Coronavirus in Sonipat: ਸ਼ਹਿਰਾਂ ਤੋਂ ਬਾਅਦ ਪੇਂਡੂ ਖੇਤਰਾਂ ਵਿੱਚ ਕੋਰੋਨਾ ਨੇ ਮਚਾਇਆ ਕੋਹਰਾਮ, 7 ਦਿਨਾਂ ਵਿੱਚ 12 ਵਿਅਕਤੀਆਂ ਦੀ ਸ਼ੱਕੀ ਹਾਲਤਾਂ 'ਚ ਮੌਤ
ਸੋਨੀਪਤ ਦੇ ਪਿੰਡ ਹਰਸਾਨਾ 'ਚ ਇੱਕ ਹਫ਼ਤੇ ਦੇ ਦਰਮਿਆਨ ਹੀ 12 ਲੋਕਾਂ ਦੀ ਸ਼ੱਕੀ ਹਲਾਤਾਂ 'ਚ ਹੋਈ ਮੌਤ ਨੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਪਿੰਡ 'ਚ ਇੱਕ ਦਿਨ ਵਿਚ ਚਾਰ ਮੌਤਾਂ ਕਾਰਨ ਦਹਿਸ਼ਤ ਪੈਦਾ ਹੋ ਗਈ ਹੈ।
ਸੋਨੀਪਤ: ਹਰਿਆਣਾ ਸੂਬੇ 'ਚ ਕੋਰੋਨਾ ਦਾ ਤਾਂਡਵ ਅਜੇ ਵੀ ਜਾਰੀ ਹੈ। ਪਹਿਲਾਂ ਤਾਂ ਕੋਰੋਨਾ ਦੀ ਮਾਰ ਨਾਲ ਸ਼ਹਿਰੀ ਇਲਾਕਿਆਂ ਵਿਚ ਦਹਿਸ਼ਤ ਸੀ ਪਰ ਹੁਣ ਕੋਰੋਨਾ ਦਾ ਭਿਆਨਕ ਮੰਜ਼ਰ ਪਿੰਡਾਂ 'ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਹੁਣ ਸੋਨੀਪਤ ਦੇ ਹਰਸਾਨਾ ਪਿੰਡ ਵਿਚ ਪਿਛਲੇ ਦਿਨੀਂ 12 ਮੌਤਾਂ ਨਾਲ ਦਹਿਸ਼ਤ ਪੈਦਾ ਹੋ ਗਈ ਹੈ। ਹਾਲਾਂਕਿ, ਇਨ੍ਹਾਂ 12 ਮੌਤਾਂ ਚੋਂ ਸਿਰਫ 2 ਮੌਤਾਂ ਕੋਰੋਨਾ ਕਾਰਨ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਪੇਂਡੂ ਖੇਤਰਾਂ ਵਿਚ ਜਾਂਚ ਅਤੇ ਟ੍ਰੇਸਿੰਗ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਜਲਦੀ ਤੋਂ ਜਲਦੀ ਪੇਂਡੂ ਖੇਤਰਾਂ ਵਿਚ ਕੋਰੋਨਾ 'ਤੇ ਫੈਲਣ ਤੋਂ ਰੋਕਿਆ ਜਾ ਸਕੇ।
ਪਿੰਡ ਦੇ ਸਰਪੰਚ ਨਰਿੰਦਰ ਕੁਮਾਰ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ 1 ਮਈ ਤੋਂ ਸਾਡੇ ਪਿੰਡ ਵਿੱਚ 12 ਵਿਅਕਤੀਆਂ ਦੀ ਮੌਤ ਹੋਈ ਹੈ। ਜਿਸ ਵਿੱਚ 2 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ, ਬਾਕੀ ਦੇ ਉਮਰਦਰਾਜ ਹਨ, ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਵਧੇਰੇ ਟੀਕਾਕਰਨ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਵੀ ਲੋਕਾਂ ਨੂੰ ਕੋਰੋਨਾ ਸਬੰਧੀ ਹਿਦਾਇਤਾਂ ਦੀ ਪਾਲਣਾ ਅਤੇ ਸਮਾਜਿਕ ਦੂਰੀਆਂ ਕਾਇਮ ਕਰਨ ਦੀ ਅਪੀਲ ਕੀਤੀ ਹੈ।
ਇਸ ਸਾਰੇ ਮਾਮਲੇ 'ਤੇ ਸੋਨੀਪਤ ਦੇ ਡੀਸੀ ਸ਼ਿਆਮ ਲਾਲ ਪੁਨੀਆ ਨੇ ਕਿਹਾ ਕਿ ਅਸੀਂ ਪੇਂਡੂ ਖੇਤਰਾਂ ਵਿਚ ਕੋਵਿਡ -19 ਦੀ ਟੈਸਟਿੰਗ ਦੀ ਗਤੀ ਵਿਚ ਲਗਾਤਾਰ ਵਾਧਾ ਕਰ ਰਹੇ ਹਾਂ ਤਾਂ ਕਿ ਉੱਥੇ ਜ਼ਿਆਦਾ ਤੋਂ ਜ਼ਿਆਦਾ ਕੇਸਾਂ ਦਾ ਪਤਾ ਲਗਾਇਆ ਜਾ ਸਕੇ। ਹੁਣ ਸੋਨੀਪਤ ਵਿਚ ਪੇਂਡੂ ਇਲਾਕਿਆਂ ਵਿਚ ਕੋਰੋਨਾ ਵੱਧ ਰਿਹਾ ਹੈ। ਜਿਸ ਕਰਕੇ ਹੁਣ ਸਿਹਤ ਵਿਭਾਗ ਪੇਂਡੂ ਖੇਤਰਾਂ ਵਿੱਚ ਨਿਰੰਤਰ ਕੰਮ ਕਰ ਰਿਹਾ ਹੈ ਤਾਂ ਜੋ ਰੋਕਥਾਮ ਕੀਤੀ ਜਾ ਸਕੇ।
ਇਹ ਵੀ ਪੜ੍ਹੋ: Amritsar Open Shops: ਅੰਮ੍ਰਿਤਸਰ ‘ਚ ਵੀ ਹੁਣ ਖੁਲ੍ਹਣਗੀਆਂ ਦੁਕਾਨਾਂ, ਪਰ ਪਹਿਲਾਂ ਜਾਣ ਲਿਓ ਕੀ ਹੈ ਸ਼ਰਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin