ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਕਾਂਸਟੇਬਲ ਮਹੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਕਾਂਸਟੇਬਲ ਨੇ ਵੀਰਵਾਰ ਨੂੰ ਰੋਹਤਕ ਜੇਲ੍ਹ ਤੋਂ ਸੋਨੀਪਤ ਦੀ ਅਦਾਲਤ ਵਿੱਚ ਗੈਂਗਸਟਰ ਅਜੇ ਬਰੋਨਾ ਨੂੰ ਲੈ ਜਾਂਦੇ ਹੋਏ ਗੋਲੀ ਮਾਰ ਦਿੱਤੀ ਸੀ।ਐਸਕਾਰਟ ਟੀਮ ਵਿੱਚ ਸ਼ਾਮਲ ਅੱਠ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਹੈ।


ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ


ਕਾਂਸਟੇਬਲ ਮਹੇਸ਼  ਨੇ ਗੈਂਗਸਟਰ ਅਜੇ ਬਰੋਨਾ ਤੇ ਸੋਨੀਪਤ ਅਦਾਲਤ ਦੇ ਬਾਹਰ ਤਿੰਨ ਫਾਇਰ ਕੀਤੇ ਸੀ।ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।ਫਿਲਹਾਲ ਉਹ ਰੋਹਤਕ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿੱਚ ਦੂਜੇ ਪੁਲਿਸ ਮੁਲਾਜ਼ਮਾਂ ਦੀ ਵੀ ਲਾਪਰਵਾਹੀ ਹੈ।ਪੁਲਿਸ ਮਹੇਸ਼ ਦੇ ਟਰੈਕ ਰਿਕਾਰਡ ਦਾ ਵੀ ਪਤਾ ਲਗਾ ਰਹੀ ਹੈ।ਸ਼ੁਕਰਵਾਰ ਨੂੰ ਮਹੇਸ਼ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ਤੇ ਭੇਜਿਆ ਗਿਆ।


ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ


ਅਜੇ 'ਤੇ 12 ਮਾਮਲਿਆਂ ਵਿਚ ਮੁਕੱਦਮੇ ਦਰਜ ਹਨ, ਜਿਸ ਵਿੱਚ ਕਤਲ ਦੇ ਅੱਠ ਮਾਮਲੇ ਵੀ ਸ਼ਾਮਲ ਹਨ। ਵਿਰੋਧੀ ਰਾਮ ਕਰਨ ਗਿਰੋਹ ਉੱਤੇ ਇਸ ਹਮਲੇ ਲਈ ਦੋਸ਼ੀ ਲਗਾਏ ਜਾ ਰਹੇ ਹਨ।ਵੀਰਵਾਰ ਨੂੰ, ਸੋਨੀਪਤ ਦੇ ਬਰੋਨਾ ਪਿੰਡ ਵਿੱਚ ਅਜੇ ਦੇ ਪਿਤਾ ਕ੍ਰਿਸ਼ਨ ਕੁਮਾਰ ਨੂੰ 8-10 ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ।


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ