ਕਿਸਾਨ ਅੰਦੋਲਨ ਦੌਰਾਨ ਕਾਂਗਰਸ ਲੀਡਰ ਅਧੀਰ ਰੰਜਨ ਚੌਧਰੀ ਨੇ ਰੱਖੀ ਇਹ ਵੱਡੀ ਮੰਗ
ਚੌਧਰੀ ਨੇ ਆਰਥਿਕ ਸੁਸਤੀ, ਬੇਰੋਜ਼ਗਾਰੀ ਦੀ ਸਥਿਤੀ, ਭਾਰਤ-ਚੀਨ ਸਰਹੱਦ 'ਤੇ ਲਗਾਤਾਰ ਜਾਰੀ ਵਿਵਾਦ, ਭਾਰਤ ਪਾਕਿਸਤਾਨ ਸਰਹੱਦ 'ਤੇ ਸੰਘਰਸ਼ ਵਿਰਾਮ ਉਲੰਘਣਾ ਦੀਆਂ ਘਟਨਾਵਾਂ 'ਚ ਵਾਧਾ ਜਿਹੇ ਮੁੱਦਿਆਂ ਦਾ ਜ਼ਿਕਰ ਵੀ ਕੀਤਾ ਹੈ।
ਕੋਲਕਾਤਾ: ਕਾਂਗਰਸ ਦੇ ਸੀਨੀਅਰ ਲੀਡਰ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਪ੍ਰਧਾਨ ਓਮ ਬਿਰਲਾ ਤੋਂ ਕਿਸਾਨ ਅੰਦੋਲਨ ਤੇ ਕੋਵਿਡ 19 ਟੀਕਾਕਰਨ ਦੀਆਂ ਤਿਆਰੀਆਂ ਸਮੇਤ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕਰਾਉਣ ਲਈ ਘੱਟ ਸਮੇਂ ਦਾ ਸ਼ੀਤਕਾਲੀਨ ਸੈਸ਼ਨ ਸੱਦਣ ਦੀ ਅਪੀਲ ਕੀਤੀ।
ਲੋਕਸਭਾ 'ਚ ਕਾਂਗਰਸ ਦੇ ਲੀਡਰ ਚੌਧਰੀ ਨੇ ਬਿਰਲਾ ਨੂੰ ਲਿਖੀ ਇਕ ਚਿੱਠੀ 'ਚ ਕੋਵਿਡ-19 ਸਬੰਧੀ ਸਾਰੇ ਪ੍ਰੋਟੋਕੋਲ ਦੇ ਨਾਲ ਸਦਨ ਦਾ ਸ਼ੀਤਕਾਲੀਨ ਸੈਸ਼ਨ ਸੱਦਣ ਲਈ ਕਿਹਾ ਹੈ। ਤਾਂ ਕਿ ਲੋਕ ਦੇਸ਼ ਦੇ ਮੌਜੂਦਾ ਮਹੱਤਵਪੂਰਨ ਮੁੱਦਿਆਂ ਤੋਂ ਜਾਣੂ ਹੋ ਸਕਣ। ਚਿੱਠੀ 'ਚ ਕਿਹਾ ਗਿਆ ਕਿ ਕਈ ਮਹੱਤਵਪੂਰਨ ਮੁੱਦੇ ਹਨ ਜਿੰਨ੍ਹਾਂ ਦਾ ਮੌਜੂਦਾ ਸਮੇਂ ਦੇਸ਼ ਸਾਹਮਣਾ ਕਰ ਰਿਹਾ ਹੈ। ਇਸ 'ਚ ਸਭ ਤੋਂ ਜ਼ਿਕਰਯੋਗ ਕਿਸਾਨਾਂ ਦਾ ਮੌਜੂਦਾ ਅੰਦੋਲਨ ਤੇ ਕੋਵਿਡ-19 ਟੀਕੇ ਦੀ ਸਥਿਤੀ ਤੇ ਤਿਆਰੀਆਂ ਦਾ ਵਿਸ਼ਾ ਹੈ।
ਚੌਧਰੀ ਨੇ ਆਰਥਿਕ ਸੁਸਤੀ, ਬੇਰੋਜ਼ਗਾਰੀ ਦੀ ਸਥਿਤੀ, ਭਾਰਤ-ਚੀਨ ਸਰਹੱਦ 'ਤੇ ਲਗਾਤਾਰ ਜਾਰੀ ਵਿਵਾਦ, ਭਾਰਤ ਪਾਕਿਸਤਾਨ ਸਰਹੱਦ 'ਤੇ ਸੰਘਰਸ਼ ਵਿਰਾਮ ਉਲੰਘਣਾ ਦੀਆਂ ਘਟਨਾਵਾਂ 'ਚ ਵਾਧਾ ਜਿਹੇ ਮੁੱਦਿਆਂ ਦਾ ਜ਼ਿਕਰ ਵੀ ਕੀਤਾ ਹੈ।