ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ, ਹੰਗਾਮਾ ਹੋਣ ਦੇ ਆਸਾਰ, ਗਾਂਧੀ ਪਰਿਵਾਰ ਲਈ ਅਹਿਮ ਦਿਨ
ਸੋਨੀਆਂ ਨੇ ਪਾਰਟੀ ਨੂੰ ਨਵਾਂ ਪ੍ਰਧਾਨ ਚੁਣਨ ਲਈ ਕਹਿ ਦਿੱਤਾ ਹੈ। ਓਧਰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਇਸ ਵਾਰ ਕਾਂਗਰਸ ਦਾ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰਲਾ ਹੋਵੇ।
ਨਵੀਂ ਦਿੱਲੀ: ਕਾਂਗਰਸ 'ਚ ਪ੍ਰਧਾਨ ਬਦਲਣ ਦੀ ਚਰਚਾ ਦਰਮਿਆਨ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆਂ ਗਾਂਧੀ ਨੇ ਆਪਣੇ ਅਹੁਦੇ ਤੋਂ ਹਟਣ ਦਾ ਫੈਸਲਾ ਲੈ ਲਿਆ ਹੈ। ਏਬੀਪੀ ਨਿਊਜ਼ ਨੂੰ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਸੋਨੀਆਂ ਗਾਂਧੀ ਨੇ ਪਾਰਟੀ ਦੇ ਕੁਝ ਸੀਨੀਆਰ ਲੀਡਰਾਂ ਨੂੰ ਕਹਿ ਦਿੱਤਾ ਹੈ ਕਿ ਉਹ ਹੁਣ ਆਪਣੇ ਅਹੁਦੇ 'ਤੇ ਬਣੇ ਨਹੀਂ ਰਹਿਣਾ ਚਾਹੁੰਦੀ।
ਸੋਨੀਆਂ ਨੇ ਪਾਰਟੀ ਨੂੰ ਨਵਾਂ ਪ੍ਰਧਾਨ ਚੁਣਨ ਲਈ ਕਹਿ ਦਿੱਤਾ ਹੈ। ਓਧਰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਇਸ ਵਾਰ ਕਾਂਗਰਸ ਦਾ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰਲਾ ਹੋਵੇ। ਦਰਅਸਲ ਕਾਂਗਰਸ ਦੇ ਕੁਝ ਲੀਡਰਾਂ ਨੇ ਚਿੱਠੀ ਲਿਖ ਕੇ ਪੂਰਾ ਟਾਈਮ ਪ੍ਰਧਾਨ ਚੁਣਨ ਦੀ ਮੰਗ ਕੀਤੀ ਹੈ। ਇਨ੍ਹਾਂ ਲੀਡਰਾਂ ਨੇ ਸੋਨੀਆਂ ਗਾਂਧੀ ਤੋਂ ਮੰਗ ਕੀਤੀ ਕਿ ਪਾਰਟੀ ਦੇ ਹਾਲਾਤ ਠੀਕ ਨਹੀਂ, ਅਜਿਹੇ 'ਚ ਫੁੱਲ ਟਾਇਮ ਪ੍ਰਧਾਨ ਦੀ ਨਿਯੁਕਤੀ ਹੋਣੀ ਚਾਹੀਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਰਾਹੁਲ ਗਾਂਧੀ ਪ੍ਰਧਾਨ ਨਹੀਂ ਬਣਦੇ ਤਾਂ ਕਿਸੇ ਗੈਰ-ਕਾਂਗਰਸੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ। ਅਜਿਹਾ ਹੁੰਦਾ ਵੀ ਹੈ ਤਾਂ ਗਾਂਧੀ ਪਰਿਵਾਰ ਦੀ ਅਹਿਮ ਭੂਮਿਕਾ ਰਹੇਗੀ।
ਅਜਿਹੇ 'ਚ ਅੱਜ ਹੋਣ ਵਾਲੀ ਕਾਂਗਰਸ ਕਾਰਜਕਾਰਨੀ ਦੀ ਬੈਠਕ ਬਹੁਤ ਅਹਿਮ ਹੈ। ਸੰਭਵ ਹੈ ਹੋ ਸਕਦਾ ਸੋਨੀਆ ਗਾਂਧੀ ਬੈਠਕ 'ਚ ਆਪਣੀ ਗੱਲ ਕਹਿ ਦੇਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਹੰਗਾਮਾ ਹੋਣਾ ਤੈਅ ਹੈ। 10 ਸਤੰਬਰ ਨੂੰ ਅੰਤਰਿਮ ਪ੍ਰਧਾਨ ਦੇ ਤੌਰ 'ਤੇ ਸੋਨੀਆਂ ਗਾਂਧੀ ਦਾ ਇਕ ਸਾਲ ਪੂਰਾ ਹੋਣ ਵਾਲਾ ਹੈ। ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ 11 ਵਜੇ ਸ਼ੁਰੂ ਹੋਵੇਗੀ। ਇਸ 'ਚ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੇ ਸੂਬਿਆਂ ਦੇ ਮੁੱਖ ਮੰਤਰੀ ਵੀ ਹਿੱਸਾ ਲੈਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ