ਰਾਹੁਲ ਗਾਂਧੀ ਨੇ ਕਬੂਲੀ ਦਾਦੀ ਇੰਦਰਾ ਗਾਂਧੀ ਦੀ 'ਗਲਤੀ'
ਰਾਹੁਲ ਗਾਂਧੀ ਨੇ ਕਿਹਾ ਕਿ ਉਸ ਅਰਸੇ ਦੌਰਾਨ ਜੋ ਕੁਝ ਹੋਇਆ ਉਹ ‘ਗ਼ਲਤ’ ਸੀ, ਪਰ ਅੱਜ ਦੇ ਸੰਦਰਭ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਐਮਰਜੈਂਸੀ ਦੀ ਘਟਨਾ ਸਿਧਾਂਤਕ ਤੌਰ ’ਤੇ ਵੱਖਰੀ ਸੀ।
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ (Rahul Gandhi) ਨੇ ਆਪਣੀ ਦਾਦੀ ਇੰਦਰਾ ਗਾਂਧੀ (Indra Gandhi) ਦੀ 'ਗਲਤੀ' ਕਬੂਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿੱਚ ਲਾਈ ਐਮਰਜੈਂਸੀ ‘ਗ਼ਲਤੀ’ ਸੀ। ਰਾਹੁਲ ਦੇ ਇਸ ਕਬੂਲਨਾਮੇ ਨਾਲ ਸਿਆਸੀ ਗਲਿਆਰਿਆਂ ਅੰਦਰ ਕਾਫੀ ਹਿੱਲਜੁੱਲ ਹੋਈ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਉਸ ਅਰਸੇ ਦੌਰਾਨ ਜੋ ਕੁਝ ਹੋਇਆ ਉਹ ‘ਗ਼ਲਤ’ ਸੀ, ਪਰ ਅੱਜ ਦੇ ਸੰਦਰਭ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਐਮਰਜੈਂਸੀ ਦੀ ਘਟਨਾ ਸਿਧਾਂਤਕ ਤੌਰ ’ਤੇ ਵੱਖਰੀ ਸੀ ਕਿਉਂਕਿ ਕਾਂਗਰਸ ਨੇ ਉਦੋਂ ਦੇਸ਼ ਦੇ ਸੰਵਿਧਾਨਕ ਚੌਖਟੇ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਨਹੀਂ ਸੀ ਕੀਤੀ।
ਕੋਰਨੈੱਲ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਾਸੂ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਅੰਦਰੂਨੀ ਜਮਹੂਰੀਅਤ ਦੇ ਹਾਮੀ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904