ਕਾਂਗਰਸ ਪ੍ਰਧਾਨ ਨੇ ਉਡਾਇਆ ਕਿਸਾਨ ਦਾ ਮਜ਼ਾਕ ! ਕਿਹਾ-ਤੁਹਾਡੀ ਤਾਂ ਸਿਰਫ਼ 4 ਏਕੜ ਹੈ ਮੇਰੀ ਤਾਂ 40 ਏਕੜ ਬਰਬਾਦ ਹੋ ਗਈ, ਮੈਂ ਕੀ ਕਰਾਂ...., ਵੀਡੀਓ ਵਾਇਰਲ
ਖੜਗੇ ਨੇ ਕਿਸਾਨ ਨੂੰ ਅੱਗੇ ਕਿਹਾ, 'ਖੈਰ, ਇੱਥੇ ਸਿਰਫ਼ ਪ੍ਰਚਾਰ ਲਈ ਨਾ ਆਓ। ਮੈਂ ਇਸ ਮੁੱਦੇ ਤੋਂ ਜਾਣੂ ਹਾਂ, ਮੈਨੂੰ ਇਸ ਸਾਲ ਫਸਲ ਦੇ ਨੁਕਸਾਨ ਬਾਰੇ ਪਤਾ ਹੈ। ਤੁਸੀਂ ਬਚ ਸਕਦੇ ਹੋ, ਪਰ ਅਸੀਂ ਇਸਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਮੇਰਾ ਨੁਕਸਾਨ ਬਹੁਤ ਵੱਡਾ ਹੈ। ਜਾ ਕੇ ਮੋਦੀ ਅਤੇ ਸ਼ਾਹ ਨੂੰ ਪੁੱਛੋ।'

ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਮੁਸੀਬਤ ਵਿੱਚ ਫਸ ਗਏ ਹਨ ਤੇ ਉਨ੍ਹਾਂ 'ਤੇ ਕਿਸਾਨਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਖੜਗੇ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਫਸਲ ਦੇ ਨੁਕਸਾਨ ਨੂੰ ਲੈ ਕੇ ਇੱਕ ਕਿਸਾਨ ਦਾ ਮਜ਼ਾਕ ਉਡਾਉਂਦੇ ਤੇ ਤਾਅਨੇ ਮਾਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਸਾਨ ਨੂੰ ਬਹੁਤ ਝਿੜਕਿਆ ਵੀ। ਇਹ ਘਟਨਾ ਖੜਗੇ ਦੇ ਕਰਨਾਟਕ ਦੇ ਘਰ ਕਲਬੁਰਗੀ ਦੀ ਹੈ ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਜੇਡੀ(ਐਸ) ਅਤੇ ਭਾਜਪਾ ਦੋਵਾਂ ਨੇ ਹਮਲਾਵਰ ਰੁਖ ਅਪਣਾਇਆ ਹੈ।
ਕਰਨਾਟਕ ਦਾ ਕਲਬੁਰਗੀ ਉਹ ਜ਼ਿਲ੍ਹਾ ਹੈ ਜਿੱਥੇ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਇੱਥੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਖੜਗੇ ਨੂੰ ਮਿਲਣ ਗਿਆ ਸੀ ਤੇ ਇਸਦੀ ਵੀਡੀਓ ਕਲਿੱਪ ਹੁਣ ਵਾਇਰਲ ਹੋ ਰਹੀ ਹੈ। ਸਾਹਮਣੇ ਆਈ ਵੀਡੀਓ ਕੰਨੜ ਭਾਸ਼ਾ ਵਿੱਚ ਹੈ ਅਤੇ ਇਸ ਵਿੱਚ ਖੜਗੇ ਕਿਸਾਨ ਤੋਂ ਪੁੱਛ ਰਹੇ ਹਨ ਕਿ ਉਸਨੇ ਕਿੰਨੇ ਏਕੜ ਵਿੱਚ ਫਸਲ ਬੀਜੀ ਹੈ। ਜਦੋਂ ਉਸਨੂੰ ਦੱਸਿਆ ਗਿਆ ਕਿ ਫਸਲ 4 ਏਕੜ ਵਿੱਚ ਹੈ, ਤਾਂ ਖੜਗੇ ਦਾ ਜਵਾਬ ਸੀ ਕਿ ਉਸਨੂੰ ਇਸ ਤੋਂ ਵੀ ਵੱਧ ਨੁਕਸਾਨ ਹੋਇਆ ਹੈ। ਖੜਗੇ ਨੇ ਕਿਹਾ, 'ਮੈਂ 40 ਏਕੜ ਵਿੱਚ ਫਸਲ ਬੀਜੀ ਹੈ ਤੇ ਮੇਰੀ ਫਸਲ ਉਸ ਤੋਂ ਵੀ ਵੱਧ ਤਬਾਹ ਹੋ ਗਈ ਹੈ।' ਖੜਗੇ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਅੱਗੇ ਕਿਹਾ, 'ਇਹ ਬਿਲਕੁਲ ਇਸ ਕਹਾਵਤ ਵਾਂਗ ਹੈ ਕਿ ਇੱਕ ਮਹਿਲਾ ਜਿਸਨੇ ਤਿੰਨ ਜੰਮੇ ਹਨ, ਦੂਜੇ ਔਰਤ ਕੋਲ ਆਉਂਦਾ ਹੈ ਜਿਸਨੇ ਛੇ ਬੱਚੇ ਜੰਮੇ ਹਨ ਤੇ ਸੰਘਰਸ਼ ਬਾਰੇ ਗੱਲਾਂ ਕਰਦੀਆਂ ਹਨ।'
Respected Mallikarjun Kharge avare,
— ಹೆಚ್.ಡಿ.ಕುಮಾರಸ್ವಾಮಿ | HD Kumaraswamy (@hd_kumaraswamy) September 8, 2025
I was deeply disappointed by your behavior towards the farmers. From a senior leader, I certainly did not expect such conduct. If a farmer in distress cannot approach you and share his pain, then who else should he turn to?
You are the Leader… pic.twitter.com/buhveB84p5
ਖੜਗੇ ਨੇ ਕਿਸਾਨ ਨੂੰ ਅੱਗੇ ਕਿਹਾ, 'ਖੈਰ, ਇੱਥੇ ਸਿਰਫ਼ ਪ੍ਰਚਾਰ ਲਈ ਨਾ ਆਓ। ਮੈਂ ਇਸ ਮੁੱਦੇ ਤੋਂ ਜਾਣੂ ਹਾਂ, ਮੈਨੂੰ ਇਸ ਸਾਲ ਫਸਲ ਦੇ ਨੁਕਸਾਨ ਬਾਰੇ ਪਤਾ ਹੈ। ਤੁਸੀਂ ਬਚ ਸਕਦੇ ਹੋ, ਪਰ ਅਸੀਂ ਇਸਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਮੇਰਾ ਨੁਕਸਾਨ ਬਹੁਤ ਵੱਡਾ ਹੈ। ਜਾ ਕੇ ਮੋਦੀ ਅਤੇ ਸ਼ਾਹ ਨੂੰ ਪੁੱਛੋ।'
ਜਦੋਂ ਖੜਗੇ ਕਿਸਾਨ ਨਾਲ ਗੱਲ ਕਰ ਰਹੇ ਸਨ, ਤਾਂ ਉਨ੍ਹਾਂ ਦੇ ਆਲੇ-ਦੁਆਲੇ ਬੈਠੇ ਲੋਕ ਉੱਚੀ-ਉੱਚੀ ਹੱਸ ਰਹੇ ਸਨ। ਰਿਪੋਰਟਾਂ ਅਨੁਸਾਰ, ਕਾਂਗਰਸ ਸ਼ਾਸਿਤ ਰਾਜ ਦੇ ਉੱਤਰੀ ਕਰਨਾਟਕ ਵਿੱਚ ਕਾਲਾਬੁਰਗੀ ਨੂੰ ਹੜ੍ਹ ਪ੍ਰਭਾਵਿਤ ਖੇਤਰ ਐਲਾਨਣ ਤੇ ਉੱਥੋਂ ਦੇ ਕਿਸਾਨਾਂ ਲਈ ਇੱਕ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਖੜ੍ਹੀਆਂ ਸਾਉਣੀ ਦੀਆਂ ਫਸਲਾਂ ਜਿਵੇਂ ਕਿ ਛੋਲੇ, ਸੋਇਆਬੀਨ, ਕਪਾਹ ਅਤੇ ਦਾਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।





















