![ABP Premium](https://cdn.abplive.com/imagebank/Premium-ad-Icon.png)
Gold Price Update: ਇਨ੍ਹਾਂ ਸ਼ਹਿਰਾਂ 'ਚ ਸੋਨਾ 10,000 ਤੋਂ ਵੱਧ ਸਸਤਾ, ਜਾਣੋ ਕਿਉਂ?
ਦੇਸ਼ ਦੇ ਕੁਝ ਸ਼ਹਿਰਾਂ 'ਚ 22 ਕੈਰਟ ਸੋਨੇ ਦੀ ਕੀਮਤ ਇਸ ਦੇ ਉੱਚ ਪੱਧਰੀ ਨਾਲੋਂ 10,000 ਰੁਪਏ ਸਸਤੀ ਹੈ। ਗੁੱਡ ਰਿਟਰਨਜ਼ ਵੈੱਬਸਾਈਟ ਅਨੁਸਾਰ ਇੱਕ ਪਾਸੇ ਦਿੱਲੀ, ਲਖਨਊ, ਮੁੰਬਈ, ਕੋਲਕਾਤਾ, ਪਟਨਾ, ਜੈਪੁਰ 'ਚ ਪ੍ਰਤੀ 22 ਗ੍ਰਾਮ ਸੋਨੇ ਦੀ ਕੀਮਤ 46,000 ਤੋਂ ਵੱਧ ਹੈ।
![Gold Price Update: ਇਨ੍ਹਾਂ ਸ਼ਹਿਰਾਂ 'ਚ ਸੋਨਾ 10,000 ਤੋਂ ਵੱਧ ਸਸਤਾ, ਜਾਣੋ ਕਿਉਂ? Gold Price Today, 22 June 2021: Gold up for 2nd day after falling 4% last week; may hit Rs 48,000 next week Gold Price Update: ਇਨ੍ਹਾਂ ਸ਼ਹਿਰਾਂ 'ਚ ਸੋਨਾ 10,000 ਤੋਂ ਵੱਧ ਸਸਤਾ, ਜਾਣੋ ਕਿਉਂ?](https://feeds.abplive.com/onecms/images/uploaded-images/2021/06/07/5b38f3d058ddc9748d740497a4b9def3_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ 'ਚ ਮੰਗਲਵਾਰ ਨੂੰ ਖੜੌਤ ਨਜ਼ਰ ਆਈ। ਪਿਛਲੇ ਇੱਕ ਹਫ਼ਤੇ ਤੋਂ ਸੋਨੇ ਦੀ ਕੀਮਤ 'ਚ ਮਾਮੂਲੀ ਵਾਧਾ ਹੋਇਆ ਹੈ। ਉੱਥੇ ਹੀ ਦੇਸ਼ ਦੇ ਕੁਝ ਸ਼ਹਿਰਾਂ 'ਚ ਸੋਨਾ ਮੌਜੂਦਾ ਕੀਮਤਾਂ ਦੇ ਮੁਕਾਬਲੇ ਬਹੁਤ ਘੱਟ ਕੀਮਤ 'ਤੇ ਉਪਲੱਬਧ ਹੈ, ਕਿਉਂਕਿ ਸੋਨੇ ਦੀ ਕੀਮਤ ਵੱਖ-ਵੱਖ ਸ਼ਹਿਰਾਂ 'ਚ ਵੱਖਰੀ ਹੁੰਦੀ ਹੈ। ਆਵਾਜਾਈ ਤੋਂ ਲੈ ਕੇ ਇਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ।
ਦੇਸ਼ ਦੇ ਕੁਝ ਸ਼ਹਿਰਾਂ 'ਚ 22 ਕੈਰਟ ਸੋਨੇ ਦੀ ਕੀਮਤ ਇਸ ਦੇ ਉੱਚ ਪੱਧਰੀ ਨਾਲੋਂ 10,000 ਰੁਪਏ ਸਸਤੀ ਹੈ। ਗੁੱਡ ਰਿਟਰਨਜ਼ ਵੈੱਬਸਾਈਟ ਅਨੁਸਾਰ ਇੱਕ ਪਾਸੇ ਦਿੱਲੀ, ਲਖਨਊ, ਮੁੰਬਈ, ਕੋਲਕਾਤਾ, ਪਟਨਾ, ਜੈਪੁਰ 'ਚ ਪ੍ਰਤੀ 22 ਗ੍ਰਾਮ ਸੋਨੇ ਦੀ ਕੀਮਤ 46,000 ਤੋਂ ਵੱਧ ਹੈ, ਜਦਕਿ ਹੈਦਰਾਬਾਦ, ਬੰਗਲੁਰੂ, ਭੁਵਨੇਸ਼ਵਰ, ਵਿਸ਼ਾਖਾਪਟਨਮ, ਕੇਰਲ, ਮੰਗਲੌਰ, ਵਿਜੇਵਾੜਾ ਤੇ ਮੈਸੂਰ 'ਚ ਇਹ ਕੀਮਤ 45,000 ਹੈ। ਬੁਲੀਅੰਸ ਮੁਤਾਬਕ ਹੁਣ ਮਾਰਕੀਟ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ 'ਚ ਸੋਨੇ ਦੀ ਕੀਮਤ ਵੀ ਮਜ਼ਬੂਤ ਹੋਵੇਗੀ।
ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਦੀਵਾਲੀ ਤਕ ਸੋਨੇ ਦੀ ਕੀਮਤ 6000-7000 ਪ੍ਰਤੀ 10 ਗ੍ਰਾਮ ਵਧੇਗੀ। ਅਜਿਹੀ ਸਥਿਤੀ 'ਚ ਜੇ ਨਿਵੇਸ਼ਕ ਜਾਂ ਖਰੀਦਦਾਰ ਵਿਆਹ ਲਈ ਸੋਨਾ ਖਰੀਦਣ ਤੋਂ ਖੁੰਝ ਗਏ ਤਾਂ ਉਨ੍ਹਾਂ ਨੂੰ ਬਾਅਦ 'ਚ ਘਾਟਾ ਸਹਿਣਾ ਪੈ ਸਕਦਾ ਹੈ।
ਸ਼ਹਿਰਾਂ ਦੀਆਂ ਕੀਮਤਾਂ 'ਚ ਇਸ ਕਰਕੇ ਫਰਕ
ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਕੀਮਤਾਂ ਖੱਲ੍ਹਣ ਦੇ ਬਾਵਜੂਦ ਜਦੋਂ ਤੁਸੀਂ ਬਾਜ਼ਾਰ ਜਾਂਦੇ ਹੋ ਤਾਂ ਸੋਨੇ ਦੀ ਕੀਮਤ ਵਿੱਚ ਇੱਕ ਅੰਤਰ ਹੁੰਦਾ ਹੈ। ਮਾਹਰਾਂ ਦੇ ਅਨੁਸਾਰ ਇਸ ਦਾ ਸਭ ਤੋਂ ਵੱਡਾ ਕਾਰਨ ਆਵਾਜਾਈ ਹੈ। ਸੋਨੇ 'ਤੇ ਮੇਕਿੰਗ ਚਾਰਜ, ਸਥਾਨਕ ਬਾਜ਼ਾਰ ਆਦਿ ਜਿਹੇ ਸਾਰੇ ਕਾਰਕ ਕੀਮਤ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਕੌਮੀ ਕੀਮਤ ਤੋਂ ਇਲਾਵਾ ਸੋਨੇ ਦੀਆਂ ਕੀਮਤਾਂ 'ਚ ਇੱਕ ਅੰਤਰ ਹੈ।
ਇਹ ਵੀ ਪੜ੍ਹੋ: Punjab Congress Crisis: ਕਾਂਗਰਸ 'ਚ ਵੱਡੇ ਧਮਾਕੇ ਦੇ ਆਸਾਰ, ਸਿੱਧੂ ਦੇ ਹਮਲਿਆਂ ਤੇ ਵਾਰ-ਵਾਰ ਮੀਟਿੰਗਾਂ ਤੋਂ ਅੱਕੇ ਕੈਪਟਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)