Mallikarjun Kharge: ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਗੜੀ ਮਲਿਕਾਰਜੁਨ ਖੜਗੇ ਦੀ ਸਿਹਤ, ਕਿਹਾ-ਮੋਦੀ ਨੂੰ ਸੱਤਾ ਤੋਂ ਹਟਾਉਣ ਤੱਕ ਮੈਂ ਨਹੀਂ ਮਰਾਂਗਾ
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਅਚਾਨਕ ਵਿਗੜ ਗਈ। ਉਸ ਸਮੇਂ ਖੜਗੇ ਮੰਚ ਤੋਂ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
Congress President Mallikarjun Kharge Health: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਅਚਾਨਕ ਵਿਗੜ ਗਈ। ਉਸ ਸਮੇਂ ਖੜਗੇ ਮੰਚ ਤੋਂ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
#WATCH | J&K: Congress National President Mallikarjun Kharge says, "We will fight to restore statehood...I am 83 years old, I am not going to die so early. I will stay alive till PM Modi is removed from power..." https://t.co/dWzEVfQiV0 pic.twitter.com/ES85MtuTkL
— ANI (@ANI) September 29, 2024
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, "ਅਸੀਂ ਰਾਜ ਦਾ ਦਰਜਾ ਬਹਾਲ ਕਰਨ ਲਈ ਲੜਾਂਗੇ। ਮੈਂ 83 ਸਾਲ ਦਾ ਹਾਂ ਅਤੇ ਇੰਨੀ ਜਲਦੀ ਮਰਨ ਵਾਲਾ ਨਹੀਂ ਹਾਂ। ਮੈਂ ਉਦੋਂ ਤੱਕ ਜਿੰਦਾ ਰਹਾਂਗਾ ਜਦੋਂ ਤੱਕ ਪੀਐਮ ਮੋਦੀ ਨੂੰ ਸੱਤਾ ਤੋਂ ਹਟਾਇਆ ਨਹੀਂ ਜਾਂਦਾ।"
ਝੂਠੇ ਹੰਝੂ ਵਹਾ ਰਹੇ ਨੇ ਪ੍ਰਧਾਨ ਮੰਤਰੀ
ਕਾਂਗਰਸ ਪ੍ਰਧਾਨ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਜਸਰੋਟਾ ਵਿੱਚ ਭਾਸ਼ਣ ਦੇ ਰਹੇ ਸਨ। ਮੋਦੀ ਸਰਕਾਰ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲਾਂ 'ਚ ਭਾਰਤ ਦੇ ਨੌਜਵਾਨਾਂ ਨੂੰ ਕੁਝ ਨਹੀਂ ਦਿੱਤਾ। ਕੀ ਤੁਸੀਂ ਉਸ ਵਿਅਕਤੀ 'ਤੇ ਭਰੋਸਾ ਕਰ ਸਕਦੇ ਹੋ ਜੋ 10 ਸਾਲਾਂ 'ਚ ਤੁਹਾਡੀ ਖੁਸ਼ਹਾਲੀ ਵਾਪਸ ਨਹੀਂ ਲਿਆ ਸਕਦਾ ? ਜੇ ਕੋਈ ਭਾਜਪਾ ਨੇਤਾ ਤੁਹਾਡੇ ਸਾਹਮਣੇ ਆਵੇ, ਉਸ ਨੂੰ ਪੁੱਛੋ ਕਿ ਉਹ ਖੁਸ਼ਹਾਲੀ ਲੈ ਕੇ ਆਇਆ ਹੈ ਜਾਂ ਨਹੀਂ।"
#WATCH | J&K: Congress National President Mallikarjun Kharge says, "We will fight to restore statehood...I am 83 years old, I am not going to die so early. I will stay alive till PM Modi is removed from power..." https://t.co/dWzEVfQiV0 pic.twitter.com/ES85MtuTkL
— ANI (@ANI) September 29, 2024
ਭਾਜਪਾ ਅਤੇ ਪੀਐਮ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੱਥੇ ਆ ਕੇ ਨੌਜਵਾਨਾਂ ਦੇ ਭਵਿੱਖ ਲਈ ਝੂਠੇ ਹੰਝੂ ਵਹਾ ਰਹੇ ਹਨ। ਸੱਚ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਨੇ ਪਿਛਲੇ 10 ਸਾਲਾਂ ਵਿੱਚ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਮੋਦੀ ਖੁਦ ਜ਼ਿੰਮੇਵਾਰ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :