PM modi speech in loksabha: 1966 'ਚ ਕਾਂਗਰਸ ਨੇ ਆਪਣੇ ਹੀ ਨਾਗਰਿਕਾਂ 'ਤੇ ਕਰਵਾਇਆ ਸੀ ਹਮਲਾ, PM ਮੋਦੀ ਨੇ ਲੋਕ ਸਭਾ 'ਚ ਕਿਉਂ ਕੀਤਾ ਜ਼ਿਕਰ
PM modi speech in loksabha: ਪੀਐਮ ਨੇ ਕਿਹਾ, 5 ਮਾਰਚ, 1966 ਨੂੰ ਕਾਂਗਰਸ ਨੇ ਮਿਜ਼ੋਰਮ ਵਿੱਚ ਬੇਸਹਾਰਾ ਨਾਗਰਿਕਾਂ 'ਤੇ ਆਪਣੀ ਹਵਾਈ ਸੈਨਾ ਤੋਂ ਹਮਲਾ ਕਰਵਾਇਆ। ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਇਹ ਕਿਸੇ ਹੋਰ ਦੇਸ਼ ਦੀ ਹਵਾਈ ਸੈਨਾ ਸੀ।
PM modi speech in loksabha: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੋਕ ਸਭਾ ਨੂੰ ਸੰਬੋਧਨ ਕੀਤਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ 2 ਘੰਟੇ 13 ਮਿੰਟ ਦਾ ਸੀ। ਬੇਭਰੋਸਗੀ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪੀਐਮ ਮੋਦੀ ਨੇ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਮਣੀਪੁਰ ਹਿੰਸਾ 'ਤੇ ਵੀ ਬਿਆਨ ਦਿੱਤਾ ਹੈ।
ਵਿਰੋਧੀ ਧਿਰ ਲੰਬੇ ਸਮੇਂ ਤੋਂ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਕਰ ਰਹੀ ਸੀ। ਹਾਲਾਂਕਿ, ਜਦੋਂ ਪੀਐਮ ਮੋਦੀ ਮਣੀਪੁਰ 'ਤੇ ਬੋਲ ਰਹੇ ਸਨ, ਉਸ ਸਮੇਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਲੋਕ ਸਭਾ ਵਿੱਚ ਮੌਜੂਦ ਨਹੀਂ ਸਨ। ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ, ਉੱਤਰ ਪੂਰਬ ਸਾਡੇ ਲਈ ਜਿਗਰ ਦਾ ਟੁਕੜਾ ਹੈ ਅਤੇ ਉੱਥੇ ਦੀਆਂ ਸਮੱਸਿਆਵਾਂ ਲਈ ਕਾਂਗਰਸ ਜ਼ਿੰਮੇਵਾਰ ਹੈ। ਇਸ ਦੌਰਾਨ ਪੀਐਮ ਨੇ ਮਿਜ਼ੋਰਮ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ 1966 ਵਿੱਚ ਕਾਂਗਰਸ ਸਰਕਾਰ ਨੇ ਉੱਥੇ ਕੀ ਕੀਤਾ ਸੀ।
ਪੀਐਮ ਨੇ ਕਿਹਾ, 5 ਮਾਰਚ, 1966 ਨੂੰ ਕਾਂਗਰਸ ਨੇ ਮਿਜ਼ੋਰਮ ਵਿੱਚ ਬੇਸਹਾਰਾ ਨਾਗਰਿਕਾਂ 'ਤੇ ਆਪਣੀ ਹਵਾਈ ਸੈਨਾ ਤੋਂ ਹਮਲਾ ਕਰਵਾਇਆ। ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਇਹ ਕਿਸੇ ਹੋਰ ਦੇਸ਼ ਦੀ ਹਵਾਈ ਸੈਨਾ ਸੀ। ਕੀ ਮਿਜ਼ੋਰਮ ਦੇ ਲੋਕ ਮੇਰੇ ਦੇਸ਼ ਦੇ ਨਾਗਰਿਕ ਨਹੀਂ ਸਨ? ਕੀ ਉਨ੍ਹਾਂ ਦੀ ਸੁਰੱਖਿਆ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ?
#WATCH | Prime Minister Narendra Modi speaks on the northeast; says, "...On 5th March 1966, Congress had its Air Force attack the helpless citizens in Mizoram. Congress should answer if it was the Air Force of any other country. Were the people of Mizoram not the citizens of my… pic.twitter.com/FmNozAooxF
— ANI (@ANI) August 10, 2023
ਪੀਐਮ ਮੋਦੀ ਨੇ ਕਿਹਾ, ਮਿਜ਼ੋਰਮ 5 ਮਾਰਚ ਨੂੰ ਅੱਜ ਵੀ ਸੋਗ ਮਨਾਉਂਦਾ ਹੈ। ਮਿਜ਼ੋਰਨ ਉਸ ਦਰਦ ਨੂੰ ਭੁਲਾ ਨਹੀਂ ਸਕਦਾ ਹੈ। ਇਨ੍ਹਾਂ (ਕਾਂਗਰਸ) ਨੇ ਕਦੇ ਵੀ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੂੰ ਕਦੇ ਵੀ ਇਸ ਦਾ ਦੁੱਖ ਨਹੀਂ ਹੋਇਆ ਅਤੇ ਕਾਂਗਰਸ ਨੇ ਇਸ ਸੱਚਾਈ ਨੂੰ ਦੇਸ਼ ਦੇ ਸਾਹਮਣੇ ਲੁਕਾਇਆ ਹੈ। ਉਸ ਸਮੇਂ ਕੌਣ ਪ੍ਰਧਾਨ ਮੰਤਰੀ ਸੀ... ਇੰਦਰਾ ਗਾਂਧੀ। ਕਾਂਗਰਸ ਨੇ ਨੋਰਥ ਈਸਟ ਦੇ ਲੋਕਾਂ ਦੇ ਵਿਸ਼ਵਾਸ ਦਾ ਕਤਲ ਕੀਤਾ ਹੈ। ਉਹ ਜ਼ਖ਼ਮ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਆਉਂਦੇ ਹਨ। ਇਹ ਉਨ੍ਹਾਂ ਦੇ ਕਾਰਨਾਮੇ ਹਨ।
ਕੀ ਹੋਇਆ ਸੀ ਮਿਜੋਰਮ ਵਿੱਚ?
ਪ੍ਰਧਾਨ ਮੰਤਰੀ ਬਣਨ ਤੋਂ ਇੱਕ ਮਹੀਨਾ ਚਾਰ ਦਿਨ ਬਾਅਦ ਇੰਦਰਾ ਗਾਂਧੀ ਨੂੰ ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਸੀ ਉੱਤਰ ਪੂਰਬ ਵਿੱਚ ਬਗਾਵਤ। 28 ਫਰਵਰੀ 1966 ਨੂੰ ਮਿਜ਼ੋ ਨੈਸ਼ਨਲ ਆਰਮੀ (MNA) ਨੇ ਭਾਰਤ ਵਿਰੁੱਧ ਬਗਾਵਤ ਕਰ ਦਿੱਤੀ ਸੀ। ਪੂਰੇ ਇਲਾਕੇ ਵਿਚ ਲੜਾਈ ਸ਼ੁਰੂ ਹੋ ਗਈ। ਇਸ ਦੇ ਜਵਾਬ ਵਿੱਚ ਭਾਰਤੀ ਰਾਜ ਨੇ ਦੋ ਬੇਮਿਸਾਲ ਕੰਮ ਕੀਤੇ।
2 ਮਾਰਚ ਤੱਕ ਐਮਐਨਏ (MNA) ਨੇ ਰਾਜਧਾਨੀ ਆਈਜੋਲ ਦੇ ਖਜ਼ਾਨੇ ਅਤੇ ਅਸਲਾਖਾਨੇ 'ਤੇ ਕਬਜ਼ਾ ਕਰ ਲਿਆ ਸੀ। ਉਹ ਅਸਾਮ ਰਾਈਫਲਜ਼ ਦੇ ਹੈੱਡਕੁਆਰਟਰ 'ਤੇ ਸੀ। ਐਮਐਨਏ ਨੇ ਆਈਜੋਲ ਦੇ ਦੱਖਣ ਵਿਚ ਕਈ ਛੋਟੇ ਸ਼ਹਿਰਾਂ 'ਤੇ ਵੀ ਕਬਜ਼ਾ ਕਰ ਲਿਆ ਸੀ। ਫੌਜ ਨੇ ਹੈਲੀਕਾਪਟਰ ਰਾਹੀਂ ਸੈਨਿਕਾਂ ਅਤੇ ਹਥਿਆਰਾਂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਐਮਐਨਏ ਸਨਾਈਪਰਾਂ ਦੁਆਰਾ ਉਨ੍ਹਾਂ ਨੂੰ ਭਜਾ ਦਿੱਤਾ ਗਿਆ।
ਇਸ ਦੇ ਜਵਾਬ ਵਿੱਚ 5 ਮਾਰਚ ਨੂੰ ਸਵੇਰੇ 11:30 ਵਜੇ ਹਵਾਈ ਸੈਨਾ ਨੇ ਹੈਵੀ ਮਸ਼ੀਨ ਗਨ ਨਾਲ ਆਈਜੋਲ ‘ਤੇ ਹਮਲਾ ਕੀਤਾ। 6 ਮਾਰਚ ਨੂੰ ਹਮਲਾ ਤੇਜ਼ ਹੋ ਗਿਆ ਅਤੇ ਅੱਗ ਲਾਉਣ ਵਾਲੇ ਬੰਬ ਸੁੱਟੇ ਗਏ। ਉੱਥੇ ਹੀ ਇਸ ਹਮਲੇ ਵਿੱਚ ਬਹੁਤ ਸਾਰੇ ਨਿਰਦੋਸ਼ ਮਾਰੇ ਗਏ ਅਤੇ ਸ਼ਹਿਰ ਦੇ ਚਾਰ ਸਭ ਤੋਂ ਵੱਡੇ ਖੇਤਰ ਰਿਪਬਲਿਕ ਵੇਂਗ, ਹਮੀਚੇ ਵੇਂਗ, ਡਾਵਰਪੂਈ ਵੇਂਗ ਅਤੇ ਛਿੰਗਾ ਵੇਂਗ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
ਇਹ ਤਬਾਹੀ ਤੋਂ ਬਾਅਦ ਸਥਾਨਕ ਲੋਕ ਦਹਿਸ਼ਤ ਵਿੱਚ ਆਪਣੇ ਘਰ ਛੱਡ ਕੇ ਪਹਾੜੀਆਂ ਵੱਲ ਭੱਜ ਗਏ। ਐਮਐਨਏ ਆਲੇ-ਦੁਆਲੇ ਦੀਆਂ ਵਾਦੀਆਂ, ਜੰਗਲਾਂ ਅਤੇ ਪਹਾੜੀਆਂ, ਬਰਮਾ ਅਤੇ ਤਤਕਾਲੀ ਪੂਰਬੀ ਪਾਕਿਸਤਾਨ ਦੇ ਕੈਂਪਾਂ ਵਿੱਚ ਦਾਖਲ ਹੋਏ। ਹਵਾਈ ਸੈਨਾ ਨੇ 13 ਮਾਰਚ ਤੱਕ ਆਈਜੋਲ ਅਤੇ ਹੋਰ ਖੇਤਰਾਂ 'ਤੇ ਕਾਫੀ ਬੰਬ ਸੁੱਟੇ। ਭਾਰਤ ਵਿਚ ਭਾਰਤੀਆਂ 'ਤੇ ਹਮਲਾ ਕਰਨ ਲਈ ਇਹ ਪਹਿਲਾ ਅਤੇ ਇਕਲੌਤਾ ਮੌਕਾ ਸੀ ਜਦੋਂ ਹਵਾਈ ਸੈਨਾ ਦੀ ਵਰਤੋਂ ਕੀਤੀ ਗਈ ਸੀ।
ਇਹ ਵੀ ਪੜ੍ਹੋ: Direct Tax Collection : ਭਰ ਗਿਆ ਸਰਕਾਰ ਦਾ ਖਜ਼ਾਨਾ , 10 ਅਗਸਤ ਤੱਕ ਇੰਨਾ ਜ਼ਿਆਦਾ ਰਿਹਾ ਡਾਇਰੈਕਟ ਟੈਕਸ ਦਾ ਕਲੈਕਸ਼ਨ