ਪੜਚੋਲ ਕਰੋ

ਦੇਸ਼ 'ਚ ਭਾਜਪਾ ਫੈਲਾ ਰਹੀ ਕੋਰੋਨਾ, ਵਿਧਾਇਕ ਨੇ ਗਿਣਾਏ ਤਿੰਨ ਕਾਰਨ

ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਦੀ ਪਹਿਲੀ ਲਹਿਰ ਦੇਸ਼ 'ਚ ਆਈ ਸੀ, ਉਦੋਂ 'ਨਮਸਤੇ ਟਰੰਪ' ਦਾ ਪ੍ਰੋਗਰਾਮ ਅਹਿਮਦਾਬਾਦ 'ਚ ਹੋਇਆ ਸੀ। ਲੱਖਾਂ ਦੀ ਭੀੜ ਇਕੱਠੀ ਹੋ ਗਈ ਸੀ। ਪਹਿਲੀ ਲਹਿਰ ਤੋਂ ਬਾਅਦ ਕੋਰੋਨਾ ਵਾਰੀਅਰਜ਼, ਫ਼ਰੰਟਲਾਈਨ ਕਰਮਚਾਰੀਆਂ ਅਤੇ ਲੋਕਾਂ ਦੀ ਜਾਗਰੂਕਤਾ ਕਾਰਨ ਮਾਮਲੇ ਘੱਟ ਗਏ। ਪਰ ਉਸ ਸਮੇਂ ਦੀਵਾਲੀ ਦੌਰਾਨ ਨਗਰ ਨਿਗਮ/ਪੰਚਾਇਤ ਚੋਣਾਂ ਕਰਵਾਈਆਂ ਗਈਆਂ ਸਨ।

ਅਹਿਮਦਾਬਾਦ: ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖ਼ਤਰਾ ਪੈਦਾ ਹੋ ਰਿਹਾ ਹੈ, ਉੱਥੇ ਹੀ ਇਸ 'ਤੇ ਸਿਆਸਤੀ ਵੀ ਤੇਜ਼ ਹੋ ਗਈ ਹੈ। ਗੁਜਰਾਤ 'ਚ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕ ਗਿਆਸੂਦੀਨ ਸ਼ੇਖ ਨੇ ਭਾਜਪਾ ਆਗੂਆਂ ਉੱਤੇ ਕੋਰੋਨਾ ਫ਼ੈਲਾਉਣ ਦਾ ਦੋਸ਼ ਲਾਇਆ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਦੀ ਪਹਿਲੀ ਲਹਿਰ ਦੇਸ਼ 'ਚ ਆਈ ਸੀ ਤਾਂ ਅਹਿਮਦਾਬਾਦ 'ਚ 'ਨਮਸਤੇ ਟਰੰਪ' ਦੇ ਪ੍ਰੋਗਰਾਮ 'ਚ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਭਾਜਪਾ ਆਗੂਆਂ ਤੇ ਸਰਕਾਰ 'ਤੇ ਲਾਪਰਵਾਹੀ ਵਰਤਣ ਦਾ ਵੀ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਲਾਪ੍ਰਵਾਹੀ ਨਾਲ ਕੰਮ ਕੀਤਾ, ਜਿਸ ਕਾਰਨ ਸੂਬੇ 'ਚ ਕੋਰੋਨਾ ਫੈਲਿਆ।

ਇਹ 3 ਕਾਰਨ ਵੀ ਦੱਸੇ

ਕਾਂਗਰਸ ਵਿਧਾਇਕ ਗਿਆਸੂਦੀਨ ਸ਼ੇਖ ਨੇ ਇਸ ਦੇ ਲਈ ਤਿੰਨ ਕਾਰਨ ਦੱਸੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਦੀ ਪਹਿਲੀ ਲਹਿਰ ਦੇਸ਼ 'ਚ ਆਈ ਸੀ, ਉਦੋਂ 'ਨਮਸਤੇ ਟਰੰਪ' ਦਾ ਪ੍ਰੋਗਰਾਮ ਅਹਿਮਦਾਬਾਦ 'ਚ ਹੋਇਆ ਸੀ। ਲੱਖਾਂ ਦੀ ਭੀੜ ਇਕੱਠੀ ਹੋ ਗਈ ਸੀ। ਪਹਿਲੀ ਲਹਿਰ ਤੋਂ ਬਾਅਦ ਕੋਰੋਨਾ ਵਾਰੀਅਰਜ਼, ਫ਼ਰੰਟਲਾਈਨ ਕਰਮਚਾਰੀਆਂ ਅਤੇ ਲੋਕਾਂ ਦੀ ਜਾਗਰੂਕਤਾ ਕਾਰਨ ਮਾਮਲੇ ਘੱਟ ਗਏ। ਪਰ ਉਸ ਸਮੇਂ ਦੀਵਾਲੀ ਦੌਰਾਨ ਨਗਰ ਨਿਗਮ/ਪੰਚਾਇਤ ਚੋਣਾਂ ਕਰਵਾਈਆਂ ਗਈਆਂ ਸਨ। ਭਾਜਪਾ ਆਗੂਆਂ ਨੇ ਕਿਸੇ ਚੋਣ ਰੈਲੀ 'ਚ ਮਾਸਕ ਨਹੀਂ ਪਹਿਨੇ ਸਨ। ਇਸ ਨਾਲ ਹਾਲਾਤ ਇਹ ਬਣ ਗਏ ਕਿ ਹਸਪਤਾਲਾਂ 'ਚ ਬਿਸਤਰਿਆਂ ਦੀ ਘਾਟ ਹੋ ਗਈ ਸੀ ਅਤੇ ਹੁਣ ਨਰਿੰਦਰ ਮੋਦੀ ਸਟੇਡੀਅਮ 'ਚ ਹਜ਼ਾਰਾਂ ਲੋਕਾਂ ਦਾ ਇਕੱਠ ਕੀਤਾ ਜਾ ਰਿਹਾ ਹੈ।

ਦੇਸ਼ 'ਚ ਭਾਜਪਾ ਫੈਲਾ ਰਹੀ ਕੋਰੋਨਾ, ਵਿਧਾਇਕ ਨੇ ਗਿਣਾਏ ਤਿੰਨ ਕਾਰਨ

ਭਾਜਪਾ ਆਗੂਆਂ ਨੂੰ ਜੁਰਮਾਨਾ ਲਗਾਇਆ ਜਾਵੇ

ਗਿਆਸੁਦੀਨ ਸ਼ੇਖ ਨੇ ਕਿਹਾ ਕਿ ਭਾਜਪਾ ਆਗੂ ਕੋਰੋਨਾ ਦੇ ਸੁਪਰ ਸਪ੍ਰੈਡਰ ਹਨ। ਉਨ੍ਹਾਂ ਤੋਂ 1000 ਰੁਪਏ ਦਾ ਜੁਰਮਾਨਾ ਵਸੂਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਅਹਿਮਦਾਬਾਦ ਦੇ 160 ਕੌਂਸਲਰਾਂ ਨੇ ਵੀ ਗਾਂਧੀਨਗਰ ਦੇ ਫ਼ਾਰਮ ਹਾਊਸ 'ਚ ਇਕ ਟਿਫ਼ਨ ਮੀਟਿੰਗ ਕੀਤੀ, ਪਰ ਮਾਸਕ ਨਹੀਂ ਪਾਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਆਗੂਆਂ ਨੂੰ ਕੋਈ ਜ਼ੁਰਮਾਨਾ ਨਹੀਂ ਕੀਤਾ ਗਿਆ, ਪਰ ਜੇ ਕੋਈ ਆਮ ਆਦਮੀ ਬਗੈਰ ਮਾਸਕ ਪਹਿਨੇ ਘਰੋਂ ਬਾਹਰ ਆ ਜਾਵੇ ਤਾਂ ਉਸ ਨੂੰ ਜੁਰਮਾਨਾ ਭਰਨਾ ਪੈਂਦਾ ਹੈ।

ਭਾਜਪਾ ਨੂੰ ਵੇਖ ਕਾਂਗਰਸੀ ਆਗੂ ਵੀ ਮਾਸਕ ਨਹੀਂ ਪਹਿਨ ਰਹੇ

ਜਦੋਂ ਗਿਆਸੁਦੀਨ ਸ਼ੇਖ ਨੂੰ ਪੁੱਛਿਆ ਗਿਆ ਕਿ ਕਾਂਗਰਸੀ ਆਗੂ ਵੀ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਨਹੀਂ ਪਹਿਨਦੇ ਤਾਂ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਭਾਜਪਾ ਆਗੂਆਂ ਨੂੰ ਵੇਖ ਕੇ ਮਾਸਕ ਨਹੀਂ ਪਹਿਨਦੇ। ਭਾਜਪਾ ਸਰਕਾਰ ਦੀ ਘੱਟ ਰਹੀ ਸਿਆਸੀ ਇੱਛਾ ਸ਼ਕਤੀ ਕਾਰਨ ਹੀ ਕੋਰੋਨਾ ਕਾਬੂ 'ਚ ਨਹੀਂ ਆ ਰਿਹਾ ਹੈ।

ਗੁਜਰਾਤ 'ਚ 1,140 ਨਵੇਂ ਕੇਸ ਸਾਹਮਣੇ ਆਏ

ਜ਼ਿਕਰਯੋਗ ਹੈ ਕਿ ਗੁਜਰਾਤ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲਾਂਕਿ ਐਤਵਾਰ ਦੇ ਮੁਕਾਬਲੇ ਇਨ੍ਹਾਂ 'ਚ ਕਮੀ ਆਈ ਹੈ। ਪਿਛਲੇ 24 ਘੰਟੇ 'ਚ ਗੁਜਰਾਤ 'ਚ ਕੋਰੋਨਾ ਦੇ 1140 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ 4 ਲੋਕਾਂ ਦੀ ਮੌਤ ਹੋ ਗਈ ਅਤੇ 1110 ਮਰੀਜ਼ ਠੀਕ ਹੋਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਥੇ 1580 ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ 7 ਮੌਤਾਂ ਹੋਈਆਂ ਸਨ।

ਟਾਪ ਹੈਡਲਾਈਨ

CJP Protest: ਮਹਿੰਗਾ ਪੈ ਰਿਹਾ ਜੰਤਰ-ਮੰਤਰ ਪ੍ਰਦਰਸ਼ਨ, ਵੱਧ ਗਿਆ ਓਲਾ-ਉਬਰ ਕਿਰਾਇਆ! ਮੈਟਰੋ ਸਟੇਸ਼ਨ ਬੰਦ ਹੋਣ ਕਰਕੇ ਵਧੀ ਪਰੇਸ਼ਾਨੀ
CJP Protest: ਮਹਿੰਗਾ ਪੈ ਰਿਹਾ ਜੰਤਰ-ਮੰਤਰ ਪ੍ਰਦਰਸ਼ਨ, ਵੱਧ ਗਿਆ ਓਲਾ-ਉਬਰ ਕਿਰਾਇਆ! ਮੈਟਰੋ ਸਟੇਸ਼ਨ ਬੰਦ ਹੋਣ ਕਰਕੇ ਵਧੀ ਪਰੇਸ਼ਾਨੀ
Piyush Goyal Deepfake Video: ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ CJP ਪ੍ਰੋਟੈਸਟ ਵਿੱਚ AI Deepfake Video ਹੁਣ ਵਾਇਰਲ, ਇਸਦੀ ਪਛਾਣ ਕਿਵੇਂ ਕਰੀਏ
Piyush Goyal Deepfake Video: ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ CJP ਪ੍ਰੋਟੈਸਟ ਵਿੱਚ AI Deepfake Video ਹੁਣ ਵਾਇਰਲ, ਇਸਦੀ ਪਛਾਣ ਕਿਵੇਂ ਕਰੀਏ
NEET Paper Leak ਮਾਮਲੇ 'ਚ ਸਰਕਾਰ ਦਾ ਵੱਡਾ ਐਕਸ਼ਨ, NTA ਨੇ 47 ਅਧਿਕਾਰੀ ਕੀਤੇ ਬਰਖਾਸਤ
NEET Paper Leak ਮਾਮਲੇ 'ਚ ਸਰਕਾਰ ਦਾ ਵੱਡਾ ਐਕਸ਼ਨ, NTA ਨੇ 47 ਅਧਿਕਾਰੀ ਕੀਤੇ ਬਰਖਾਸਤ
NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ
Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਲੁਧਿਆਣਾ ਖਾਣਾ ਖਾ ਕੇ ਪਰਤ ਰਹੇ ਬਜ਼ੁਰਗ ਨੂੰ ਬੋਲੈਰੋ ਨੇ ਦਰੜਿਆ, ਇਲਾਜ ਦੇ ਦੌਰਾਨ ਹੋਈ ਮੌਤ
ਲੁਧਿਆਣਾ ਖਾਣਾ ਖਾ ਕੇ ਪਰਤ ਰਹੇ ਬਜ਼ੁਰਗ ਨੂੰ ਬੋਲੈਰੋ ਨੇ ਦਰੜਿਆ, ਇਲਾਜ ਦੇ ਦੌਰਾਨ ਹੋਈ ਮੌਤ
ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ, ਪਠਾਨਕੋਟ-ਜਲੰਧਰ 'ਚ ਪੈ ਰਿਹਾ ਮੀਂਹ; ਮਿਲੀ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ
ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ, ਪਠਾਨਕੋਟ-ਜਲੰਧਰ 'ਚ ਪੈ ਰਿਹਾ ਮੀਂਹ; ਮਿਲੀ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ
NEET Paper Leak ਮਾਮਲੇ 'ਚ ਸਰਕਾਰ ਦਾ ਵੱਡਾ ਐਕਸ਼ਨ, NTA ਨੇ 47 ਅਧਿਕਾਰੀ ਕੀਤੇ ਬਰਖਾਸਤ
NEET Paper Leak ਮਾਮਲੇ 'ਚ ਸਰਕਾਰ ਦਾ ਵੱਡਾ ਐਕਸ਼ਨ, NTA ਨੇ 47 ਅਧਿਕਾਰੀ ਕੀਤੇ ਬਰਖਾਸਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜੁਲਾਈ 2026
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
Embed widget