੋ: Gold Price Update: ਇਨ੍ਹਾਂ ਸ਼ਹਿਰਾਂ 'ਚ ਸੋਨਾ 10,000 ਤੋਂ ਵੱਧ ਸਸਤਾ, ਜਾਣੋ ਕਿਉਂ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin