ਕਾਂਗਰਸੀ ਵਿਧਾਇਕ ਵੱਲੋਂ ਬੀਜੇਪੀ ਸਾਂਸਦ ਸਾਧਵੀ ਪ੍ਰੱਗਿਆ ਨੂੰ ਅੱਗ ਲਾ ਕੇ ਮਾਰਨ ਦੀ ਧਮਕੀ !
ਰਾਜਗੜ ਜ਼ਿਲ੍ਹੇ ਦੇ ਬਿਆਵਰਾ ਤੋਂ ਕਾਂਗਰਸੀ ਵਿਧਾਇਕ ਗੋਵਰਧਨ ਡਾਂਗੀ ਨੇ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੂੰ ਅੱਗ ਲਾ ਕੇ ਮਾਰ ਦੇਣ ਦੀ ਧਮਕੀ ਦਿੱਤੀ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਬਿਆਨ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਨੇ ਸ਼ੁੱਕਰਵਾਰ ਨੂੰ ਮੁਆਫੀ ਵੀ ਮੰਗ ਲਈ।
ਭੋਪਾਲ: ਰਾਜਗੜ ਜ਼ਿਲ੍ਹੇ ਦੇ ਬਿਆਵਰਾ ਤੋਂ ਕਾਂਗਰਸੀ ਵਿਧਾਇਕ ਗੋਵਰਧਨ ਡਾਂਗੀ ਨੇ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੂੰ ਅੱਗ ਲਾ ਕੇ ਮਾਰ ਦੇਣ ਦੀ ਧਮਕੀ ਦਿੱਤੀ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਬਿਆਨ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਨੇ ਸ਼ੁੱਕਰਵਾਰ ਨੂੰ ਮੁਆਫੀ ਵੀ ਮੰਗ ਲਈ।
ਲੋਕ ਸਭਾ ਵਿੱਚ ਪ੍ਰੱਗਿਆ ਦੇ ਨੱਥੂਰਾਮ ਗੋਡਸੇ ਨਾਲ ਜੁੜੇ ਵਿਵਾਦਤ ਬਿਆਨ 'ਤੇ ਵੀਰਵਾਰ ਸ਼ਾਮ ਬਿਆਵਰਾ ਵਿਚ ਰੋਸ ਪ੍ਰਦਰਸ਼ਨ ਦੌਰਾਨ, ਡਾਂਗੀ ਨੇ ਕਿਹਾ,'ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਨਾ ਸਿਰਫ ਇਸ ਦੇਸ਼ ਬਲਕਿ ਪੂਰੀ ਦੁਨੀਆ ਲਈ ਸ਼ਾਂਤੀ ਦਾ ਪੈਗਾਮ ਦਿੱਤਾ। ਇਸ ਦੇਸ਼ ਲਈ ਸਭ ਕੁਝ ਵਾਰ ਦਿੱਤਾ, ਉਨ੍ਹਾਂ ਦੇ ਹਤਿਆਰੇ ਨੂੰ ਬੀਜੇਪੀ ਦੀ ਸਾਂਸਦ ਪ੍ਰੱਗਿਆ ਠਾਕੁਰ ਕਹਿੰਦੀ ਹਨ ਕਿ ਉਹ ਹਤਿਆਰਾ ਦੇਸ਼ ਭਗਤ ਸੀ।’
ਉਸਨੇ ਕਿਹਾ, “ਇਸ ਤੋਂ ਘਿਣਾਉਣੀ ਅਤੇ ਇਸ ਤੋਂ ਵੀ ਭੈੜੀ ਗੱਲ ਮੇਰੀ ਜ਼ਿੰਦਗੀ ਵਿਚ ਕੋਈ ਹੋਰ ਨਹੀਂ ਹੋ ਸਕਦੀ। ਅਸੀਂ ਸਾਰੇ ਮਿਲ ਕੇ ਇਸ ਗੱਲ ਦੀ ਨਿੰਦਾ ਕਰਦੇ ਹਾਂ।’’ ਡਾਂਗੀ ਨੇ ਕਿਹਾ, "ਸਿਰਫ ਪ੍ਰੱਗਿਆ ਦਾ ਪੂਰਾ ਪੁਤਲਾ ਨਹੀਂ, ਜੇਕਰ ਉਹ ਕਦੇ (ਇਥੇ) ਆਈ ਤਾਂ ਪ੍ਰੱਗਿਆ ਠਾਕੁਰ ਨੂੰ ਵੀ ਸਾੜ ਦੇਵਾਂਗੇ।"
ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਇਸ ਬਿਆਨ ਦੇ ਵਾਇਰਲ ਹੋਣ ਤੋਂ ਬਾਅਦ ਮੁਆਫੀ ਮੰਗਦੇ ਹੋਏ, ਉਨ੍ਹਾਂ ਨੇ ਕਿਹਾ, "ਮੈਂ ਇਹ ਬਿਆਨ ਅਚਾਨਕ ਝਟਕੇ ਵਿੱਚ ਦਿੱਤਾ। ਮੇਰੇ ਬੋਲਣ ਵਿਚ ਕੁਝ ਗਲਤੀਆਂ ਹੋਈਆਂ, ਜਿਸ ਲਈ ਮੈਂ ਮੁਆਫੀ ਮੰਗਦਾ ਹਾਂ।”