ਚੋਣਾਂ ‘ਚ ਮਿਲੀ ਹਾਰ ਮਗਰੋਂ ਕਾਂਗਰਸ ‘ਚ ਆਪਸੀ ਕਾਟੋ-ਕਲੇਸ਼, ਪਾਰਟੀ ਲੀਡਰਸ਼ਿਪ ‘ਤੇ ਉੱਠੇ ਸਵਾਲ
ਕਾਂਗਰਸ ਦੀ ਬਿਹਾਰ ਵਿਧਾਨ ਸਭਾ ਦੇ ਨਾਲ ਜਿਮਨੀ ਚੋਣਾਂ 'ਚ ਹੋਈ ਹਾਰ ਮਗਰੋਂ ਇਕ ਵਾਰ ਮੁੜ ਤੋਂ ਆਪਸੀ ਕਾਟੋ ਕਲੇਸ਼ ਛਿੜ ਗਿਆ ਹੈ। ਪਰਾਟੀ ਦੀ ਲੀਡਰਸ਼ਿਪ 'ਤੇ ਸਵਾਲ ਉੱਠੇ ਹਨ।
ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ‘ਤੇ ਹਾਲ ਹੀ ‘ਚ ਹੋਈਆਂ ਜਿਮਨੀ ਚੋਣਾਂ ‘ਚ ਹੋਈ ਹਾਰ ਤੋਂ ਬਾਅਦ ਕਾਂਗਰਸ ‘ਚ ਆਪਣੀ ਖਿੱਚੋਤਾਣ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆਈ ਹੈ। ਪਹਿਲਾਂ ਕਪਿਲ ਸਿੱਬਲ ਨੇ ਕਾਂਗਰਸ ਲੀਡਰਸ਼ਿਪ ‘ਤੇ ਸਵਾਲ ਚੁੱਕੇ ਤੇ ਹੁਣ ਲੋਕਸਭਾ ‘ਚ ਕਾਂਗਰਸ ਲੀਡਰ ਅਧੀਰ ਰੰਜਨ ਚੌਧਰੀ ਨੇ ਸਪਸ਼ਟ ਕੀਤਾ ਕਿ ਜਿਹੜੇ ਲੀਡਰਾਂ ਨੂੰ ਲੱਗਦਾ ਹੈ ਕਿ ਕਾਂਗਰਸ ਸਹੀ ਪਾਰਟੀ ਨਹੀਂ ਹੈ ਉਹ ਨਵੀਂ ਪਾਰਟੀ ਬਣਾ ਲੈਣ ਜਾਂ ਕੋਈ ਹੋਰ ਪਾਰਟੀ ‘ਚ ਚਲੇ ਜਾਣ।
ਇਸ ਦਰਮਿਆਨ ਹੀ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਵੀ ਹਾਰ ਦੀ ਸਮੀਖਿਆ ਦੀ ਲੋੜ ‘ਤੇ ਜੋਰ ਦਿੱਤਾ। ਬਿਹਾਰ ਵਿਧਾਨ ਸਭਾ ਤੇ ਜਿਮਨੀ ਚੋਣਾਂ ‘ਚ ਕਾਂਗਰਸ ਦਾ ਪ੍ਰਦਰਸ਼ਨ ਇਕ ਵਾਰ ਫਿਰ ਨਿਰਾਸ਼ਾਜਨਕ ਰਿਹਾ। ਇਸੇ ਹਾਰ ਨੂੰ ਲੈਕੇ ਕਾਂਗਰਸੀ ਲੀਡਰਾਂ ‘ਚ ਆਪਸੀ ਵਿਵਾਦ ਪੈਦਾ ਹੋ ਰਹੇ ਹਨ। ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਲੀਡਰਾਂ ਦੀ ਪਾਰਟੀ ਵਿਰੋਧੀ ਬਿਆਨਬਾਜੀ ਨਾਲ ਪਾਰਟੀ ਦੀ ਭਰੋਸੇਯੋਗਤਾ ਕਮਜੋਰ ਹੁੰਦੀ ਹੈ।
ਲੋਕਸਭਾ ‘ਚ ਕਾਂਗਰਸ ਦੇ ਲੀਡਰ ਅਧੀਰ ਰੰਜਨ ਚੌਧਰੀ ਨੇ ਕਿਹਾ ‘ਕਪਿਲ ਸਿੱਬਲ ਪਾਰਟੀ ਦੀ ਸਥਿਤੀ ਤੋਂ ਨਾਖੁਸ਼ ਹਨ। ਕੀ ਉਹ ਚੋਣ ਅਭਿਆਨ ‘ਚ ਉੱਤਰ ਪ੍ਰਦੇਸ਼ ਜਾਂ ਬਿਹਰ ਗਏ ਸਨ? ਬਿਨਾਂ ਜਮੀਨ ‘ਤੇ ਪਾਰਟੀ ਲਈ ਕੰਮ ਕੀਤੇ ਬਗੈਰ ਅਜਿਹੇ ਬਿਆਨ ਦੇਣ ਦਾ ਕੋਈ ਫਾਇਦਾ ਨਹੀਂ।‘
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ